Thursday, November 21, 2024

ਪੈਂਥਰ ਡਵੀਜ਼ਨ ਦੀ ਡਾਇਮੰਡ ਜੁਬਲੀ ਮਨਾਈ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ) – ਪੈਂਥਰ ਡਵੀਜ਼ਨ ਦੀ ਸਥਾਪਨਾ ਦੇ 6 ਸ਼ਾਨਦਾਰ ਦਹਾਕਿਆਂ ਨੂੰ ਦਰਸਾਉਂਦੇ ਹੋਏ, 1 ਅਕਤੂਬਰ ਨੂੰ ਡਾਇਮੰਡ ਜੁਬਲੀ ਦੀ ਸ਼ੁਰੂਆਤ ਵਜੋਂ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ ਸੀ।ਜਲੰਧਰ ਅਤੇ ਅੰਮ੍ਰਿਤਸਰ `ਚ ਵੱਡੇ ਪੱਧਰ `ਤੇ ਖੂਨਦਾਨ ਮੁਹਿੰਮ ਚਲਾਈ ਗਈ।30 ਸਤੰਬਰ ਨੂੰ ਫੌਜੀਆਂ ਲਈ ਇੱਕ ਰਵਾਇਤੀ `ਬੜਾ ਖਾਣਾ` ਅਤੇ ਇੱਕ ਸੰਗੀਤਕ ਸ਼ਾਮ ਦਾ ਆਯੋਜਨ ਕੀਤਾ ਗਿਆ।
1 ਅਕਤੂਬਰ 2024 ਨੂੰ ਮੇਜਰ ਜਨਰਲ ਮੁਕੇਸ਼ ਸ਼ਰਮਾ ਜਨਰਲ ਆਫਿਸਰ ਕਮਾਂਡਿੰਗ ਪੈਂਥਰ ਡਵੀਜ਼ਨ ਨੇ ਸੇਵਾ ਕਰ ਰਹੇ ਅਧਿਕਾਰੀਆਂ ਅਤੇ ਸਾਬਕਾ ਸੈਨਿਕਾਂ ਦੇ ਨਾਲ ਅੰਮ੍ਰਿਤਸਰ ਛਾਉਣੀ ਵਿਖੇ `ਵਾਰ ਮੈਮੋਰੀਅਲ` ਦਾ ਨੀਂਹ ਪੱਥਰ ਰੱਖਿਆ, ਜਿਨ੍ਹਾਂ ਨੇ ਬਹਾਦਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ।ਭਾਰਤੀ ਫੌਜ ਦੀ ਸੱਚੀ ਪ੍ਰੰਪਰਾ ਵਿੱਚ ਦੇਸ਼ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।ਅੰਮ੍ਰਿਤਸਰ ਤੋਂ ਰੋਹਤਾਂਗ ਪਾਸ ਅਤੇ ਪਿੱਛੇ ਵੱਲ ਇੱਕ ਮੋਟਰਸਾਈਕਲ ਮੁਹਿੰਮ ਨੂੰ ਜੀ.ਓ.ਸੀ,. ਪੈਂਥਰ ਡਵੀਜ਼ਨ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
ਪੈਂਥਰ ਡਵੀਜ਼ਨ ਦੀ ਸਥਾਪਨਾ ਮੇਜਰ ਜਨਰਲ ਨਿਰੰਜਨ ਪ੍ਰਸਾਦ ਦੁਆਰਾ 1 ਅਕਤੂਬਰ 1964 ਨੂੰ ਕਲੇਮੈਂਟ ਟਾਊਨ (ਦੇਹਰਾਦੂਨ) ਵਿੱਚ ਕੀਤੀ ਗਈ ਸੀ, ਬਾਅਦ ਵਿੱਚ ਇਹ 31 ਮਾਰਚ 1965 ਨੂੰ ਪੂਰੀ ਤਰ੍ਹਾਂ ਸਰਗਰਮ ਹੋ ਗਈ ਅਤੇ 1 ਅਪ੍ਰੈਲ 1965 ਨੂੰ ਆਪ੍ਰੇਸ਼ਨ ਰਿਡਲ ਵਿੱਚ ਹਿੱਸਾ ਲੈਣ ਲਈ ਅੰਮ੍ਰਿਤਸਰ ਚਲੀ ਗਈ।ਆਪਣੇ ਸ਼ਾਨਦਾਰ ਫੌਜੀ ਇਤਿਹਾਸ ਵਿੱਚ, ਪੈਂਥਰ ਡਵੀਜ਼ਨ ਬਹੁਤ ਸਾਰੇ ਆਪਰੇਸ਼ਨਾਂ ਵਿੱਚ ਸਭ ਤੋਂ ਅੱਗੇ ਰਹੀ ਹੈ ਅਤੇ 1965 ਦੀ ਭਾਰਤ-ਪਾਕਿਸਤਾਨ ਜ਼ੰਗ ਵਿੱਚ ਪ੍ਰਸਿੱਧ “ਡੋਗਰਾਈ ਦੀ ਲੜਾਈ” ਅਤੇ “ਡੇਰਾ ਬਾਬਾ ਨਾਨਕ ਦੀ ਲੜਾਈ” ਅਤੇ “ਬੁਰਜ਼ ਫਤਿਹਪੁਰ” ਵਿੱਚ ਦੇਸ਼ ਦੀ ਅਗਵਾਈ ਕੀਤੀ ਹੈ।”ਪੈਂਥਰ ਡਵੀਜ਼ਨ ਨੂੰ 1971 ਦੀ ਜੰਗ ਵਿੱਚ ਪੱਛਮੀ ਪਾਕਿਸਤਾਨ ਵਿੱਚ ਪਹਿਲਾ ਭਾਰਤੀ ਝੰਡਾ ਲਹਿਰਾਉਣ ਦਾ ਮਾਣ ਹਾਸਲ ਹੈ।ਡਵੀਜ਼ਨ ਨੂੰ 4 ਮਹਾਵੀਰ ਚੱਕਰ, 9 ਵੀਰ ਚੱਕਰ, 12 ਸੈਨਾ ਮੈਡਲ ਅਤੇ 37 ਮੇਨਸ਼ਨ ਇਨ ਡਿਸਪੈਚਸ ਸਮੇਤ ਕਈ ਬਹਾਦਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ।
ਪੈਂਥਰ ਡਵੀਜ਼ਨ ਨੇ ਸਮੇਂ ਦੀ ਕਸੌਟੀ `ਤੇ ਖਰਾ ਉਤਰਦਿਆਂ ਰਾਸ਼ਟਰ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਦੀ ਆਪਣੀ ਮੁੱਢਲੀ ਜ਼ਿੰਮੇਵਾਰੀ ਤੋਂ ਇਲਾਵਾ, ਪੈਂਥਰ ਡਵੀਜ਼ਨ ਨੇ ਮਾਨਵਤਾਵਾਦੀ ਸਹਾਇਤਾ ਅਤੇ ਆਫ਼ਤ ਰਾਹਤ, ਸਿੱਖਿਆ, ਸਿਹਤ ਸੰਭਾਲ, ਵਾਤਾਵਰਣ ਸੁਰੱਖਿਆ ਅਤੇ ਰਾਸ਼ਟਰੀ ਏਕਤਾ ਵਿੱਚ ਵੀ ਯੋਗਦਾਨ ਪਾਇਆ ਹੈ।

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …