Wednesday, December 4, 2024

ਖ਼ਾਲਸਾ ਕਾਲਜ ਵਿਖੇ ‘ਜੈਂਡਰ ਸੰਵੇਦਨਸ਼ੀਲਤਾ ਅਤੇ ਨਸ਼ਾਖੋਰੀ’ ਵਿਸ਼ੇ ’ਤੇ ਨੁੱਕੜ ਨਾਟਕ

ਅੰਮ੍ਰਿਤਸਰ, 28 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਜੈਂਡਰ ਚੈਂਪੀਅਨਜ਼ ਕਲੱਬ ਵੱਲੋਂ ‘ਜੈਂਡਰ ਸੰਵੇਦਨਸ਼ੀਲਤਾ ਅਤੇ ਨਸ਼ਾਖੋਰੀ’ ਵਿਸ਼ੇ ’ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੰਗਾਲੀ ਕਲਾਂ ਵਿਖੇ ਨੁੱਕੜ ਨਾਟਕ ਕਰਵਾਇਆ ਗਿਆ।ਕਾਲਜ ਪਿੰ੍ਰਸੀਪਲ ਡਾ: ਮਹਿਲ ਸਿੰਘ ਦੀ ਰਹਿਨੁਮਾਈ ਹੇਠ ਕਰਵਾਏ ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਸਮਾਜ ਦੀ ਉਨਤੀ ਲਈ ਔਰਤ ਅਤੇ ਮਰਦ ਦੀ ਬਰਾਬਰਤਾ ਦੀ ਮਹੱਤਤਾ ਬਾਰੇ ਦੱਸਿਆ।ਸਕੂਲ ਪ੍ਰਿੰਸੀਪਲ ਸੁਖਜਿੰਦਰ ਸਿੰਘ ਅਤੇ ਸ੍ਰੀਮਤੀ ਸਤਵੰਤ ਕੌਰ ਦੇ ਯਤਨਾਂ ਨਾਲ ਇਹ ਨਾਟਕ ਲਿੰਗ ਸੰਵੇਦਨਸ਼ੀਲਤਾ ਅਤੇ ਨਸ਼ਾਖੋਰੀ ਦੇ ਸਮਾਜਿਕ ਮੁੱਦਿਆਂ ਬਾਰੇ ਜਾਗਰੂਕਤਾ ਫੈਲਾਉਣ ਦੇ ਮਕਸਦ ਤਹਿਤ ਥੀਏਟਰ ਵਿਭਾਗ ਦੇ ਵਿਦਿਆਰਥੀਆਂ ਵਲੋਂ ਪੇਸ਼ ਕੀਤਾ ਗਿਆ।
ਕਲੱਬ ਦੀ ਨੋਡਲ ਅਫਸਰ ਡਾ. ਸਵਰਾਜ ਕੌਰ ਨੇ ਕਿਹਾ ਕਿ ਸਮਾਜ ਨੂੰ ਸਹੀ ਮੁਕਾਮ ਤੇ ਤਰੱਕੀ ਲਈ ਹਰ ਔਰਤ-ਮਰਦ ਦੀ ਬਰਾਬਰ ਕਦਰ ਕਰਨੀ ਚਾਹੀਦੀ ਹੈ।ਜਦੋਂ ਦੋਵੇਂ ਲਿੰਗ ਸਮਾਨ ਮੌਕਿਆਂ ਦੇ ਹੱਕਦਾਰ ਹੁੰਦੇ ਹਨ ਸਮਾਜ ਹਰੇਕ ਪਹਿਲੂ ‘ਚ ਬੇਹਤਰ ਵਿਕਾਸ ਕਰਦਾ ਹੈ।ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ’ਚ ਲੜਕੀਆਂ-ਲੜਕਿਆਂ ਦੇ ਬਰਾਬਰ ਮੁਕਾਬਲਾ ਕਰ ਰਹੀਆਂ ਹਨ ਅਤੇ ਫ਼ੈਸਲੇ ਲੈਣ, ਸਿਹਤ, ਰਾਜਨੀਤੀ, ਬੁਨਿਆਦੀ ਢਾਂਚਾ, ਪੇਸ਼ਾ ਆਦਿ ’ਚ ਬਰਾਬਰ ਦੇ ਅਧਿਕਾਰ ਸਾਡੇ ਸਮਾਜ ਨੰੰ ਨਿਸ਼ਚਿਤ ਤੌਰ ’ਤੇ ਇਕ ਨਵੇਂ ਪੱਧਰ ’ਤੇ ਅਗਾਂਹ ਵਧਾਉਣਗੇ।
ਨੋਡਲ ਅਫ਼ਸਰ ਡਾ. ਪਰਮਿੰਦਰ ਸਿੰਘ ਨੇ ਧੰਨਵਾਦ ਕਰਦਿਆਂ ਕਿਹਾ ਕਿ ਲਿੰਗ ਅਸਮਾਨਤਾ ਨੂੰ ਦੂਰ ਕਰਨ ਲਈ ਲੋਕਾਂ ਨੂੰ ਸਮਾਜ ਦੀਆਂ ਡੂੰਘੀਆਂ ਜੜ੍ਹਾਂ ਕੱਟਣ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਕਲੱਬ ਵਿਦਿਆਰਥੀਆਂ ਨੂੰ ਲਿੰਗ ਸਮਾਨਤਾ ਦੀ ਸਮਝ ਤੋਂ ਜਾਣੂ ਕਰਵਾਉਣ ਅਤੇ ਕੰਮ ਵਾਲੀ ਥਾਂ ’ਤੇ ਔਰਤਾਂ ਨਾਲ ਹੁੰਦੇ ਵਿਤਕਰੇ ਦੇ ਮੁੱਦਿਆਂ ਨੂੰ ਉਜਾਗਰ ਕਰਨ ਅਤੇ ਹੱਲ ਕਰਨ ਲਈ ਅਜਿਹੇ ਸਮਾਗਮਾਂ ਦਾ ਆਯੋਜਨ ਕਰਦਾ ਹੈ।ਮੰਚ ਸੰਚਾਲਨ ਕਿਰਨਪ੍ਰੀਤ ਕੌਰ ਅਤੇ ਹਰਸੇਸ ਸਿੰਘ ਨੇ ਕੀਤਾ।ਸਮੂਹ ਟੀਮ ਨੇ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਮੱਥਾ ਵੀ ਟੇਕਿਆ।
ਇਸ ਮੌਕੇ ਰਜਿਸਟਰਾਰ ਡਾ: ਦਵਿੰਦਰ ਸਿੰਘ, ਡੀਨ ਡਾ: ਤਮਿੰਦਰ ਸਿੰਘ ਭਾਟੀਆ, ਡਾ: ਆਤਮ, ਸਿੰਘ ਰੰਧਾਵਾ, ਡਾ: ਸੁਰਜੀਤ ਕੌਰ, ਡਾ: ਦੀਪਕ ਦੇਵਗਨ, ਸ੍ਰੀਮਤੀ ਦੀਪਿਕਾ, ਸ਼ੁਭ ਸੇਨ, ਸੰਜਨਾ, ਤਮੰਨਾ, ਗੁਰਬਾਜ਼ ਸਿੰਘ, ਕੀਰਤੀ ਅਰੋੜਾ, ਪ੍ਰਭਜੋਤ ਕੌਰ, ਗੁਰਸ਼ਰਨਜੀਤ ਕੌਰ, ਹਰਪ੍ਰੀਤ ਕੌਰ ਤੋਂ ਇਲਾਵਾ ਵਿਦਿਆਰਥੀ ਹਾਜ਼ਰ ਸਨ।

Check Also

ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਵਲੋਂ ਵਿਚਾਰ ਗੋਸ਼ਟੀ ਦਾ ਆਯੋਜਨ

ਸੰਗਰੂਰ, 3 ਦਸੰਬਰ (ਜਗਸੀਰ ਲੌਂਗੋਵਾਲ) – ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵਲੋਂ ਬੀ.ਐਸ.ਐਨ.ਐਲ ਪਾਰਕ ਸੰਗਰੂਰ ਵਿਖੇ …