Sunday, December 22, 2024

ਸਰਸਵਤੀ ਵਿਦਿਆ ਮੰਦਿਰ ਸਕੂਲ ਧੁਮ ਧਾਮ ਨਾਲ ਮਨਾਈ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ

ਸੰਗਰੂਰ, 25 ਅਗਸਤ (ਜਗਸੀਰ ਲੌਂਗੋਵਾਲ) – ਸਰਸਵਤੀ ਵਿਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਸ਼ਾਹਪੁਰ ਚੀਮਾ ਮੰਡੀ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਧੂਮ ਧਾਮ ਨਾਲ ਮਨਾਈ ਗਈ।ਵਿਦਿਆਰਥੀਆਂ ਨੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨਾਲ ਸਬੰਧਿਤ ਗੀਤ ਤੇ ਭਜਨ ਗਾਏ, ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ ਅਤੇ ਦਿਲਕਸ਼ ਝਾਕੀਆਂ ਨੇ ਸਾਰਿਆਂ ਦਾ ਮਨ ਮੋਹ ਲਿਆ।ਧਾਰਮਿਕ ਪ੍ਰੋਗਰਾਮ ਪੇਸ਼ ਕਰਨ ਵਾਲੇ ਵਿਦਿਆਰਥੀਆਂ ਦਾ ਸਕੂਲ ਸਟਾਫ ਵਲੋਂ ਸਨਮਾਨ ਕੀਤਾ ਗਿਆ।ਪ੍ਰਿੰਸੀਪਲ ਮੈਡਮ ਕਮਲ ਗੋਇਲ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਵਧਾਈ ਦਿੱਤੀ।
ਇਸ ਸਮੇਂ ਜੋਸ਼ੀ ਸਰ, ਸਵੀਨਾ, ਸੰਦੀਪ ਸ਼ਰਮਾ, ਉਮਾ ਦੇਵੀ, ਗੁਰਜੰਟ ਕੌਰ, ਮੋਨਾ ਰਾਣੀ, ਜੋਤੀ ਸ਼ਰਮਾ, ਮੈਡਮ ਪ੍ਰਾਚੀ, ਮਨਪ੍ਰੀਤ ਕੌਰ, ਪ੍ਰਭਦੀਪ ਕੌਰ, ਹਰਮੀਤ ਕੌਰ, ਗੀਤਾ ਰਾਣੀ, ਰੁਪਿੰਦਰ ਕੌਰ, ਮਨਦੀਪ ਕੌਰ, ਮੈਡਮ ਕਾਮਨੀ, ਦੀਪਿਕਾ ਰਾਣੀ, ਕਮਲੇਸ਼ ਰਾਣੀ, ਅਮਨਦੀਪ ਕੌਰ, ਗੁਰਪ੍ਰੀਤ ਕੌਰ, ਤਜਿੰਦਰ ਕੌਰ, ਮਨਮੀਤ ਕੌਰ ਤੇ ਸੰਦੀਪ ਸਿੰਘ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …