ਜਾਤੀਗਤ ਭੇਦਭਾਵ ਜਟਿਲ ਅਤੇ ਸੂਖਮ ਰੂਪ ਧਾਰਨ ਕਰਦਾ ਜਾ ਰਿਹਾ ਹੈ – ਡਾ. ਮਨਮੋਹਨ
ਅੰਮ੍ਰਿਤਸਰ, 23 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵਲੋਂ “ਲਿਟਰੇਚਰਜ਼ ਆਫ਼ ਦਾ ਮਾਰਜਨਜ਼” ਵਿਸ਼ੇ ਉੱਤੇ ਪ੍ਰਸਿੱਧ ਲੇਖਿਕਾ ਅਤੇ ਸਿੱਖਿਆ ਸ਼ਾਸਤਰੀ ਡਾ. ਇਸ਼ਮੀਤ ਕੌਰ ਚੌਧਰੀ ਪ੍ਰੋਫ਼ੈਸਰ ਕੇਂਦਰੀ ਯੂਨੀਵਰਸਿਟੀ, ਗਾਂਧੀਨਗਰ ਗੁਜਰਾਤ ਦਾ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ।ਸਮਾਗਮ ਦੀ ਪ੍ਰਧਾਨਗੀ ਉੱਘੇ ਪੰਜਾਬੀ ਵਿਦਵਾਨ ਡਾ. ਮਨਮੋਹਨ ਸਿੰਘ ਆਈ.ਪੀ.ਐਸ ਪ੍ਰੋਫ਼ੈਸਰ ਆਫ਼ ਐਮੀਨੈਂਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਕੀਤੀ।
ਸਮਾਗਮ ਦੇ ਆਰੰਭ ਵਿੱਚ ਪੰਜਾਬੀ ਅਧਿਐਨ ਸਕੂਲ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਮੁੱਖ ਵਕਤਾ ਡਾ. ਇਸ਼ਮੀਤ ਕੌਰ ਚੌਧਰੀ ਅਤੇ ਆਏ ਹੋਏ ਮਹਿਮਾਨਾਂ ਦੇ ਰਸਮੀ ਸੁਆਗਤ ਉਪਰੰਤ ਵਿਸ਼ੇਸ਼ ਭਾਸ਼ਣ ਦੇ ਵਿਸ਼ੇ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਕਿਹਾ ਕਿ ਅੱਜ ਦੇ ਭਾਸ਼ਣ ਦਾ ਵਿਸ਼ਾ ਅਤਿ ਸੰਵੇਦਨਸ਼ੀਲ ਹੈ।ਹਾਸ਼ੀਆਗਤ ਵਰਗਾਂ ਦੇ ਹੋਂਦਮੂਲਕ ਸਰੋਕਾਰਾਂ ਦੀ ਪ੍ਰਤਿਨਿਧਤਾ ਕਰਨਾ ਸਾਹਿਤ ਦਾ ਪ੍ਰਮੁੱਖ ਸਰੋਕਾਰ ਹੈ।ਸੰਤੁਲਿਤ ਤੇ ਨਰੋਏ ਸਮਾਜ ਦੀ ਸਿਰਜਣਾ ਲਈ ਅਜਿਹੇ ਸੰਵੇਦਨਸ਼ੀਲ ਵਿਸ਼ਿਆਂ ਬਾਰੇ ਚਰਚਾ ਦੀ ਬਹੁਤ ਜ਼ਰੂਰਤ ਹੈ।ਉਹਨਾਂ ਕਿਹਾ ਕਿ ਹਾਸ਼ੀਆਗਤ ਵਰਗਾਂ ਦੇ ਹੋਂਦਮੂਲਕ ਸੰਕਟ ਬਹੁਤ ਗੁੰਝਲਦਾਰ ਹਨ ਜਿਨ੍ਹਾਂ ਨੂੰ ਸੂਖ਼ਮ ਬੌਧਿਕਤਾ ਅਤੇ ਸੰਵੇਦਨਸ਼ੀਲਤਾ ਨਾਲ ਸਮਝਣ ਦੀ ਜ਼ਰੂਰਤ ਹੈ।
ਡਾ. ਇਸ਼ਮੀਤ ਕੌਰ ਚੌਧਰੀ ਨੇ ਸਮਾਜ ਵਿਚ ਲਿੰਗ, ਧਰਮ, ਜਾਤ ਤੇ ਨਸਲ ਆਧਾਰਿਤ ਵਿਤਕਰਿਆਂ ਦੀ ਵੇਦਨਾ ਬਾਰੇ ਭਾਵਪੂਰਤ ਬੌਧਿਕ ਚਰਚਾ ਕਰਦਿਆਂ ਕਿਹਾ ਕਿ ਹਾਸ਼ੀਆਗਤ ਵਰਗਾਂ ਵਿਚ ਪਛਾਣ ਦਾ ਮਸਲਾ ਬਹੁਤ ਮਹੱਤਵਪੂਰਨ ਹੈ ਅਤੇ ਸਾਹਿਤ ਰਾਹੀਂ ਇਹਨਾਂ ਹਾਸ਼ੀਆਗਤ ਵਰਗਾਂ ਦੀ ਮਾਨਸਿਕ ਵੇਦਨਾ ਦਾ ਪ੍ਰਗਟਾਵਾ ਹੋਇਆ ਹੈ।ਉਹਨਾਂ ਨੇ ਸਮਾਜ ਵਿਚਲੇ ਹਾਸ਼ੀਆਗਤ ਵਰਗਾਂ ਨਾਲ ਹੁੰਦੇ ਛੂਆ-ਛੂਤ ਦੇ ਸੰਕਲਪ ਨੂੰ ਲਘੂ ਫ਼ਿਲਮ ਰਾਹੀਂ ਪੇਸ਼ ਕੀਤਾ।ਹਾਸ਼ੀਆਗਤ ਵਰਗਾਂ ਦਾ ਮਸਲਾ ਏਨਾਂ ਜ਼ਿਆਦਾ ਪੇਚੀਦਾ ਹੈ ਕਿ ਕੋਈ ਵਿਅਕਤੀ ਇਕ ਪ੍ਰਸੰਗ ਹਾਸ਼ੀਆਗਤ ਹੁੰਦਾ ਹੈ ਅਤੇ ਦੂਜੇ ਪ੍ਰਸੰਗ ਵਿਚ ਉਹ ਕਿਸੇ ਹੋਰ ਨੂੰ ਹਾਸ਼ੀਆਗਤ ਬਣਾ ਰਿਹਾ ਹੁੰਦਾ ਹੈ।
ਸਮਾਗਮ ਦੀ ਪ੍ਰਧਾਨਗੀ ਕਰ ਰਹੇ ਡਾ. ਮਨਮੋਹਨ ਸਿੰਘ ਨੇ ਡਾ. ਇਸ਼ਮੀਤ ਕੌਰ ਚੌਧਰੀ ਨੂੰ ਅਜਿਹੇ ਗੰਭੀਰ ਤੇ ਸੰਵੇਦਨਸ਼ੀਲ ਵਿਸ਼ੇ ਉਤੇ ਵਿਚਾਰ ਪੇਸ਼ ਕਰਨ ਲਈ ਮੁਬਾਰਕਬਾਦ ਦਿੱਤੀ।ਉਹਨਾਂ ਕਿਹਾ ਕਿ ਪੁਰਾਤਨ ਸਮੇਂ ਤੋਂ ਵਰਤਮਾਨ ਸਮੇਂ ਤਕ ਜਾਤੀਗਤ ਭੇਦ ਭਾਵ ਆਪਣੇ ਵੱਖ ਵੱਖ ਰੂਪਾਂ ਵਿਚ ਨਿਰੰਤਰ ਕਿਰਿਆਸ਼ੀਲ ਹੈ।ਵਰਤਮਾਨ ਸਮੇਂ ਵਿਚ ਇਹ ਦਿਨ ਪ੍ਰਤੀ ਦਿਨ ਜਟਿਲ ਅਤੇ ਸੂਖਮ ਰੂਪ ਧਾਰਨ ਕਰਦਾ ਜਾ ਰਿਹਾ ਹੈ।ਉਹਨਾਂ ਨੇ ਕਿਹਾ ਕਿ ਇਕ ਸਿਹਤਯਾਬ ਸਮਾਜ ਦੀ ਸਿਰਜਣਾ ਲਈ ਸਾਨੂੰ ਅਜਿਹੀਆਂ ਸੰਕੀਰਨ ਸੋਚਾਂ ਤੋਂ ਮੁਕਤ ਹੋਣ ਦੀ ਜ਼ਰੂਰਤ ਹੈ।
ਸਮਾਗਮ ਦੇ ਅੰਤ ਵਿੱਚ ਡਾ. ਬਲਜੀਤ ਕੌਰ ਰਿਆੜ ਨੇ ਮੁੱਖ ਵਕਤਾ, ਪ੍ਰਧਾਨਗੀ ਮੰਡਲ ਅਤੇ ਵੱਖ-ਵੱਖ ਵਿਭਾਗਾਂ ਤੋਂ ਆਏ ਅਧਿਆਪਕਾਂ ਅਤੇ ਖੋਜ਼-ਵਿਦਿਆਰਥੀਆਂ ਤੇ ਹੋਰਨਾਂ ਵਿਦਿਆਰਥੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।ਮੰਚ ਸੰਚਾਲਨ ਡਾ. ਮੇਘਾ ਸਲਵਾਨ ਨੇ ਕਰਦਿਆਂ ਡਾ. ਇਸ਼ਮੀਤ ਕੌਰ ਚੌਧਰੀ ਦੇ ਜੀਵਨ ਤੇ ਅਕਾਦਮਿਕ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ।
ਇਸ ਮੌਕੇ ਅੰਗਰੇਜ਼ੀ ਵਿਭਾਗ ਦੇ ਮੁਖੀ ਡਾ. ਯੂ.ਬੀ ਗਿੱਲ, ਡਾ. ਸੁਮਨੀਤ, ਡਾ. ਉੱਜਲਜੀਤ, ਡਾ. ਅਮਨਦੀਪ ਅਤੇ ਪੰਜਾਬੀ ਵਿਭਾਗ ਦੇ ਅਧਿਆਪਕ ਡਾ. ਹਰਿੰਦਰ ਕੌਰ ਸੋਹਲ, ਡਾ. ਰਾਜਵਿੰਦਰ ਕੌਰ, ਡਾ. ਪਵਨ ਕੁਮਾਰ, ਡਾ. ਇੰਦਰਪ੍ਰੀਤ ਕੌਰ, ਡਾ. ਜਸਪਾਲ ਸਿੰਘ, ਡਾ. ਚੰਦਨਪ੍ਰੀਤ ਸਿੰਘ, ਡਾ. ਹਰਿੰਦਰ ਸਿੰਘ ਹਾਜ਼ਰ ਸਨ।
ਹਾਸ਼ੀਆਗਤ ਵਰਗਾਂ ਦੀ ਮਾਨਸਿਕ ਵੇਦਨਾ ਦੇ ਪ੍ਰਗਟਾਵੇ ‘ਚ ਸਾਹਿਤ ਦਾ ਅਹਿਮ ਯੋਗਦਾਨ – ਡਾ. ਚੌਧਰੀ

Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …