Tuesday, December 3, 2024

ਅਕਾਲ ਅਕੈਡਮੀ ਕਮਾਲਪੁਰ ਨੇ ਜਿਲ੍ਹਾ-ਪੱਧਰੀ ਗੱਤਕਾ ਮੁਕਾਬਲਿਆਂ `ਚ ਮਾਰੀਆਂ ਮੱਲਾਂ

ਸੰਗਰੂਰ, 1 ਅਕਤੂਬਰ (ਜਗਸੀਰ ਲੌਂਗੋਵਾਲ) – ਕਲਗੀਧਰ ਟਰੱਸਟ ਬੜੂ ਸਾਹਿਬ ਦੁਆਰਾ ਸੰਚਾਲਿਤ ਸੰਸਥਾ ਅਕਾਲ ਅਕੈਡਮੀ ਕਮਾਲਪੁਰ ਦੇ ਵਿਦਿਆਰਥੀਆਂ ਵਲੋਂ `ਖੇਡਾਂ ਵਤਨ ਪੰਜਾਬ ਦੀਆਂ` ਜਿਲ੍ਹਾ-ਪੱਧਰੀ ਗੱਤਕਾ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ।ਖੇਡ ਮੁਕਾਲਿਆਂ ਵਿੱਚ ਬੱਚਿਆਂ ਨੇ ਆਪਣੇ ਕੋਚ ਸ਼ੈਰੀ ਸਿੰਘ ਦੀ ਅਗਵਾਈ ਹੇਠ ਹਰ ਉਮਰ ਵਰਗ ਦੇ ਹਰੇਕ ਮੁਕਾਬਲਿਆਂ ਵਿੱਚ ਸੋਨ ਤਗਮੇ ਜਿੱਤੇ।
ਉਮਰ ਵਰਗ-14 ਸਿੰਗਲ ਸੋਟੀ ਟੀਮ ਈਵੈਂਟ ‘ਚ ਗੁਰਨੂਰ ਕੌਰ, ਜੋਬਨਪ੍ਰੀਤ ਕੌਰ ਅਤੇ ਦਮਨਪ੍ਰੀਤ ਕੌਰ ਨੇ ਪਹਿਲਾ, ਉਮਰ ਵਰਗ-14 ਸਿੰਗਲ ਸੋਟੀ ਵਿਅਕਤੀਗਤ ‘ਚ ਦਮਨਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਉਮਰ ਵਰਗ-17 ਫਰੀ ਸੋਟੀ ਟੀਮ ਕ੍ਰਿਸ਼ੀਕਾ ਕੌਰ, ਜਸਲੀਨ ਕੌਰ ਅਤੇ ਸੁਖਪ੍ਰੀਤ ਕੌਰ ਨੇ ਪਹਿਲਾ, ਉਮਰ ਵਰਗ-17 ਫਰੀ ਸੋਟੀ ਵਿਅਕਤੀਗਤ ਗੁਰਨੀਤ ਕੌਰ ਨੇ ਪਹਿਲਾ, ਉਮਰ ਵਰਗ-17 ਸਿੰਗਲ ਸੋਟੀ ਟੀਮ ਜੈਸਮੀਨ ਕੌਰ, ਮਨਕੀਰਤ ਕੌਰ, ਪਵਨੀਤ ਕੌਰ ਨੇ ਪਹਿਲਾ ਅਤੇ ਉਮਰ ਵਰਗ-17 ਸਿੰਗਲ ਸੋਟੀ ਵਿਅਕਤੀਗਤ ਪਵਨੀਤ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ।ਉਮਰ ਵਰਗ-21 ਸਿੰਗਲ ਸੋਟੀ ਟੀਮ ਵਿੱਚੋਂ ਕਿਰਨਜੋਤ ਕੌਰ, ਇਸ਼ਪ੍ਰੀਤ ਕੌਰ ਨੇ ਪਹਿਲਾ, ਉਮਰ ਵਰਗ-21 ਸਿੰਗਲ ਸੋਟੀ ਵਿਅਕਤੀਗਤ ਇਸ਼ਪ੍ਰੀਤ ਕੌਰ ਨੇ ਪਹਿਲਾ ਸਥਾਨ ਅਤੇ ਉਮਰ ਵਰਗ-21 ਸਿੰਗਲ ਸੋਟੀ ਟੀਮ ਵਿਚੋਂ ਗੁਰਕੀਰਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਇਹ ਸਾਰੇ ਹੀ ਵਿਦਿਆਰਥੀ ਸੋਨ ਤਗਮਾ ਹਾਸਲ ਕਰਕੇ ਰਾਜ-ਪੱਧਰੀ ਮੁਕਾਬਲਿਆਂ ਲਈ ਚੁਣੇ ਗਏ।
ਅਕੈਡਮੀ ਦੇ ਪ੍ਰਿੰਸੀਪਲ ਅਮਨਦੀਪ ਕੌਰ ਨੇ ਸਮੂਹ ਸਟਾਫ, ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ

Check Also

ਮਹਿਲਾ ਸਰਪੰਚ ਅੱਗੇ ਹੋ ਕੇ ਕੰਮ ਕਰਨ ਸਰਕਾਰ ਉਹਨਾਂ ਦੇ ਨਾਲ ਹੈ – ਈ.ਟੀ.ਓ

ਜੰਡਿਆਲਾ ਗੁਰੂ, 2 ਦਸੰਬਰ (ਪੰਜਾਬ ਪੋਸਟ ਬਿਊਰੋ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਰਾਜ …