Saturday, September 14, 2024

ਐਮ.ਐਲ.ਜੀ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਦਾ ਇੱਕ ਰੋਜ਼ਾ ਵਿੱਦਿਅਕ ਟੂਰ ਲਗਾਇਆ

ਸੰਗਰੂਰ, 25 ਅਗਸਤ (ਜਗਸੀਰ ਲੌਂਗੋਵਾਲ) – ਐਮ.ਐਲ.ਜੀ ਕਾਨਵੈਂਟ ਸਕੂਲ ਚੀਮਾਂ (ਸੀ.ਬੀ.ਐਸ.ਸੀ) ਦੇ ਨਰਸਰੀ, ਐਲ.ਕੇ.ਜੀ, ਯੂ.ਕੇ.ਜੀ ਕਲਾਸਾਂ ਦੇ 150 ਦੇ ਕਰੀਬ ਬੱਚਿਆਂ ਦਾ ਇਕ ਰੋਜ਼ਾ ਵਿੱਦਿਅਕ ਟੂਰ ਦਾ ਆਯੋਜਨ ਕੀਤਾ ਗਿਆ।‘ਰਿਸ਼ੀ ਵਾਟਰ ਪਾਰਕ’ ਸੰਗਰੂਰ ਦੇ ਟੂਰ ਸਮੇਂ ਬੱਚਿਆਂ ਨੇ ਵਾਟਰ ਰਾਈਡਾਂ, ਵੇਵ ਪੂਲ, ਟਿਊਨ ਸਲਾਈਡ, ਡੋਮ ਸਲਾਈਡ, ਫਾਊਂਟੇਨ ਦਾ ਖੂਬ ਆਨੰਦ ਮਾਣਿਆ।ਬੱਚਿਆਂ ਨੇ ਬਰੇਕਫਾਸਟ ਕੀਤਾ ਅਤੇ ਉਤਸ਼ਾਹ ਨਾਲ ਗੇਮਿੰਗ ਜ਼ੋਨ ‘ਚ ਅਲੱਗ-ਅਲੱਗ ਪ੍ਰਕਾਰ ਦੀਆਂ ਖੇਡਾਂ ਖੇਡੀਆਂ।ਉਨਾਂ ਨੇ ਵੱਖ-ਵੱਖ ਥਾਵਾਂ ‘ਤੇ ਫੋਟੋਗ੍ਰਾਫੀ ਵੀ ਕੀਤੀ।ਬੱਚਿਆਂ ਦੇ ਹੱਸਦੇ ਮੁਸਕਰਾਉਂਦੇ ਚਿਹਰੇ ਟੂਰ ਦੀ ਸਫ਼ਲਤਾ ਦਾ ਦਰਸਾ ਰਹੇ ਸਨ।ਵਿੱਦਿਅਕ ਟੂਰ ਦੌਰਾਨ ਵਿਦਿਆਰਥੀਆਂ ਲਈ ਰਿਫਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ।
ਪ੍ਰਿੰਸੀਪਲ ਡਾ. ਵਿਕਾਸ ਸੂਦ ਨੇ ਦੱਸਿਆ ਕਿ ਸਕੂਲ ਵਲੋਂ ਇਸ ਤਰ੍ਹਾਂ ਦੇ ਵਿਦਿਅਕ ਟੂਰ ਕਰਵਾਏ ਜਾਂਦੇ ਹਨ ਤਾਂ ਜੋ ਬੱਚਿਆਂ ਦਾ ਸਰਵਪੱਖੀ ਵਿਕਾਸ ਹੋ ਸਕੇ।ਵਿਦਿਅਕ ਗਤੀਵਿਧੀਆਂ ਨਾਲ ਬੱਚਿਆਂ ਦੇ ਗਿਆਨ `ਚ ਵੀ ਵਾਧਾ ਹੁੰਦਾ ਹੈ।ਬੱਸਾਂ ਨੂੰ ਸਵੇਰੇ ਰਵਾਨਾ ਕਰਨ ਸਮੇਂ ਮੈਨੇਜਮੈਂਟ ਮੈਂਬਰ ਸੋਨੀਆ ਰਾਣੀ, ਮਧੂ ਰਾਣੀ, ਰਜਿੰਦਰ ਕੁਮਾਰ, ਹੈਪੀ ਕੁਮਾਰ ਅਤੇ ਪ੍ਰਿੰਸੀਪਲ ਡਾ. ਵਿਕਾਸ ਸੂਦ ਮੌਜ਼ੂਦ ਰਹੇ।

 

 

Check Also

ਖ਼ਾਲਸਾ ਕਾਲਜ ਵੁਮੈਨ ਨੇ ਸਵੱਛ ਭਾਰਤ ਮਿਸ਼ਨ ’ਚ ਪ੍ਰਾਪਤ ਕੀਤਾ ਦੂਜਾ ਸਥਾਨ

ਅੰਮ੍ਰਿਤਸਰ, 14 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵੁਮੈਨ ਨੇ ਨਗਰ ਨਿਗਮ ਅਧੀਨ ਚੱਲ …