Sunday, December 22, 2024

ਹਾਈਟਸ ਐਂਡ ਹਾਈਟਸ ਸਕੂਲ ਵਿਖੇ ਉਤਸ਼ਾਹ ਨਾਲ ਮਨਾਇਆ ਤੀਆਂ ਦਾ ਤਿਉਹਾਰ

ਸੰਗਰੂਰ, 22 ਅਗਸਤ (ਜਗਸੀਰ ਲੌਂਗੋਵਾਲ) – ਲਿਟਲ ਸਟਾਰ ਬਚਪਨ ਅਤੇ ਹਾਈਟਸ ਐਂਡ ਹਾਈਟਸ ਪਬਲਿਕ ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ।ਇਸ ਪ੍ਰੋਗਰਾਮ ਵਿੱਚ ਸ਼੍ਰੀਮਤੀ ਸੀਮਾ ਗੋਇਲ ਪਤਨੀ ਵਰਿੰਦਰ ਗੋਇਲ (ਵਿਧਾਇਕ ਲਹਿਰਾਗਾਗਾ), ਮੈਡਮ ਕਾਂਤਾ ਗੋਇਲ ਪ੍ਰਧਾਨ ਨਗਰ ਕੌਂਸਲ ਲਹਿਰਾਗਾਗਾ, ਡਾਕਟਰ ਸ਼ੈਲਜਾ ਜ਼ਿੰਦਲ, ਜ਼ਿੰਦਲ ਹਸਪਤਾਲ ਸੁਨਾਮ ਮੁੱਖ ਮਹਿਮਾਨ ਦੇ ਤੌਰ ‘ਤੇ ਪਹੁੰਚੇ।ਸਕੂਲ ਦੇ ਬੱਚਿਆਂ ਅਤੇ ਸਟਾਫ਼ ਮੈਂਬਰਾਂ ਵਲੋਂ ਮਹਿਮਾਨਾਂ ਦਾ ਨਿੱਘਾ ਸੁਆਗਤ ਕੀਤਾ ਗਿਆ।ਬੱਚਿਆਂ ਨੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ, ਜਿਸ ਵਿੱਚ ਗਿੱਧਾ, ਭੰਗੜਾ ਅਤੇ ਸੱਭਿਆਚਾਰ ਨਾਲ ਸਬੰਧਿਤ ਗੀਤ ਸ਼ਾਮਲ ਸਨ।ਸਕੂਲ ਦੇ ਸਾਰੇ ਬੱਚੇ ਪੰਜਾਬੀ ਪਹਿਰਾਵੇ ਵਿੱਚ ਆਏ ਅਤੇ ਬੱਚਿਆਂ ਦੀਆਂ ਮਾਤਾਵਾਂ ਨੇ ਵੀ ਸ਼ਮੂਲੀਅਤ ਕੀਤੀ।ਮੈਡਮ ਕਾਂਤਾ ਗੋਇਲ ਨੇ ਕਿਹਾ ਕਿ ਪੰਜਾਬੀ ਸੱਭਿਆਚਾਰ ਨੂੰ ਜ਼ਿੰਦਾ ਰੱਖਣ ਲਈ ਇਹੋ ਜਿਹੇ ਤਿਉਹਾਰ ਮਨਾਉਣੇ ਚਾਹੀਦੇ ਹਨ।ਉਨਾਂ ਨੇ ਸਕੂਲ ਦੇ ਪ੍ਰਬੰਧਕਾਂ, ਪ੍ਰਿੰਸੀਪਲ ਅਤੇ ਅਧਿਆਪਕਾਂ ਦੀ ਇਸ ਉਪਰਾਲੇ ਲਈ ਪ੍ਰਸੰਸਾ ਕੀਤੀ।
ਸਕੂਲ ਚੇਅਰਮੈਨ ਸੰਜੈ ਸਿੰਗਲਾ ਨੇ ਪ੍ਰੋਗਰਾਮ ਵਿੱਚ ਪਹੁੰਚੇ ਮਹਿਮਾਨਾਂ ਅਤੇ ਮਾਤਾਵਾਂ ਦਾ ਤਹਿ ਸੁਆਗਤ ਕੀਤਾ।ਅਧਿਆਪਕਾਂ ਵਲੋਂ ਬੱਚਿਆਂ ਦੀਆਂ ਮਾਤਾਵਾਂ ਲਈ ਵੀ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ।ਇਹਨਾਂ ਮਾਤਾਵਾਂ ਵਿੱਚੋ ਹੀ ਛੋਟੇ ਬੱਚੇ ਅਦਿਸ਼ ਆਰੀਆ ਦੀ ਮਾਤਾ ਨੂੰ ਮਿਸ ਤੀਜ਼ ਦਾ ਖਿਤਾਬ ਦਿੱਤਾ ਗਿਆ।ਓਲੰਪੀਏਡ ਦੇ ਪੇਪਰਾਂ ਵਿੱਚ ਅੱਵਲ ਆਏ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਮੈਡਲ ਦਿੱਤੇ ਗਏ।ਸਕੂਲ ਪ੍ਰਿੰਸੀਪਲ ਪ੍ਰਿਅੰਕਾ ਬਾਂਸਲ ਨੇ ਸਭ ਦਾ ਧੰਨਵਾਦ ਕੀਤਾ।
ਇਸ ਸਮੇਂ ਸਕੂਲ ਦੇ ਅਧਿਆਪਕਾ ਮੀਨੂ ਸ਼ਰਮਾ, ਮਹਿਕ ਸ਼ਰਮਾ, ਸਮੀਨਾ ਖਾਂ, ਮਨਪ੍ਰੀਤ ਕੌਰ, ਸੋਨਮ ਸ਼ਰਮਾ, ਮਨੀਾਸ਼ ਸ਼ਰਮਾ, ਮਨਪ੍ਰੀਤ ਕੌਰ, ਰਮਾ ਰਾਣੀ, ਇੰਦਰਜੀਤ ਕੌਰ, ਸ਼ੇਫਾਲੀ ਗੋਇਲ, ਆਸ਼ਾ ਰਾਣੀ, ਵੀਰਪਾਲ ਕੌਰ, ਹੀਨਾ ਗਰਗ, ਹਿਮਾਨੀ ਬਾਂਸਲ, ਸੋਮਾ ਕੌਰ, ਰਾਜ਼ੀਨਾ ਸ਼ਰਮਾ, ਰਮਾ ਰਾਣੀ ਅਤੇ ਡੀ.ਪੀ ਦਰਵਾਰਾ ਸਿੰਘ ਮੌਜ਼ੂਦ ਰਹੇ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …