Thursday, November 21, 2024

ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਵਿਖੇ ਨੇ ਫਰੈਸ਼ਰਜ਼ ਫੀਅਸਟਾ 2024 ਦਾ ਆਯੋਜਨ

ਅੰਮ੍ਰਿਤਸਰ, 19 ਸਤੰਬਰ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਨੇ ਉਰਵੀ ਆਡੀਟੋਰੀਅਮ ਵਿਖੇ ਫਰੈਸ਼ਰਜ਼ ਫੀਅਸਟਾ ਦਾ ਆਯੋਜਨ ਕਰਕੇ ਵਿਦਿਆਰਥਣਾਂ ਦੇ ਨਵੇਂ ਬੈਚ ਦਾ ਨਿੱਘਾ ਸਵਾਗਤ ਕੀਤਾ।ਪ੍ਰੋਗਰਾਮ ਦੀ ਪ੍ਰਧਾਨਗੀ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਕੀਤੀ।ਕਾਲਜ ਦੇ ਸੀਨੀਅਰ ਵਿਦਿਆਰਥੀਆਂ ਨੇ ਸੂਫੀ ਸੰਗੀਤ, ਗੀਤ ਅਤੇ ਡਾਂਸ ਸਮੇਤ ਕਈ ਮਨਮੋਹਕ ਪ੍ਰਦਰਸ਼ਨਾਂ ਦੀ ਲੜੀ ਨਾਲ ਨਵੇਂ ਬੈਚ ਦਾ ਨਿੱਘਾ ਸਵਾਗਤ ਕੀਤਾ।ਈਵੈਂਟ ਦੀ ਮੁੱਖ ਗੱਲ ਇੱਕ ਸ਼ਾਨਦਾਰ ਫੈਸ਼ਨ ਸ਼ੋਅ ਸੀ, ਜਿਥੇ ਭਾਗੀਦਾਰਾਂ ਨੇ ਨਾ ਸਿਰਫ਼ ਆਪਣੀ ਸ਼ੈਲੀ, ਸਗੋਂ ਆਪਣੀ ਬੁੱਧੀ ਦਾ ਵੀ ਪ੍ਰਦਰਸ਼ਨ ਕੀਤਾ।ਅਸਲ ਵਿੱਚ ਉਹਨਾਂ ਨੇ ਦਿਮਾਗ ਦੇ ਨਾਲ-ਨਾਲ ਸੁੰਦਰਤਾ ਦੇ ਤੱਤ ਨੂੰ ਵੀ ਮੂਰਤੀਮਾਨ ਕੀਤਾ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਪ੍ਰਤਿਭਾ ਖੋਜ਼ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ।ਉਹਨਾਂ ਨੇ ਵਿਦਿਆਰਥੀਆਂ ਨੂੰ ਆਪਣੀ ਅੰਦਰੂਨੀ ਸੁੰਦਰਤਾ ਨੂੰ ਪਾਲਣ `ਤੇ ਧਿਆਨ ਦੇਣ ਲਈ ਕਿਹਾ।ਮਿਸ ਨਿਹਾਰਿਕਾ ਮਲਹੋਤਰਾ (ਬੀ.ਐਸ.ਸੀ ਮੈਡੀਕਲ ਸਮੈਸਟਰ ਪਹਿਲਾ) ਨੇ ਮਿਸ ਕਾਨਫੀਡੈਂਟ ਦਾ ਖਿਤਾਬ ਪ੍ਰਾਪਤ ਕੀਤਾ, ਜਦਕਿ +1 ਆਰਟਸ ਵਿਚੋਂ ਮਿਸ ਮਾਨਿਆ ਖੰਨਾ ਨੇ ਮਿਸ ਬੀ.ਬੀ.ਕੇ ਐਲੀਗੈਂਟ ਦਾ ਖਿਤਾਬ ਹਾਸਲ ਕੀਤਾ।ਬੀ.ਸੀ.ਏ ਪਹਿਲੇ ਸਮੈਸਟਰ ਦੀ ਮਿਸ ਅੰਜ਼ਲੀ ਨੂੰ ਮਿਸ ਬੀ.ਬੀ.ਕੇ ਫਰੈਸ਼ਰ 2024 ਦਾ ਤਾਜ਼ ਪਹਿਨਾਇਆ ਗਿਆ।ਨਿਰਣਾਇਕ ਪੈਨਲ ਵਿੱਚ ਮਿਸ ਕਿਰਨ ਗੁਪਤਾ, ਡਾ. ਸਿਮਰਦੀਪ, ਡਾ. ਸੀਮਾ ਜੇਤਲੀ ਅਤੇ ਸ਼੍ਰੀਮਤੀ ਕਾਮਯਾਨੀ ਸ਼ਾਮਲ ਸਨ।
ਇਹ ਸਮਾਗਮ ਕਾਲਜ ਦੇ ਯੁਵਕ ਭਲਾਈ ਵਿਭਾਗ ਵਲੋਂ ਪ੍ਰੋ. ਨਰੇਸ਼ ਕੁਮਾਰ, ਡੀਨ ਯੁਵਕ ਭਲਾਈ ਵਿਭਾਗ ਦੀ ਅਗਵਾਈ ਹੇਠ ਕਰਵਾਇਆ ਗਿਆ ਅਤੇ ਇਸ ਵਿੱਚ ਫੈਕਲਟੀ ਮੈਂਬਰਾਂ ਸਹਿਤ ਵਿਦਿਆਰਥਣਾਂ ਨੇ ਵੀ ਭਾਗ ਲਿਆ।

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …