ਸੰਗਰੂਰ, 13 ਸਤੰਬਰ (ਜਗਸੀਰ ਲੌਂਗੋਵਾਲ) – ਵੀਰਵਾਰ ਕੀਰਤਨ ਮੰਡਲ ਰਾਮ ਨਗਰ ਸੁਨਾਮ ਜੋ ਕਿ ਪਿੱਛਲੇ 14 ਸਾਲਾਂ ਤੋਂ ਮੈਨਨ ਗੈਰਾਜ ਵਿੱਚ ਮਾਤਾ ਸ੍ਰੀਮਤੀ ਕਮਲ ਮੈਨਨ ਜੀ ਦੀ ਦੇਖ-ਰੇਖ ‘ੱਚ ਪ੍ਰਭੂ ਦਾ ਨਾਮ ਸਿਮਰਨ ਕਰ ਰਹੇ ਹਨ ਅਤੇ ਹਰ ਤਿਉਹਾਰ ਨੂੰ ਬੜੀ ਹੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ।ਅੱਜ ਰਾਧਾ ਅਸ਼ਟਮੀ ਦੇ ਸਬੰਧ ਵਿੱਚ ਪ੍ਰੋਗਰਾਮ ‘ਚ ਸਾਰੇ ਮੈਂਬਰ ਅਤੇ ਸੰਗਤ ਵੱਡੀ ਗਿਣਤੀ ‘ਚ ਪਹੁੰਚੀ ਅਤੇ ਰਾਧਾ ਅਸ਼ਟਮੀ ਦਾ ਤਿਉਹਾਰ ਮਨਾਇਆ।ਜਿਕਰਯੋਗ ਹੈ ਕਿ ਇਹ ਕੀਰਤਨ ਮੰਡਲ ਸਮਾਜਿਕ ਕੰਮਾਂ ਵਿੱਚ ਵੱਧ ਚੜ ਕੇ ਕੰਮ ਕਰ ਰਿਹਾ ਹੈ ਅੱਖਾਂ ਦੇ ਕੈਂਪ, ਗਊ ਸੇਵਾ ਵਿੱਚ ਸਹਿਯੋਗ ਅਤੇ ਆਰਥਿਕ ਤੌਰ ‘ਤੇ ਜਰੂਰਤਮੰਦਾਂ ਦੀ ਸਹਾਇਤਾ ਦਾ ਉਪਰਾਲਾ ਸ਼ੁਰੂੂ ਕਰਨ ਜਾ ਰਿਹਾ ਹੈ।
ਇਸ ਮੌਕੇ ਬਿੱਟੀ ਸ਼ਰਮਾ, ਸੰਤੋਸ਼ ਰਾਣੀ, ਬੰਦਨਾ ਰਾਣੀ, ਕਮਲੇਸ਼ ਰਾਣੀ, ਦਰਸ਼ਨ ਰਾਣੀ, ਊਸ਼ਾ ਰਾਣੀ, ਲਾਜਵੰਤੀ, ਕਾਜ਼ਲ ਰਾਣੀ, ਸਰੋਜ ਰਾਣੀ, ਸੱਤਿਆ ਦੇਵੀ, ਊਸ਼ਾ ਸ਼ਰਮਾ, ਭੋਲੀ ਰਾਣੀ, ਕਮਲੇਸ਼, ਸਰੋਜ ਬੇਬੀ, ਅਨੀਤਾ ਰਾਣੀ, ਸੀਲਾ ਰਾਣੀ, ਲਕਸ਼ਮੀ ਰਾਣੀ, ਪੁਸ਼ਪਾ ਦੇਵੀ, ਮਮਤਾ ਰਾਣੀ, ਕਮਲਾ ਰਾਣੀ, ਅੰਜ਼ਨਾ ਰਾਨੀ, ਕੰਚਨ, ਸਕੁੰਤਲਾ ਦੇਵੀ, ਵਰਖਾ ਰਾਣੀ, ਊਸ਼ਾ, ਵੀਨਾ ਦੇਵੀ ਤੇ ਕਾਂਤਾ ਦੇਵੀ ਨੇ ਭਜਨਾਂ ਦਾ ਗੁਣਗਾਨ ਕੀਤਾ ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …