ਸੰਗਰੂਰ, 13 ਸਤੰਬਰ (ਜਗਸੀਰ ਲੌਂਗੋਵਾਲ) – ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ਼੍ਰੀਮਤੀ ਮਲਕਾ ਰਾਣੀ, ਉੱਪ ਜਿਲ੍ਹਾ ਸਿੱਖਿਆ ਅਫਸਰ ਡਾ. ਬਰਜਿੰਦਰਪਾਲ ਸਿੰਘ, ਬਲਾਕ ਅਫਸਰ ਹਰਪ੍ਰੀਤ ਕੌਰ, ਪ੍ਰਿੰਸੀਪਲ ਨਿਦਾ ਅਲਤਾਫ, ਸਕੂਲ ਮੁਖੀ ਹਰਪ੍ਰੀਤ ਕੌਰ ਦੀ ਅਗਵਾਈ ਹੇਠ ਪੰਜਾਬੀ ਅਧਿਆਪਿਕਾ ਸਾਰਿਕਾ ਜ਼ਿੰਦਲ ਅਤੇ ਸਾਇੰਸ ਅਧਿਆਪਿਕਾ ਮੀਨਾਕਸ਼ੀ ਰਾਣੀ ਦੀ ਅਗਵਾਈ ਹੇਠ ਸਫਾਈ ਜਾਗਰੂਕਤਾ ਅਭਿਆਨ ਦੇ ਤਹਿਤ ਸਵੱਛ ਪਖਵਾੜਾ ਮੁਹਿੰਮ ਤਹਿਤ ਸਕੂਲ ਦੇ ਸੁੰਦਰੀਕਰਨ ਵਿੱਚ ਵਾਧਾ ਕਰਨ ਲਈ ਸਫਾਈ ਦਾ ਕਾਰਜ਼ ਵਿਦਿਆਰਥੀਆਂ ਦੇ ਨਾਲ ਮਿਲ ਕੇ ਕੀਤਾ ਗਿਆ।ਸਾਰਿਕਾ ਮੈਡਮ ਨੇ ਕਿਹਾ ਕਿ ਸਫਾਈ ਲਈ ਜਾਗਰੂਕਤਾ ਅਭਿਆਨ ਰਾਹੀਂ ਵਿਦਿਆਰਥੀਆਂ ਨੂੰ ਜਿੱਥੇ ਆਪਣੀ ਨਿੱਜੀ ਸਫਾਈ ਰੱਖਣ ਲਈ ਦੱਸਿਆ ਜਾ ਰਿਹਾ ਹੈ, ਉਥੇ ਹੀ ਆਪਣੇ ਆਸ-ਪਾਸ ਅਤੇ ਆਪਣੇ ਸਕੂਲ ਨੂੰ ਸੁੰਦਰ ਬਣਾਉਣ ਲਈ ਵੀ ਜਾਗਰੂਕ ਕੀਤਾ ਜਾ ਰਿਹਾ ਹੈ।ਗਰਾਊਂਡ ਅਤੇ ਮੁੱਖ ਗੇਟ ਦੇ ਆਸ-ਪਾਸ ਸਫਾਈ ਕਰਦੇ ਹੋਏ, ਇਹ ਸੰਦੇਸ਼ ਦਿੱਤਾ ਹੈ ਕਿ ਸਫਾਈ ਸਾਡੇ ਜੀਵਨ ਦਾ ਅਹਿਮ ਹਿੱਸਾ ਹੈ।
Check Also
ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ
ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …