Thursday, November 21, 2024

ਅਸਿਸਟੈਂਟ ਟਾਊਨ ਪਲਾਨਰ ਦੀਆਂ 37 ਅਸਾਮੀਆਂ ਦੀ ਪ੍ਰੀਖਿਆ ‘ਚ ਯੂਨੀਵਰਸਿਟੀ ਦੇ 39 ਗ੍ਰੈਜੂਏਟ ਪਾਸ

ਅੰਮ੍ਰਿਤਸਰ, 23 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਰਾਮਦਾਸ ਸਕੂਲ ਆਫ ਪਲੈਨਿੰਗ ਦੇ ਵਿਦਿਆਰਥੀਆਂ ਨੇ ਸਹਾਇਕ ਟਾਊਨ ਪਲਾਨਰ ਦੀਆਂ ਅਸਾਮੀਆਂ ਦੀ ਭਰਤੀ ਲਈ ਉੱਚ ਅਨੁਪਾਤ ਵਿੱਚ ਪੀ.ਪੀ.ਐਸ.ਸੀ ਟੈਸਟ ਯੋਗਤਾ ਪ੍ਰਾਪਤ ਕੀਤੀ ਹੈ।ਜਿਸ ਨਾਲ ਗੁਰੂ ਰਾਮਦਾਸ ਸਕੂਲ ਆਫ਼ ਪਲੈਨਿੰਗ ਦਾ ਉਚੇਰੀ ਸਿਖਿਆ ਦੇ ਖੇਤਰ ਵਿੱਚ ਕੱਦ ਹੋਰ ਉਚਾ ਹੋਇਆ ਹੈ।ਵਿਭਾਗ ਦੇ 39 ਗ੍ਰੈਜੂਏਟਾਂ ਨੂੰ ਪੰਜਾਬ ਸਰਕਾਰ ਦੇ ਲੋਕਲ ਬਾਡੀਜ਼ ਵਿਭਾਗ ਵਿਚ ਅਸਿਸਟੈਂਟ ਟਾਊਨ ਪਲਾਨਰ ਦੀਆਂ 37 ਅਸਾਮੀਆਂ ਲਈ ਲੋਕ ਸੇਵਾ ਕਮਿਸ਼ਨ ਪੰਜਾਬ ਦੀ ਲਿਖਤੀ ਪ੍ਰੀਖਿਆ ਵਿੱਚ ਯੋਗਤਾ ਪੂਰੀ ਕਰਨ ਤੋਂ ਬਾਅਦ ਦਸਤਾਵੇਜ਼ੀ ਤਸਦੀਕ ਲਈ ਵੀ ਬੁਲਾ ਲਿਆ ਗਿਆ ਹੈ।ਵਿਭਾਗ ਦੀ ਸੂਚਨਾ ਅਨੁਸਾਰ ਸਬੰਧਤ ਵਿਭਾਗ ਵਲੋਂ ਕੁੱਲ 46 ਉਮੀਦਵਾਰਾਂ ਨੂੰ ਦਸਤਾਵੇਜ਼ਾਂ ਦੀ ਤਸਦੀਕ ਲਈ ਬੁਲਾਇਆ ਗਿਆ ਹੈ।ਜਿਸ ਦੇ ਹਿਸਾਬ ਨਾਲ ਗੁਰੂ ਰਾਮਦਾਸ ਸਕੂਲ ਆਫ਼ ਪਲੈਨਿੰਗ ਦੇ ਵਿਦਿਆਰਥੀਆਂ ਦੀ 85 ਫੀਸਦੀ ਹਿੱਸੇਦਾਰੀ ਬਣਦੀ ਹੈ।
ਇੱਥੇ ਜਿਕਰਯੋਗ ਹੈ ਕਿ ਇਸ ਤੋਂ ਇਲਾਵਾ ਗੁਰੂ ਰਾਮਦਾਸ ਸਕੂਲ ਆਫ਼ ਪਲੈਨਿੰਗ ਦੇ 21 ਗ੍ਰੈਜੂਏਟਾਂ ਨੂੰ ਪੰਜਾਬ ਸਰਕਾਰ ਦੇ ਟਾਊਨ ਪਲੈਨਿੰਗ ਵਿਭਾਗ ਵਿੱਚ ਸਹਾਇਕ ਟਾਊਨ ਪਲੈਨਰਾਂ ਦੀਆਂ 19 ਅਸਾਮੀਆਂ ਲਈ ਦਸਤਾਵੇਜ਼ੀ ਤਸਦੀਕ ਲਈ ਬੁਲਾਇਆ ਜਾ ਚੁੱਕਾ ਹੈ।ਇਸ ਵਿੱਚ 84 ਫੀਸਦੀ ਉਮੀਦਵਾਰ (25 ਵਿੱਚੋਂ 21) ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹੀ ਹਨ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਨੇ ਸਫਲ ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਸ਼ੁਭ ਕਾਮਨਾਵਾਂ ਦਿੱਤੀਆਂ ਹਨ।
ਇਸ ਤੋਂ ਇਲਾਵਾ ਗੁਰੂ ਰਾਮਦਾਸ ਸਕੂਲ ਆਫ਼ ਪਲੈਨਿੰਗ ਦੇ ਮੁਖੀ ਡਾ. ਅਸ਼ਵਨੀ ਲੂਥਰਾ ਅਤੇ ਫੈਕਲਟੀ ਨੇ ਸਾਰੇ ਸਫਲ ਉਮੀਦਵਾਰਾਂ ਨੂੰ ਦਿਲੋਂ ਵਧਾਈ ਦਿੰਦਿਆਂ ਕਿਹਾ ਕਿ ਜਿਨ੍ਹਾਂ ਵਿਦਿਆਰਥੀਆਂ ਦੀ ਚੋਣ ਹੋਈ ਹੈ ਇਸ ਵਿਚ ਉਨ੍ਹਾਂ ਦੀ ਅਤੇ ਵਿਭਾਗ ਦੇ ਅਧਿਆਪਕਾਂ ਦੀ ਮਿਹਨਤ ਜੋ ਰੰਗ ਲਿਆਈ ਹੈ ਉਹ ਪ੍ਰਸੰਸਾਯੋਗ ਹੈ।ਉਨ੍ਹਾਂ ਆਸ ਪ੍ਰਗਟਾਈ ਕਿ ਯੂਨੀਵਰਸਿਟੀ ਦੇ ਵਿਦਿਆਰਥੀ ਇੰਟਰਵਿਊ ਵਿੱਚ ਵੀ ਵਧੀਆ ਪ੍ਰਦਰਸ਼ਨ ਕਰਦੇ ਹੋਏ ਸਫਲ ਹੋਣਗੇ।

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …