ਸੰਗਰੂਰ, 2 ਸਤੰਬਰ (ਜਗਸੀਰ ਲੌਂਗੋਵਾਲ) – ਸਰਸਵਤੀ ਵਿਦਿਆ ਮੰਦਿਰ ਸੀਨੀਅਰ ਸੈਕੈਂਡਰੀ ਸਕੂਲ (ਸੀ.ਬੀ.ਐਸ.ਈ) ਚੀਮਾ ਮੰਡੀ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਖੇਡਾਂ ਦੇ ਵਿੱਚ ਮੱਲਾਂ ਮਾਰੀਆਂ ਹਨ।ਪ੍ਰਿੰਸੀਪਲ ਸ਼੍ਰੀਮਤੀ ਕਮਲ ਗੋਇਲ ਨੇ ਦੱਸਿਆ ਕਿ ਬੀਤੇ ਦਿਨੀ ਚੀਮਾ ਮੰਡੀ ਵਿਖੇ ਹੋਈਆਂ ਕਰਾਟੇ ਖੇਡਾਂ ਦੇ ਵਿੱਚ ਸਕੂਲ ਵਲੋਂ ਖੇਡਦੇ ਹੋਏ ਸੁਖਪ੍ਰੀਤ, ਮਨਜੋਤ, ਨੇਹਾ, ਮਨਪ੍ਰੀਤ, ਨੇਹਾ, ਕੁਸਮ ਸ਼ਰਮਾ, ਹਰਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਿਲ ਕਰਕੇ ਗੋਲਡ ਮੈਡਲ ਹਾਸਲ ਕੀਤਾ।ਇਹਨਾਂ ਵਿਦਿਆਰਥੀਆਂ ਦੀ ਚੋਣ ਜਿਲ੍ਹਾ ਪੱਧਰੀ ਖੇਡਾਂ ਦੇ ਲਈ ਵੀ ਹੋ ਗਈ ਹੈ।ਸ਼ਾਨਦਾਰ ਪ੍ਰਾਪਤੀ ਕਰਕੇ ਸਕੂਲ ਪਹੁੰਚਣ ‘ਤੇ ਸਮੂਹ ਸਟਾਫ ਵਲੋਂ ਵਿਦਿਆਰਥੀਆਂ ਦਾ ਸਨਮਾਨ ਵੀ ਕੀਤਾ ਗਿਅ।ਇਸ ਮੌਕੇ ਸੰਦੀਪ ਸ਼਼ਰਮਾ, ਗੁਰਜੰਟ ਕੌਰ, ਕਮਲੇਸ਼ ਰਾਣੀ, ਉਮਾ ਦੇਵੀ, ਮੋਨਾ ਰਾਣੀ, ਕੋਚ ਸ਼ਿਵ ਕੁਮਾਰ, ਮਨਪ੍ਰੀਤ ਕੌਰ, ਜੋਸ਼ੀ ਸਰ, ਸਵੀਨਾ ਅਤੇ ਮੈਡਮ ਜੋਤੀ ਸ਼ਰਮਾ ਹਾਜ਼ਰ ਸਨ।
Check Also
ਬਾਬਾ ਬਕਾਲਾ ਸਾਹਿਬ ਨੂੰ ਕੀਤਾ ਜਾਵੇਗਾ ਪੰਜਾਬ ‘ਚ ਸਭ ਤੋਂ ਪਹਿਲਾਂ ਨਸ਼ਾ ਮੁਕਤ – ਪ੍ਰਧਾਨ ਸੁਰਜੀਤ ਕੰਗ
ਬਾਬਾ ਬਕਾਲਾ, 7 ਮਈ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੇ ਨਗਰ ਪੰਚਾਇਤ ਬਾਬਾ …