ਸੰਗਰੂਰ, 2 ਸਤੰਬਰ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਥਾਨਕ ਫਾਰਚਿਊਨ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਅਕੋਈ ਸਾਹਿਬ ਵਿਖੇ ਦੋ ਰੋਜ਼ਾ ਟੀਚਰ ਟ੍ਰੇਨਿੰਗ ਵਰਕਸ਼ਾਪ 31 ਅਗਸਤ ਤੋਂ 1 ਸਤੰਬਰ ਤੱਲਗਾਈ ਗਈ।ਐਮ.ਜੇ.ਐਫ ਲਾਇਨ ਰਵਿੰਦਰ ਸੱਗੜ ਜਿਲ੍ਹਾ ਗਵਰਨਰ ਅਤੇ ਲਾਇਨ ਮੁਕੇਸ਼ ਮਦਾਨ ਲਾਇਨ ਜਿਲ੍ਹਾ ਚੇਅਰਮੈਨ ਲਾਇਨਜ਼ ਕੁਐਸਟ ਦੀ ਦਿਸ਼ਾ ਨਿਰਦੇਸ਼ ਅਨੁਸਾਰ ਜਸਪਾਲ ਸਿੰਘ ਰਤਨ ਦੀ ਪ੍ਰਧਾਨਗੀ ‘ਚ ਸ਼ੁਰੂ ਹੋਈ।ਟ੍ਰੇਨਿੰਗ ਦਾ ਉਦੇਸ਼ ਸਿੱਖਿਅਕਾਂ ਨੂੰ ਅਜਿਹੇ ਹੁਨਰਾਂ ਨਾਲ ਮਜ਼ਬੂਤ ਕਰਨਾ ਹੈ ਜੋ ਨਾ ਸਿਰਫ਼ ਉਨ੍ਹਾਂ ਦੇ ਪੇਸ਼ੇਵਰ ਵਿਕਾਸ ਲਈ ਜਰੂਰੀ ਹਨ, ਸਗੋਂ ਉਨ੍ਹਾਂ ਦੇ ਨਿੱਜੀ ਜੀਵਨ ਲਈ ਵੀ ਲਾਭਦਾਇਕ ਹਨ।ਲਾਇਨਜ਼ ਇੰਟਰਨੈਸ਼ਨਲ ਤੋਂ ਮਾਨਤਾ ਪ੍ਰਾਪਤ ਟ੍ਰੇਨਰ ਸ਼੍ਰੀਮਤੀ ਰੇਖਾ ਸ਼ਾਹ ਵਡੋਦਰਾ (ਗੁਜਰਾਤ) ਤੋਂ ਵਿਸ਼ੇਸ ਤੌਰ ‘ਤੇ ਟ੍ਰੇਨਿੰਗ ਕਰਵਾਉਣ ਲਈ ਪਹੁੰਚੇ ਹੋਏ ਹਨ।ਐਮ.ਜੇ.ਐਫ ਲਾਇਨ ਸੰਜੀਵ ਮੈਨਨ ਰੀਜ਼ਨ ਚੇਅਰਮੈਨ ਨੇ ਉਦਘਾਟਨ ਦੌਰਾਨ ਕਿਹਾ ਕਿ ਇਹ ਸਿਖਲਾਈ ਸਾਡੇ ਬੱਚਿਆਂ ਦੇ ਭਵਿੱਖ ਲਈ ਇੱਕ ਕੀਮਤੀ ਨਿਵੇਸ਼ ਹੈ, ਜੋ ਸਾਡੇ ਅਧਿਆਪਕਾਂ ਨੂੰ ਅਜਿਹੇ ਸਾਧਨਾਂ ਨਾਲ ਲੈਸ ਕਰਦੀ ਹੈ, ਜੋ ਕਲਾਸਰੂਮ ਅਤੇ ਇਸ ਤੋਂ ਬਾਹਰ ਸਥਾਈ ਪ੍ਰਭਾਵ ਪਾਵੇਗੀ।ਸਕੂਲ ਡਾਇਰੈਕਟਰ ਸ਼੍ਰੀਮਤੀ ਯਮਨ ਸ਼ਰਮਾ ਨੇ ਸਾਰੇ ਟੀਚਰਾਂ, ਮਹਿਮਾਨਾਂ ਅਤੇ ਕਲੱਬ ਮੈਂਬਰਾਂ ਨੂੰ ‘ਜੀ ਆਇਆ’ ਕਿਹਾ।ਲਾਇਨ ਡਾਕਟਰ ਪ੍ਰਿਤਪਾਲ ਸਿੰਘ ਕਲੱਬ ਸੈਕਟਰੀ ਵਲੋਂ ਲਾਇਨ ਇੰਟਰਨੈਸ਼ਨਲ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।ਇਸ ਟ੍ਰੇਨਿੰਗ ਵਿੱਚ ਸਕੂਲ ਦੇ 20 ਅਧਿਆਪਕਾਂ ਨੇ ਭਾਗ ਲਿਆ।
ਇਸ ਮੌਕੇ ਸਕੂਲ ਚੇਅਰਮੈਨ ਲਾਇਨ ਡਾਕਟਰ ਪ੍ਰਤਾਪ ਸਿੰਘ ਧਾਲੀਵਾਲ, ਪ੍ਰਿੰਸੀਪਲ ਸ਼੍ਰੀਮਤੀ ਰਾਜਵੀਰ ਕੌਰ ਤੋਂ ਇਲਾਵਾ ਲਾਇਨ ਵਿਨੋਦ ਦੀਵਾਨ ਜੋਨ ਚੇਅਰਮੈਨ, ਐਮ.ਜੇ.ਐਫ ਲਾਇਨ ਸੁਖਮਿੰਦਰ ਸਿੰਘ ਭੱਠਲ ਸਾਬਕਾ ਪ੍ਰਧਾਨ ਲਾਇਨ ਮੁਕੇਸ਼ ਸ਼ਰਮਾ, ਲਾਇਨ ਜਗਨ ਨਾਥ ਗੋਇਲ ਵੀ ਹਾਜ਼ਰ ਸਨ।
Check Also
“On The Spot painting Competition” of school students held at KT :Kalã Museum
Amritsar, December 20 (Punjab Post Bureau) – An “On The Spot painting Competition” of the …