ਸੰਗਰੂਰ, 28 ਸਤੰਬਰ (ਜਗਸੀਰ ਲੌਂਗੋਵਾਲ) – ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਮੁੰਡੇ ਧਨੌਲਾ (ਜਿਲਾ ਬਰਨਾਲਾ) ਵਿਖੇ ਜਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਮਲਕਾ ਰਾਣੀ, ਉਪ-ਜਿਲ੍ਹਾ ਸਿੱਖਿਆ ਅਫਸਰ ਡਾ. ਬਰਜਿੰਦਰਪਾਲ ਸਿੰਘ, ਪ੍ਰਿੰਸੀਪਲ ਨਿਧਾ ਅਲਤਾਫ, ਸਕੂਲ ਪ੍ਰਿੰਸੀਪਲ ਹਰਪ੍ਰੀਤ ਕੌਰ ਦੀ ਅਗਵਾਈ ਹੇਠ ਪੰਜਾਬੀ ਅਧਿਆਪਕਾ ਸ਼੍ਰੀਮਤੀ ਸਾਰਿਕਾ ਜ਼ਿੰਦਲ ਦੀ ਰਹਿਨੁਮਾਈ ਹੇਠ ਲਗਾਤਾਰ ਕਹਾਣੀ ਮੁਕਾਬਲਿਆਂ ਦਾ ਆਯੋਜਨ ਅਤੇ ਵਿਦਿਆਰਥੀ ਵਰਗ ਵਲੋਂ ਸਾਹਿਤ ਪੜਣ ਦੀ ਰੁਚੀ ਵਿੱਚ ਭਾਗ ਲੈਂਦੇ ਹੋਏ ਸਿਰਜਨਾਤਮਿਕ ਤੌਰ ‘ਤੇ ਕਹਾਣੀ ਲਿਖਣ ਦਾ ਕਾਰਜ਼ ਕੀਤਾ ਜਾ ਰਿਹਾ ਹੈ।ਇਸੇ ਲੜੀ ਤਹਿਤ ਕਰਾਏ ਗਏ ਕਹਾਣੀ ਮੁਕਾਬਲਿਆਂ ਵਿੱਚ ਅਬਦੁਲ ਰਹਿਮਾਨ, ਅਰਮਾਨ ਸਿੰਘ, ਮਨਿੰਦਰ ਸਿੰਘ ਕਲਾਸ ਨੌਵੀ ਏ, ਪੰਕਜ਼ ਕੁਮਾਰ, ਹਰਜਾਪ ਸਿੰਘ ਅੱਠਵੀਂ ਏ, ਸੋਨੂ ਜਮਾਤ ਛੇਵੀਂ ਬੀ ਨੇ ਭਾਗ ਲਿਆ।ਮੈਡਮ ਸਾਰਿਕਾ ਜਿੰਦਲ ਨੇ ਕਿਹਾ ਕਿ ਵਿਦਿਆਰਥੀਆਂ ਵਿੱਚ ਪੰਜਾਬੀ ਸਾਹਿਤ ਪ੍ਰਤੀ ਰੁਚੀ ਪੈਦਾ ਕਰਨ ਲਈ ਇਹਨਾਂ ਦੀਆਂ ਰਚਨਾਵਾਂ ਵੱਖ-ਵੱਖ ਪੰਜਾਬੀ ਦੇ ਅਖਬਾਰਾਂ ਵਿੱਚ ਵੀ ਪ੍ਰਕਾਸ਼ਿਤ ਕਰਵਾਈਆਂ ਜਾਂਦੀਆਂ ਹਨ, ਤਾਂ ਜੋ ਵਿਦਿਆਰਥੀ ਵਰਗ ਵਿੱਚ ਲੇਖਣ ਪਠਨ ਅਤੇ ਸਿਰਜਣ ਦੀ ਰੁਚੀ ਪੈਦਾ ਹੋ ਸਕੇ।
Check Also
ਭਾਅ ਜੀ ਗੁਰਸ਼ਰਨ ਸਿੰਘ ਦੀ ਪਤਨੀ ਸ੍ਰੀਮਤੀ ਕੈਲਾਸ਼ ਕੌਰ ਦੇ ਅਕਾਲ ਚਲਾਣੇ `ਤੇ ਦੁੱਖ਼ ਦਾ ਪ੍ਰਗਟਾਵਾ
ਅੰਮ੍ਰਿਤਸਰ, 7 ਅਕਤੂਬਰ (ਦੀਪ ਦਵਿੰਦਰ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਵਲੋਂ ਭਾਅ ਜੀ ਗੁਰਸ਼ਰਨ ਸਿੰਘ …