Saturday, September 21, 2024

ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਵਿਖੇ ਰੁੱਖ ਲਗਾਉਣ ਦੀ ਮੁਹਿੰਮ ਆਰੰਭ

ਅੰਮ੍ਰਿਤਸਰ, 21 ਸਤੰਬਰ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਦੇ ਐਨ.ਐਸ.ਐਸ ਯੂਨਿਟ ਨੇ ਵਾਤਾਵਰਨ ਸਥਿਰਤਾ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਸਰਕਾਰ ਦੇ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਮੰਤਰਾਲੇ ਅਧੀਨ ਰਜਿਸਟਰਡ ਨੈਸ਼ਨਲ ਐਜੂ ਟਰੱਸਟ ਆਫ਼ ਇੰਡੀਆ ਦੇ ਸਹਿਯੋਗ ਨਾਲ ਰੁੱਖ ਲਗਾਉਣ ਦੀ ਮੁਹਿੰਮ ਆਰੰਭ ਕੀਤਾ ਗਿਆ।ਸਮਾਗਮ ਦੀ ਪ੍ਰਧਾਨਗੀ ਲਾਲ ਵਿਸ਼ਵਾਸ ਬੈਂਸ, ਐਸ.ਡੀ.ਐਮ ਅੰਮ੍ਰਿਤਸਰ ਨੇ ਕੀਤੀ।ਕਾਲਜ ਦੇ ਕਾਮਰਸ ਬਲਾਕ ਨਾਲ ਲੱਗਦੇ ਲਾਅਨ ਵਿੱਚ ਧਰੇਕ, ਸੁਖਚੈਨ ਅਤੇ ਜਾਮੁਨ ਦੇ ਬੂਟੇ ਲਗਾਏ ਗਏ।60 ਦੇ ਕਰੀਬ ਵਲੰਟੀਅਰਾਂ ਨੇ ਮੁਹਿੰਮ ਵਿੱਚ ਭਾਗ ਲਿਆ।ਲਾਲ ਵਿਸ਼ਵਾਸ ਬੈਂਸ ਨੇ ਵਲੰਟੀਅਰਾਂ ਨੂੰ ਕਿਹਾ ਕਿ ਇੱਕ ਬੂਟੇ ਦਾ ਪਾਲਣ ਪੋਸ਼ਣ ਕਰਨ ਦਾ ਮਤਲਬ ਇੱਕ ਟਿਕਾਊ ਭਵਿੱਖ ਦਾ ਪਾਲਣ ਪੋਸ਼ਣ ਕਰਨਾ ਹੈ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਕਿਹਾ ਕਿ ਇਹ ਬੂਟੇ ਜਾਗਰੂਕਤਾ ਅਤੇ ਕਾਰਵਾਈ ਦੇ ਬੀਜ਼ ਹਨ।
ਇਸ ਮੌਕੇ ਡਾ. ਅਨੀਤਾ ਨਰਿੰਦਰ ਡੀਨ ਕਮਿਊਨਿਟੀ ਡਿਵੈਲਪਮੈਂਟ ਇਨੀਸ਼ੀਏਟਿਵ, ਐਨ.ਐਸ.ਐਸ ਪ੍ਰੋਗਰਾਮ ਅਫ਼ਸਰ ਸ਼੍ਰੀਮਤੀ ਸੁਰਭੀ ਸੇਠੀ ਅਤੇ ਡਾ. ਨਿਧੀ ਅਗਰਵਾਲ ਸਮੇਤ ਟੀਮ ਮੈਂਬਰ ਡਾ. ਪਲਵਿੰਦਰ ਸਿੰਘ ਅਤੇ ਸ਼੍ਰੀਮਤੀ ਸਗੁਨਾ ਵੀ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵੂਮੈਨ ਵਿਖੇ ਨਵੀਂ ਰੋਟਰੈਕਟ ਕਮੇਟੀ ਦਾ ਗਠਨ ਕੀਤਾ ਗਿਆ

ਅੰਮ੍ਰਿਤਸਰ, 21 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿਖੇ ਰੋਟਰੈਕਟ ਕਲੱਬ ਵਲੋਂ …