ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ) – ਗਾਂਧੀ ਜਯੰਤੀ `ਤੇ 1-ਪੰਜਾਬ ਗਰਲਜ਼ ਬਟਾਲੀਅਨ ਦੀਆਂ 485 ਐਨ.ਸੀ.ਸੀ ਗਰਲਜ਼ ਕੈਡਿਟਾਂ ਅਤੇ ਸਟਾਫ ਨੇ “ਇੱਕ ਪੌਦਾ ਮਾਂ ਦੇ ਨਾਮ”- ਇੱਕ ਰੁੱਖ ਲਗਾਉਣ ਦੀ ਮੁਹਿੰਮ ਅਤੇ ਸਵੱਛਤਾ ਹੀ ਸੇਵਾ `ਸਵਭਾਵ ਸਵੱਛਤਾ-ਸੰਸਕਾਰ ਸਵੱਛਤਾ ਥੀਮ ਦੇ ਨਾਲ ਮਨਾਇਆ।ਆਰ.ਆਰ ਬਾਵਾ ਡੀ.ਏ.ਵੀ ਕਾਲਜ ਬਟਾਲਾ ਵਿਖੇ ਸੰਯੁਕਤ ਸਲਾਨਾ ਸਿਖਲਾਈ ਕੈਂਪ ਲਗਾਇਆ ਗਿਆ।
ਪ੍ਰੋਗਰਾਮ ਦੀ ਸ਼ੁਰੂਆਤ “ਇੱਕ ਪੌਦਾ ਮਾਂ ਕੇ ਨਾਮ” ਦੀ ਮਹੱਤਤਾ `ਤੇ ਜ਼ੋਰ ਦੇ ਕੇ ਕੀਤੀ ਗਈ।ਕੈਡਿਟਾਂ ਨੇ ਦੇਸ਼ ਵਿਆਪੀ ਯਤਨਾਂ ਬਾਰੇ ਰੁੱਖਾਂ ਦੀ ਸਾਡੀ ਜ਼ਿੰਦਗੀ ਵਿੱਚ ਅਹਿਮ ਭੂਮਿਕਾ ਬਾਰੇ ਸਿੱਖਿਆ।ਹਰੇਕ ਕੈਡਿਟ ਅਤੇ ਸਟਾਫ਼ ਮੈਂਬਰਾਂ ਨੇ ਰੁੱਖ ਲਗਾ ਕੇ ਵਾਤਾਵਰਨ ਦੀ ਸੁਰੱਖਿਆ ਲਈ ਆਪਣੇ ਆਪ ਨੂੰ ਨੇਕ ਕਾਰਜ਼ ਅਤੇ ਜ਼ਿੰਮੇਵਾਰੀ ਪ੍ਰਤੀ ਵਚਨਬੱਧਤਾ ਦਾ ਪ੍ਰਣ ਲਿਆ।ਕਾਲਜ ਦੇ ਬਾਗਾਂ ਵਿੱਚ 300 ਬੂਟੇ ਲਗਾਏ ਗਏ।
ਪੌਦੇ ਲਗਾਉਣ ਦੀ ਮੁਹਿੰਮ ਤੋਂ ਬਾਅਦ ਕੈਡਿਟਾਂ ਨੇ “ਸਵੱਛਤਾ ਹੀ ਸੇਵਾ-ਮੁੱਖ ਥੰਮ੍ਹ” ਅਤੇ “ਸਵੱਛਤਾ ਹੀ ਸੇਵਾ ਗੀਤ” `ਤੇ ਦੋ ਪ੍ਰੇਰਨਾਦਾਇਕ ਜਾਗਰੂਕਤਾ ਵੀਡੀਓ ਵੇਖੇ।ਇਸ ਤੋਂ ਬਾਅਦ ੇ ਰੋਜ਼ਾਨਾ ਜੀਵਨ ਵਿੱਚ ਸਵੱਛਤਾ ਦੀ ਭੂਮਿਕਾ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ।ਪਤਵੰਤਿਆਂ ਨਾਲ ਇੱਕ ਸਮੂਹਿਕ ਫੋਟੋ ਨੇ ਏਕਤਾ ਦੀ ਭਾਵਨਾ ਦਰਸਾਈ ਅਤੇ ਕੈਡਿਟਾਂ ਨੇ “ਸਵੱਛਤਾ ਹੀ ਸੇਵਾ, ਸਵਭਾਵ ਸਵੱਛਤਾ, ਸੰਸਕਾਰ ਸਵੱਛਤਾ” ਦੇ ਸੰਦੇਸ਼ ਨੂੰ ਫੈਲਾਉਣ ਲਈ ਜਾਗਰੂਕਤਾ ਰੈਲੀ ਕੱਢ ਕੇ ਬਟਾਲਾ ਦੀਆਂ ਸੜਕਾਂ `ਤੇ ਆਪਣੀ ਵਚਨਬੱਧਤਾ ਪ੍ਰਗਟਾਈ।ਸਮਾਗਮ ਦੀ ਸਮਾਪਤੀ ਕਸਬੇ ਦੇ ਸਥਾਨਕ ਪਾਰਕ ਵਿੱਚ ਇੱਕ ਹੱਥੀਂ ਸਫ਼ਾਈ ਮੁਹਿੰਮ ਨਾਲ ਹੋਈ ਜਿਥੇ ਕੈਡਿਟਾਂ ਨੇ ਪਲਾਸਟਿਕ ਅਤੇ ਬੋਤਲਾਂ ਇਕੱਠੀਆਂ ਕੀਤੀਆਂ, ਜਿਸ ਨਾਲ ਸਾਫ਼-ਸਫ਼ਾਈ ਦੇ ਸਾਡੇ ਆਲੇ-ਦੁਆਲੇ ਦੇ ਪ੍ਰਭਾਵ ਬਾਰੇ ਪਹਿਲਾਂ ਹੀ ਅਨੁਭਵ ਕੀਤਾ ਗਿਆ।
Check Also
ਯੂਨੀਵਰਸਿਟੀ ਵਿਖੇ ਸਭਿਆਚਾਰ ਅਤੇ ਲੋਕਧਾਰਾ : ਬੁਨਿਆਦੀ ਸੰਕਲਪ ਵਿਸ਼ੇ `ਤੇ ਵਿਸ਼ੇਸ਼ ਭਾਸ਼ਣ
ਅੰਮ੍ਰਿਤਸਰ, 6 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …