ਸੰਗਰੂਰ, 5 ਸੰਤਬਰ (ਜਗਸੀਰ ਲੌਂਗੋਵਾਲ) – ਇਲਾਕੇ ਦੀ ਨਾਮਵਰ ਸੰਸਥਾ ਐਮ.ਐਲ.ਜੀ ਕਾਨਵੈਂਟ ਸਕੂਲ ਚੀਮਾਂ (ਸੀ.ਬੀ.ਐਸ.ਸੀ) ਵਲੋਂ ਪਹਿਲੀ ਤੋਂ ਬਾਰਵੀਂ ਕਲਾਸ ਦੇ 200 ਦੇ ਕਰੀਬ ਬੱਚਿਆਂ ਨੂੰ ਇੱਕ ਵਿਦਿਅਕ ਟੂਰ ਕਰਵਾਇਆ ਗਿਆ।ਸਕੂਲ ਮੈਨੇਜਮੈਂਟ ਮੈਂਬਰ ਸੋਨੀਆ ਰਾਣੀ, ਮਧੂ ਰਾਣੀ, ਰਜਿੰਦਰ ਕੁਮਾਰ, ਹੈਪੀ ਕੁਮਾਰ, ਪ੍ਰਿੰਸੀਪਲ ਡਾ. ਵਿਕਾਸ ਸੂਦ ਨੇ ਟੂਰ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।ਬੱਚਿਆਂ ਨੂੰ ਪੰਨਜੌਏ ਵਾਟਰ ਪਾਰਕ ਲਹਿਰਾ ਬੇਗਾ ਬਠਿੰਡਾ ਲਿਜਾਇਆ ਗਿਆ।ਇਥੇ ਉਨਾਂ ਨੇ ਵੇਵ ਪੂਲ, ਟਿਊਨ ਸਲਾਈਡ, ਡੋਮ ਸਲਾਈਡ, ਫਾਊਂਟੇਨ ਵਾਟਰ ਰਾਈਡਾਂ `ਤੇ ਵਧੀਆ ਸਮਾਂ ਬਿਤਾਉਂਦੇ ਹੋਏ ਪਾਣੀ ਵਿੱਚ ਰੋਮਾਂਚਿਕ ਪਲਾਂ ਦਾ ਆਨੰਦ ਮਾਣਿਆ।ਇਸ ਤੋਂ ਬਾਅਦ ਬੱਚਿਆਂ ਨੇ ਬਰੇਕਫਾਸਟ ਕੀਤਾ ਅਤੇ ਗੇਮਿੰਗ ਜ਼ੋਨ ਦੀਆਂ ਅਲੱਗ ਅਲੱਗ ਖੇਡਾਂ ਖੇਡੀਆਂ।ਬੱਚਿਆਂ ਨੇ ਫੋਟੋਆਂ ਵੀ ਖਿੱਚੀਆਂ।ਇਸ ਟੂਰ ਦੌਰਾਨ ਵਿਦਿਆਰਥੀਆਂ ਲਈ ਰਿਫਰੈਸ਼ਮੈਂਟ ਦਾ ਖਾਸ ਪ੍ਰਬੰਧ ਕੀਤਾ ਗਿਆ।ਸਕੂਲ ਪ੍ਰਿੰਸੀਪਲ ਡਾ. ਵਿਕਾਸ ਸੂਦ ਨੇ ਕਿਹਾ ਕਿ ਅਜਿਹੇ ਵਿਦਿਅਕ ਟੂਰ ਬੱਚਿਆਂ ਦੇ ਸਰਵਪੱਖੀ ਵਿਕਾਸ ‘ਚ ਅਹਿਮ ਯੋਗਦਾਨ ਪਾਉਂਦੇ ਹਨ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …