ਅੰਮ੍ਰਿਤਸਰ, 16 ਸਤੰਬਰ (ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਦੀ ਸਰਪ੍ਰਸਤੀ ਹੇਠ ਚੱਲ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸਕੈਡੰਰੀ ਸਕੂਲ ਮਜੀਠਾ ਰੋਡ ਬਾਈਪਾਸ ਵਿਖੇ ਅਧਿਆਪਕ ਸਨਮਾਨ ਸਮਾਗਮ ਦਾ ਆਯੋਜਨ ਕੀਤਾ ਗਿਆ।ਦੀਵਾਨ ਸਕੂਲਾਂ ਅਤੇ ਕਾਲਜਾਂ ਦੇ ਵੱਧੀਆ ਕਾਰਗੁਜ਼ਾਰੀ ਕਰਨ ਵਾਲੇ 57 ਅਧਿਆਪਕਾਂ, ਸੇਵਾ ਮੁਕਤ ਅਤੇ ਸੀਨੀਅਰ ਪ੍ਰਿੰਸੀਪਲ ਸਾਹਿਬਾਨ ਸਮੇਤ ਦੀਵਾਨ ਮੁੱਖ ਦਫ਼ਤਰ ਅਤੇ ਡਾਇਰੈਕਟੋਰੇਟ ਦਫ਼ਤਰ ਦੇ ਕਰਮਚਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।ਸਮਾਗਮ ਵਿਚ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਪ੍ਰੋਗਰਾਮ ਦਾ ਆਰੰਭ ਸਕੂਲ ਸ਼ਬਦ ਨਾਲ ਕਰਨ ਉਪਰੰਤ ਵਿਦਿਆਰਥੀਆਂ ਨੇ ਗੁਰੂ ਕੀ ਮਹਿਮਾ (ਚਾਨਣ ਮੁਨਾਰੇ) ਅਤੇ ਛੋਟੇ ਬੱਚਿਆਂ ਦੇ ਸੁਪਨਿਆਂ ਦਾ ਸੰਸਾਰ ਕੋਰੀਓਗ੍ਰਾਫੀ ਦੀ ਖੂਬਸੂਰਤ ਪੇਸ਼ਕਾਰੀ ਕੀਤੀ ਗਈ।ਦੂਸਰੀ ਜਮਾਤ ਦੇ ਵਿਦਿਆਰਥੀ ਜੁਝਾਰ ਸਿੰਘ (ਜਿਸ ਨੂੰ 33 ਸਵਯੈ ਕੰਠ ਹਨ) ਨੇ ਸ੍ਰੀ ਗੁਰੂ ਰਾਮਦਾਸ ਜੀ ਦੀ ਉਸਤਤ ਵਿਚ ਭੱਟਾਂ ਦੇ ਸਵਯੈ ਸਰਵਨ ਕਰਵਾਏ।ਜੁਝਾਰ ਸਿੰਘ ਨੂੰ ਸਨਮਾਨਿਤ ਕਰਦਿਆਂ ਮੁਫਤ ਪੜ੍ਹਾਈ ਅਤੇ ਉਸ ਦੀ ਮਾਤਾ ਧਾਰਮਿਕ ਅਧਿਆਪਿਕਾ ਸ੍ਰੀਮਤੀ ਸੁਖਮਨੀਪ੍ਰੀਤ ਕੌਰ ਨੂੰ ਵਿਸ਼ੇਸ਼ ਇਨਸੈਨਟਿਵ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ।ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ‘ਤੇ ਸੈਸ਼ਨ 2023-24 ਵਿੱਚ ਦੱਸਵੀਂ ਅਤੇ ਬਾਰਵੀਂ ਜਮਾਤ ਵਿੱਚ ਵਧੀਆ ਬਿਹਤਰੀਨ ਨਤੀਜੇ ਵਾਲੇ ਸਕੂਲਾਂ ਦੇ ਪ੍ਰਿੰਸੀਪਲਾਂ, ਅਧਿਆਪਕਾਂ, ਕੋਆਰਡੀਨੇਟਰ ਅਤੇ ਹੈਡ ਮਿਸਟਰ ਨੂੰ ਵੀ ਇਨਸੈਨਟਿਵ ਦਿੱਤੇ ਗਏ।
ਦੀਵਾਨ ਸਕੂਲਾਂ ਦੇ ਵਧੀਆਂ ਕਾਰਗੁਜ਼ਾਰੀ ਕਰਨ ਵਾਲੇ 57 ਅਧਿਆਪਕਾਂ, ਰਿਟਾਇਰਡ ਪ੍ਰਿੰਸੀਪਲ ਡਾ. ਜਸਵਿੰਦਰ ਕੌਰ ਮਾਹਲ ਸਮੇਤ ਦੋ ਸੀਨੀਅਰ ਪ੍ਰਿੰਸੀਪਲਾਂ ਮਿਸਿਜ਼ ਜਸਪਾਲ ਕੌਰ ਅਤੇ ਮਿਸਿਜ਼ ਮਾਲਤੀ ਨਾਰੰਗ, ਚੀਫ਼ ਖ਼ਾਲਸਾ ਦੀਵਾਨ ਮੁੱਖ ਦਫ਼ਤਰ ਤੋਂ ਸੁਪਰਡੈਂਟ ਸ੍ਰੀਮਤੀ ਜਸਵਿੰਦਰ ਕੌਰ, ਸੀ.ਏ ਸ੍ਰੀਮਤੀ ਵਾਨੀ ਕਪੂਰ ਅਤੇ ਡਾਇਰੈਕਟੋਰੇਕਟ ਆਫਿਸ ਤੋਂ ਸ੍ਰੀਮਤੀ ਹਰਪ੍ਰੀਤ ਕੌਰ ਨੂੰ ਸ਼ਾਲ ਅਤੇ ਯਾਦਗਾਰੀ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਦੀਵਾਨ ਮੈਂਬਰ ਅਵਤਾਰ ਸਿੰਘ ਘੁੱਲਾ ਨੂੰ ਨਿਸ਼ਕਾਮ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ।ਕਾਰਜ਼ਕਾਰੀ ਆਨਰੇਰੀ ਸਕੱਤਰ ਸੁਖਜਿੰਦਰ ਸਿੰਘ ਪ੍ਰਿੰਸ ਨੇ ਅਧਿਆਪਕ ਕਿੱਤੇ ਨੂੰ ਮਹਾਨ ਸੇਵਾ ਦੱਸਿਆ।ਮੁੱਖ ਮਹਿਮਾਨ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਰਣਜੀਤ ਸਿੰਘ ਢਿੱਲੋਂ ਨੇ ਸਨਮਾਨਿਤ ਸਮੂਹ ਅਧਿਆਪਕਾਂ ਨੂੰ ਵਧਾਈ ਦਿੱਤੀ।ਟੀਚਰ ਟੈਨ੍ਰਿੰਗ ਕੈਪਾਂ ਰਾਹੀਂ ਸੀ.ਕੇ.ਡੀ ਦੇ 1000 ਤੋਂ ਵਧ ਅਧਿਆਪਕਾਂ ਨੂੰ ਨਵੀਆਂ ਟੀਚਰ ਲਰਨਿੰਗ ਤਕਨੀਕਾਂ ਸਿਖਾਉਣ ਵਾਲੀ ਲਵਲੀ ਪ੍ਰਫੈਸ਼ਨਲ ਯੂਨੀਵਰਸਿਟੀ ਤੋਂ ਵਿਸ਼ੈਸ਼ ਤੌਰ ‘ਤੇ ਪੁੱਜੇ ਸੀਨੀਅਰ ਅਫਸਰ ਡਾ. ਲਲਿਤ ਭੱਲਾ, ਅੰਮ੍ਰਿਤਪਾਲ ਸਿੰਘ ਕਲਸੀ ਅਤੇ ਵਰੁਣ ਨਈਅਰ ਨੂੰ ਸਨਮਾਨਿਆ ਗਿਆ।
ਸਕੂਲ ਮੈਂਬਰ ਇੰਚਾਰਜ ਇੰਜੀ. ਜਸਪਾਲ ਸਿੰਘ ਅਤੇ ਮਨਮੋਹਨ ਸਿੰਘ ਅਤੇ ਪ੍ਰਿੰਸੀਪਲ ਮੈਡਮ ਰਿਪੁਦਮਨ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਮੋਕੇ ਸਥਾਨਕ ਪ੍ਰਧਾਨ ਕੁਲਜੀਤ ਸਿੰਘ ਸਾਹਨੀ, ਆਨਰੇਰੀ ਸਕੱਤਰ ਐਜ਼ੂਕੇਸ਼ਨਲ ਕਮੇਟੀ ਡਾ. ਅਮਰਜੀਤ ਸਿੰਘ ਦੂਆ, ਰਬਿੰਦਰਬੀਰ ਸਿੰਘ ਭੱਲਾ, ਤਰਲੋਚਨ ਸਿੰਘ, ਨਵਤੇਜ਼ ਸਿੰਘ ਨਾਰੰਗ, ਇੰਦਰਜੀਤ ਸਿੰਘ ਅੜੀ, ਸਰਜੋਤ ਸਿੰਘ ਸਾਹਨੀ, ਸਹਰਿੰਦਰਪਾਲ ਸਿੰਘ ਚੁੱਘ, ਉਪਕਾਰ ਸਿੰਘ ਛਾਬੜਾ, ਜਗਜੀਤ ਸਿੰਘ ਵਾਲੀਆ, ਗੁਰਭੇਜ ਸਿੰਘ, ਅਮਰਦੀਪ ਸਿੰਘ ਰਾਜੇਵਾਲ, ਹਰਜੀਤ ਸਿੰਘ ਸੱਚਦੇਵਾ, ਡਾ. ਆਤਮਜੀਤ ਸਿੰਘ ਬਸਰਾ, ਇਕਬਾਲ ਸਿੰਘ, ਜਸਮੀਤ ਸਿੰਘ, ਤਰਲੋਕ ਸਿੰਘ, ਡਾਇਰੈਕਟਰ ਓਪਰੇਸ਼ਨ ਡਾ. ਏ.ਪੀ.ਐਸ ਚਾਵਲਾ, ਦੀਵਾਨ ਮੈਂਬਰ, ਅਧਿਆਪਕ ਅਤੇ ਪਿ੍ਰੰਸੀਪਲ ਮੋਜੂਦ ਸਨ।
Check Also
ਭਾਅ ਜੀ ਗੁਰਸ਼ਰਨ ਸਿੰਘ ਦੀ ਪਤਨੀ ਸ੍ਰੀਮਤੀ ਕੈਲਾਸ਼ ਕੌਰ ਦੇ ਅਕਾਲ ਚਲਾਣੇ `ਤੇ ਦੁੱਖ਼ ਦਾ ਪ੍ਰਗਟਾਵਾ
ਅੰਮ੍ਰਿਤਸਰ, 7 ਅਕਤੂਬਰ (ਦੀਪ ਦਵਿੰਦਰ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਵਲੋਂ ਭਾਅ ਜੀ ਗੁਰਸ਼ਰਨ ਸਿੰਘ …