Friday, September 13, 2024

ਬਾਬਾ ਸ੍ਰੀ ਚੰਦ ਜੀ ਤੇ ਗੁਰੂ ਰਾਮਦਾਸ ਜੀ ਦੇ ਸਲਾਨਾ ਸਮਾਗਮ ਮੌਕੇ ਮੁੱਖ ਮੰਤਰੀ ਦੇ ਮਾਤਾ ਹਰਪਾਲ ਕੌਰ ਨੇ ਭਰੀ ਹਾਜ਼ਰੀ

ਸੰਗਰੂਰ, 22 ਅਗਸਤ (ਜਗਸੀਰ ਲੌਂਗੋਵਾਲ) – ਨੇੜਲੇ ਨਗਰ ਪਿੰਡ ਡਸਕਾ ਵਿਖੇ ਬਾਬਾ ਸ੍ਰੀ ਚੰਦ ਜੀ ਤੇ ਗੁਰੂ ਰਾਮਦਾਸ ਜੀ ਦੇ ਸਲਾਨਾ ਸਮਾਗਮ ਦੀ ਸ਼ੁਰੂਆਤ ਅੱਜ ਅਖੰਡ ਪਾਠ ਸਾਹਿਬ ਦੀ ਲੜੀ ਨਾਲ ਸ਼ੁਰੂ ਹੋਈ।2 ਮਹੀਨੇ ਅਖੰਡ ਪਾਠ ਸਾਹਿਬ ਦੀ ਲੜੀ ਚੱਲੇਗੀ।18 ਅਕਤੂਬਰ ਨੂੰ ਭੋਗ ਪੈਣਗੇ।ਲੜੀ ਦੀ ਅਰੰਭਤਾ ਸਮੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮਾਤਾ ਹਰਪਾਲ ਕੌਰ ਨੇ ਇਸ ਸਮੇਂ ਹਾਜ਼ਰੀ ਭਰੀ।ਮਹਾਰਾਜ ਤਿਲਕ ਦਾਸ ਨਾਨਕ ਚੱਕ ਤਪ ਅਸਥਾਨ ਬਾਬਾ ਸ੍ਰੀ ਚੰਦ ਜੀ ਤੇ ਮਹੰਤ ਸ਼ਾਂਤਾ ਨੰਦ ਡੇਰਾ ਬੀਰੋਕੇ ਹਵੇਲੀ ਵਾਲੇ ਰਮੇਸ਼ਵਰ ਮੁਨੀ, ਮੋੜ ਮੰਡੀ ਮਹੰਤ ਰਾਮ ਸਰਨ ਦਾਸ, ਮੰਡੀ ਗੋਬਿੰਦਗੜ੍ਹ ਮਹੰਤ ਚੰਦਰ ਮੁਨੀ ਸ਼ੇਰੋਂ, ਮਹੰਤ ਗੰਗਾ ਰਾਮ ਧੰਨ ਪੁਰਾ ਅਤੇ ਸਮੂਹ ਮਹਾਂਪੁਰਸ਼ ਸੰਤ ਸਮਾਜ ਮੁਖੀ ਵੀ ਸਮਾਗਮ ਵਿੱਚ ਹੋਏ ਸਨ।ਇਹ ਸਮਾਗਮ ਪਿੰਡ ਡਸਕਾ ਜਿਲ੍ਹਾ ਸੰਗਰੂਰ ਤਹਿਸੀਲ ਲਹਿਰਾ ਉਦਾਸੀਨ ਆਸ਼ਰਮ ਗੁਰਦੁਆਰਾ ਗੁਰੂ ਰਾਮਦਾਸ ਸਰ ਵਿਖੇ ਮਹੰਤ ਪਰਮਜੀਤ ਸਿੰਘ ਭੱਟੀ ਉਦਾਸੀਨ ਦੀ ਅਗਵਾਈ ਹੇਠ ਹੋਇਆ।ਮਾਤਾ ਹਰਪਾਲ ਕੌਰ ਨੂੰ ਸਮੂਹ ਪ੍ਰਾਚੀਨ ਉਦਾਸੀਨ ਮੰਡਲ ਪੰਜਾਬ ਦੇ ਸੰਤਾਂ ਵਲੋਂ ਬਾਬਾ ਸ੍ਰੀ ਚੰਦ ਜੀ ਦੇ ਪ੍ਰਕਾਸ਼ ਦਿਹਾੜੇ ਦੀ ਜੋ ਪਿਛਲੇ ਸਮੇਂ ਵਿੱਚ ਛੁੱਟੀ ਰਾਖਵੀਂ ਕੀਤੀ ਸੀ, ਉਸ ਨੂੰ ਬਹਾਲ ਕਰਨ ਲਈ ਮੰਗ ਸਬੰਧੀ ਪੱਤਰ ਦਿੱਤਾ ਗਿਆ।ਮਹੰਤ ਬਾਬਾ ਪਰਮਜੀਤ ਸਿੰਘ ਭੱਟੀ ਉਦਾਸੀਨ ਵਲੋਂ ਆਏ ਹੋਏ ਮਹਿਮਾਨਾਂ ਅਤੇ ਸਾਧੂ ਸਮਾਜ ਦੇ ਮੁਖੀਆਂ ਦਾ ਧੰਨਵਾਦ ਕੀਤਾ ਗਿਆ।

Check Also

ਸਵੱਛਤਾ ਅਭਿਆਨ ਅਧੀਨ ਸਕੂਲ ਦੇ ਸੁੰਦਰੀਕਰਨ ਲਈ ਕੀਤਾ ਸਫਾਈ ਦਾ ਕਾਰਜ਼

ਸੰਗਰੂਰ, 13 ਸਤੰਬਰ (ਜਗਸੀਰ ਲੌਂਗੋਵਾਲ) – ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ਼੍ਰੀਮਤੀ ਮਲਕਾ ਰਾਣੀ, ਉੱਪ ਜਿਲ੍ਹਾ …