Sunday, December 22, 2024

ਪ੍ਰੋਬੇਸ਼ਨ ਸਮਾਂ ਪੂਰਾ ਕਰਨ ਵਾਲਿਆਂ ਨੂੰ ਬਦਲੀ ਲਈ ਯੋਗ ਮੰਨਿਆ ਜਾਵੇ – ਅਮਨ ਸ਼ਰਮਾ

ਅੰਮ੍ਰਿਤਸਰ, 6 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਮਨ ਸ਼ਰਮਾ ਦੀ ਅਗਵਾਈ ਵਿੱਚ 569 ਲੈਕਚਰਾਰ ਭਰਤੀ ਵਰਗ ਲਈ ਬਦਲੀ ਲਈ ਪ੍ਰੋਬੇਸ਼ਨ ਸਮੇਂ ਦੀ ਯੋਗ ਹੱਦ 31 ਅਗਸਤ ਤੋਂ 30 ਸਤੰਬਰ ਕਰਨ ਦੀ ਮੰਗ ਕੀਤੀ ਗਈ।ਇਸ ਸਬੰਧੀ   ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਾਹੀ ਉਹਨਾਂ ਦੇ ਸੁਪਰਡੈਂਟ ਮਲਕੀਤ ਸਿੰਘ ਨੂੰ ਸਿੱਖਿਆ ਮੰਤਰੀ ਦੇ ਨਾਮ ਮੰਗ ਪੱਤਰ ਦਿੱਤਾ ਗਿਆ।ਅਮਨ ਸ਼ਰਮਾ ਅਤੇ ਮਨਪ੍ਰੀਤ ਸਿੰਘ ਨੇ ਕਿਹਾ ਕਿ ਇਸ ਵਰਗ ਦੀਆਂ ਕਈ ਇਸਤਰੀਆਂ ਅਤੇ ਪੁਰਸ਼ ਲੈਕਚਰਾਰ ਆਪਣੇ ਘਰਾਂ ਤੋਂ 100 ਕਿਲੋਮੀਟਰ ਦੂਰ ਸਕੂਲਾਂ ਤੋਂ ਕੰਮ ਕਰ ਰਹੇ ਹਨ ਅਤੇ ਰੋਜ਼ਾਨਾ ਆਉਣ ਜਾਣ ਵਿੱਚ 4 ਤੋਂ 5 ਘੰਟੇ ਸਮਾਂ ਲੱਗਦਾ ਹੈ।ਜਿਸ ਨਾਲ ਇਹਨਾਂ ਨੂੰ ਸਰੀਰਕ ਅਤੇ ਮਾਨਸਿਕ ਮੁਸ਼ਕਲਾਂ ਤੋਂ ਗੁਜ਼ਰਨਾ ਪੈਂਦਾ ਹੈ ਅਤੇ ਇਹਨਾਂ ਦੇ ਛੋਟੇ-ਛੋਟੇ ਬੱਚੇ ਅਤੇ ਬਜ਼ੁਰਗ ਮਾਤਾ ਪਿਤਾ ਦੀ ਦੇਖਭਾਲ ‘’ਚ ਬਹੁਤ ਹੀ ਮੁਸ਼ਕਲ ਆ ਰਹੀ ਹੈ।ਉਨਾਂ ਕਿਹਾ ਕਿ ਜਥੇਬੰਦੀ ਨੇ 31 ਅਗਸਤ ਦੀ ਬਜ਼ਾਏ 30 ਸਤੰਬਰ ਤੱਕ ਪ੍ਰੋਬੇਸ਼ਨ ਸਮਾਂ ਪੂਰਾ ਕਰਨ ਵਾਲਿਆਂ ਨੂੰ ਬਦਲੀ ਲਈ ਯੋਗ ਮੰਨਣ ਦੀ ਮੰਗ ਕੀਤੀ ਤਾਂ ਕਿ ਇਹ ਲੈਕਚਰਾਰ ਆਪਣੀ ਡਿਊਟੀ ਦੇ ਨਾਲ ਨਾਲ ਆਪਣੀ ਘਰੇਲੂ ਜਿੰਮੇਵਾਰੀਆਂ ਵੀ ਨਿਭਾਅ ਸਕਣ।
ਇਸ ਮੌਕੇ ਨੀਰਜ਼ ਸੈਣੀ, ਆਕਾਸ਼ ਕੁਮਾਰ, ਅਵਿਨਾਸ਼ ਸੈਣੀ, ਮੋਨਿਕਾ ਸ਼ਰਮਾ, ਰਮਨਜੀਤ ਕੌਰ, ਸ਼ਰਨਜੀਤ ਕੌਰ, ਮਨਦੀਪ ਸ਼ਰਮਾ ਆਦਿ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …