ਅੰਮ੍ਰਿਤਸਰ, 6 ਸਤੰਬਰ (ਜਗਦੀਪ ਸਿੰਘ) – ਜ਼ਿਲ੍ਹੇ ਦੇ ਸਕੂਲ ਆਫ ਐਮੀਨੈਂਸ ਮਾਲ ਰੋਡ ਵਿਖੇ ਡਾ: ਸਰਵਪੱਲੀ ਸ੍ਰੀ ਰਾਧਾਕ੍ਰਿਸ਼ਨਨ ਦੇ ਜਨਮ ਦਿਨ ਨੂੰ ਸਮਰਪਿਤ ਕੌਮੀ ਅਧਿਆਪਕ ਦਿਵਸ ਸਮਾਰੋਹ ਆਯੋਜਿਤ ਕੀਤਾ ਗਿਆ।ਜਿਸ ਦੌਰਾਨ ਸਿੱਖਿਆ ਦੇ ਖੇਤਰ ਵਿੱਚ ਯੋਗਦਾਨ ਲਈ ਸਕੂਲ ਦੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ।ਵਿਦਿਆਰਥੀਆਂ ਵਲੋਂ ਸਵੇਰ ਦੀ ਵਿਸ਼ੇਸ਼ ਸਭਾ ‘ਚ ਅਧਿਆਪਕਾਂ ਦੀ ਸੁਹਿਰਦਤਾ ਅਤੇ ਦ੍ਰਿੜ ਕਰਮਸ਼ੀਲਤਾ ਨੂੰ ਸਮਰਪਿਤ ਇਕ ਸ਼ਾਨਦਾਰ ਸਕਿਟ ਦੀ ਪੇਸ਼ਕਾਰੀ ਕੀਤੀ ਗਈ।ਉਨ੍ਹਾਂ ਕਵਿਤਾਵਾਂ ਅਤੇ ਭਾਸ਼ਣ ਰਾਹੀਂ ਆਪਣੇ ਮਿਹਨਤੀ ਅਧਿਆਪਕਾਂ ਨੂੰ ਨਮਨ ਕੀਤਾ।ਸਭਾ ਵਿੱਚ ਸ੍ਰੀਮਤੀ ਪ੍ਰਤਿਭਾ (ਲੈਕਚਰਾਰ ਬਾਇਓ), ਸ੍ਰੀਮਤੀ ਮਨਦੀਪ ਕੌਰ ਬੱਲ (ਲੈਕਚਰਾਰ ਅੰਗਰੇਜ਼ੀ) ਅਤੇ ਸ੍ਰੀਮਤੀ ਇੰਦਰਜੀਤ ਕੌਰ (ਲੈਕਚਰਾਰ ਕਮਿਸਟਰੀ) ਦਾ ਅਹਿਮ ਯੋਗਦਾਨ ਰਿਹਾ।
ਸਕੂਲ ਪ੍ਰਿੰਸੀਪਲ ਮਨਦੀਪ ਕੌਰ ਨੇ ਕਿਹਾ ਕਿ ਅਧਿਆਪਕ ਦਿਵਸ ਟੀਚਰਾਂ ਦੀ ਪ੍ਰਸ਼ੰਸਾ ਲਈ ਇੱਕ ਵਿਸ਼ੇਸ਼ ਦਿਨ ਹੈ।ਅਧਿਆਪਕ ਰਾਸ਼ਟਰ ਨਿਰਮਾਤਾ ਹਨ ਅਤੇ ਸਾਡੇ ਸਮਾਜ ਦੇ ਸਕਾਰਾਤਮਕ ਨਿਰਮਾਣ ਵਿੱਚ ਮੁੱਢਲੀ ਭੁਮਿਕਾ ਨਿਭਾਉਂਦੇ ਹਨ।ਪ੍ਰਿ੍ਰੰਸੀਪਲ ਨੇ ਦੱਸਿਆ ਕਿ ਮਾਲ ਰੋਡ ਸਕੂਲ ਦੇ ਕੰਪਿਊਟਰ ਅਧਿਆਪਕ ਪਰਮ ਆਫਤਾਬ ਸਿੰਘ ਨੂੰ ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਵਲੋਂ ਵਿਦਿਅਕ ਖੇਤਰ ਵਿੱਚ ਬਹੁਮੁੱਲੀਆਂ ਸੇਵਾਵਾਂ ਦੇਣ ਲਈ ਸਿਰੜ੍ਹੀ ਤੇ ਸੁਝਵਾਨ ਸੋਚ ਲਈ 20ਵੇਂ ਸਾਲਾਨਾ ਸਮਾਗਮ ‘ਚ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ ਗਿਆ।
ਇਸ ਸਮਾਗਮ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਅੰਮ੍ਰਿਤਸਰ ਹਰਭਗਵੰਤ ਸਿੰਘ ਬਤੌਰ ਮੁੱਖ ਮਹਿਮਾਨ ਹਾਜ਼ਰ ਸਨ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …