ਸੰਗਰੂਰ, 25 ਅਗਸਤ (ਜਗਸੀਰ ਲੌਂਗੋਵਾਲ) – ਸੰਤ ਅਤਰ ਸਿੰਘ ਇੰਟਰਨੈਸ਼ਨਲ ਸਕੂਲ ਚੀਮਾ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ
ਗਿਆ।ਪ੍ਰੋਗਰਾਮ ਦਾ ਆਯੋਜਨ ਹੈਡ ਕੋਆਡੀਨੇਟਰ ਮੈਡਮ ਜਸਪ੍ਰੀਤ ਕੌਰ ਅਤੇ ਮੈਡਮ ਅੰਜ਼ਲੀ ਦੁਆਰਾ ਕੀਤਾ ਗਿਆ।ਪ੍ਰੀ ਨਰਸਰੀ ਅਤੇ ਨਰਸਰੀ ਕਲਾਸ ਦੇ ਬੱਚੇ ਰਾਧਾ ਅਤੇ ਕ੍ਰਿਸ਼ਨ ਦੀਆਂ ਪੋਸ਼ਾਕਾਂ ਪਾ ਕੇ ਸਭ ਦਾ ਮਨ ਮੋਹ ਰਹੇ ਸਨ।ਮਾਖਨ ਚੋਰ, ਕ੍ਰਿਸ਼ਨਾ, ਟਵਿੰਕਲ ਟਵਿੰਕਲ ਲਿਟਲ ਸਟਾਰ, ਕ੍ਰਿਸ਼ਨਾ ਮੇਰਾ ਸੁਪਰ ਸਟਾਰ, ਰਾਧੇ ਰਾਧੇ, ਮਈਆ ਯਸ਼ੋਧਾ,ਆਲਾ ਰੇ ਆਲਾ, ਚਾਟੀ ‘ਚੋਂ ਮਧਾਣੀ ਲੈ ਗਿਆ ਆਦਿ ਗੀਤਾਂ ਅਤੇ ਭਜਨਾਂ ਦੇ ਰੰਗਾਰੰਗ ਪ੍ਰਗਰਾਮ ਨੇ ਸਭ ਨੂੰ ਮੰਤਰ ਮੁਗਧ ਕੀਤਾ।ਤੀਸਰੀ ਕਲਾਸ ਦੇ ਬੱਚਿਆਂ ਵਲੋਂ ਕ੍ਰਿਸ਼ਨ ਜੀ ਦੇ ਜੀਵਨ ‘ਤੇ ਕੋਰੀਉਗ੍ਰਾਫੀ ਪੇਸ਼ ਕੀਤੀ ਗਈ।ਜੂਨੀਅਰ ਵਿੰਗ ਅਧਿਆਪਕਾ ਨੇਹਾ ਮੈਡਮ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜੀਵਨ ‘ਤੇ ਚਾਨਣਾ ਪਾਇਆ।ਸਟੇਜ ਜਸਪ੍ਰੀਤ ਮੈਡਮ ਨੇ ਸੰਭਾਲੀ।
ਅੰਤ ‘ਚ ਸਕੂਲ ਪ੍ਰਿੰਸੀਪਲ ਵਿਕਰਮ ਸ਼ਰਮਾ ਨੇ ਦੱਸਿਆ ਕਿ ਦਵਾਪਰ ਯੁੱਗ ਵਿੱਚ ਪਾਪ ਅਤੇ ਅਤਿਆਚਾਰ ਦਾ ਅੰਤ ਕਰਨ ਲਈ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੇ ਭਗਵਾਨ ਵਿਸ਼ਨੁੰ ਜੀ ਦੇ ਅੱਠਵੇ ਅਵਤਾਰ ਦੇ ਰੂਪ ਵਿੱਚ ਜਨਮ ਲਿਆ ਸੀ।ਉਨ੍ਹਾਂ ਵਿਦਿਆਰਥੀਆਂ ਅਤੇ ਸਮੂਹ ਸਟਾਫ ਨੂੰ ਕ੍ਰਿਸ਼ਨ ਜਨਮ ਅਸ਼ਟਮੀ ਦੀ ਮੁਬਾਰਕਬਾਦ ਵੀ ਦਿੱਤੀ।
Check Also
ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …
Punjab Post Daily Online Newspaper & Print Media