ਅੰਮ੍ਰਿਤਸਰ, 4 ਅਕਤੂਬਰ (ਜਗਦੀਪ ਸਿੰਘ) – ਆਰਿਆ ਰਤਨ `ਡਾ. ਪੂਨਮ ਸੂਰੀ ਪਦਮ ਸ਼਼੍ਰੀ ਅਵਾਰਡੀ ਪ੍ਰਧਾਨ ਡੀ.ਏ.ਵੀ ਕਾਲਜ ਪ੍ਰਬੰਧਕੀ ਕਮੇਟੀ ਨਵੀਂ ਦਿੱਲੀ ਦੇ ਆਸ਼ੀਰਵਾਦ, ਪ੍ਰੇਰਨਾ ਅਤੇ ਡੀ.ਏ.ਵੀ ਸੀ.ਐਮ.ਸੀ ਦੇ ਖੇਡ ਸੰਯੋਜਕ ਵੀ.ਸਿੰਘ ਦੇ ਮਾਰਗਦਰਸ਼ਨ ਅਧੀਨ ਕਲਸਟਰ ਹੈਡ ਪ੍ਰਿੰ. ਡਾ. ਅੰਜ਼ਨਾ ਗੁਪਤਾ ਦੀ ਪ੍ਰਧਾਨਗੀ ਹੇਠ ਅਮਨ-ਸ਼ਾਂਤੀ ਦੇ ਪ੍ਰਤੀਕ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੀ ਜਯੰਤੀ ਦੇ ਸ਼਼ੁਭ ਮੌਕੇ `ਤੇ 2 ਅਕਤੂਬਰ ਨੂੰ ਅੰਮ੍ਰਿਤਸਰ ਸ਼ਹਿਰ ਵਿੱਚ ਡੀ.ਏ.ਵੀ ਸਕੂਲਾਂ ਦੁਆਰਾ `ਰਨ ਫਾਰ ਡੀ.ਏ.ਵੀ` ਦਾ ਆਯੋਜਨ ਕੀਤਾ ਗਿਆ।
ਪ੍ਰਿੰ. ਡਾ. ਅੰਜ਼ਨਾ ਗੁਪਤਾ ਨੇ ਦੱਸਿਆ ਕਿ ਇਹ ਵਿਸ਼ਾਲ ਆਯੋਜਨ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵੇਰਕਾ ਬਾਈਪਾਸ, ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਅਤੇ ਪੁਲਿਸ ਡੀ.ਏ.ਵੀ ਪਬਲਿਕ ਸਕੂਲ ਦੁਆਰਾ ਸਾਂਝੇ ਤੌਰ ‘ਤੇ ਕੀਤਾ ਗਿਆ।ਇਸ ਦੌੜ ਵਿੱਚ ਭਾਗ ਲੈਣ ਵਾਲਿਆਂ ਦੀ ਸਮਰੱਥਾ ਅਤੇ ਸਹੂਲੀਅਤ ਅਨੁਸਾਰ 21 ਕਿਲੋਮੀਟਰ, 10 ਕਿਲੋਮੀਟਰ, 5 ਕਿਲੋਮੀਟਰ ਜਾਂ 2 ਕਿਲੋਮੀਟਰ ਦੀ ਦੂਰੀ ਤੈਅ ਕਰਨ ਦਾ ਮੁਕਾਬਲਾ ਰੱਖਿਆ ਗਿਆ।ਇਹ ਦੌੜ ਟ੍ਰਿਲੀਅਮ ਮਾਲ ਤੋਂ ਸ਼ੁਰੂ ਹੋ ਕੇ ਰਤਨ ਸਿੰਘ ਚੌਂਕ, ਇਨਕਮ ਟੈਕਸ ਚੌਂਕ ਅਤੇ ਮਾਲ ਰੋਡ ਤੋਂ ਹੁੰਦੀ ਹੋਈ ਕੰਪਨੀ ਬਾਗ ਵਿਖੇ ਸਮਾਪਤ ਹੋਈ।ਇਸ ਵਿੱਚ ਕੁੱਲ 330 ਵਿਦਿਆਰਥੀਆਂ 105 ਅਧਿਆਪਕਾਂ ਨੇ ਹਿੱਸਾ ਲਿਆ।
ਇਸ ਮੁਕਾਬਲੇ ਵਿੱਚ ਪਹਿਲੇ 6 ਸਥਾਨ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੇ ਹਾਸਲ ਕੀਤੇ।ਪਹਿਲਾ ਸਥਾਨ ਹਰਕੀਰਤ ਸਿੰਘ, ਦੂਸਰਾ ਸਥਾਨ ਸਕਸ਼ਮ, ਤੀਸਰਾ ਸਥਾਨ ਰਾਜਨਪ੍ਰੀਤ, ਚੌਥਾ ਸਥਾਨ ਅਭਿਜੋਤ, ਪੰਜ਼ਵਾਂ ਸਥਾਨ ਰੋਹਨ ਅਤੇ ਛੇਵਾਂ ਸਥਾਨ ਅਭੈਪ੍ਰਤਾਪ ਨੇ ਪ੍ਰਾਪਤ ਕੀਤਾ।
ਅਧਿਆਪਕ ਵਰਗ ਦੇ ਮੁਕਾਬਲੇ ਵਿੱਚ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਅਧਿਆਪਕ ਪ੍ਰੇਮ ਕੁਮਾਰ ਨੇ 5 ਕਿਲੋਮੀਟਰ ਦੀ ਇਸ ਦੌੜ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।
ਪ੍ਰਿੰ. ਡਾ. ਅੰਜਨਾ ਗੁਪਤਾ ਨੇ ਜੇਤੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਆਰਿਆ ਰਤਨ `ਡਾ. ਪੂਨਮ ਸੂਰੀ ਦਾ ਮੁੱਖ ਉਦੇਸ਼ ਭਾਰਤ ਵਿੱਚ ਸਿੱਖਿਆ ਦੇ ਨਾਲ-ਨਾਲ ਖੇਡਾਂ ਨੂੰ ਵੀ ਉਤਸ਼ਾਹਿਤ ਕਰਨਾ ਹੈ।ਗਾਂਧੀ ਜਯੰਤੀ ਦੇ ਮੌਕੇ `ਤੇ ਆਯੋਜਿਤ ਇਹ ਦੌੜ ਭਾਰਤ ਦੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਨੂੰ ਸੱਚੀ ਸ਼ਰਧਾਂਜਲੀ ਹੈ।ਅਹਿੰਸਾ ਦੇ ਰਾਹ `ਤੇ ਚੱਲ ਕੇ ਦੇਸ਼ ਨੂੰ ਅਜ਼ਾਦ ਕਰਵਾਉਣ ਵਾਲੇ ਇਸ ਮਹਾਂਪੁਰਖ ਨੂੰ ਕੋਟਿ-ਕੋਟਿ ਪ੍ਰਣਾਮ।
Check Also
ਯੂਨੀਵਰਸਿਟੀ ਵਿਖੇ ਸਭਿਆਚਾਰ ਅਤੇ ਲੋਕਧਾਰਾ : ਬੁਨਿਆਦੀ ਸੰਕਲਪ ਵਿਸ਼ੇ `ਤੇ ਵਿਸ਼ੇਸ਼ ਭਾਸ਼ਣ
ਅੰਮ੍ਰਿਤਸਰ, 6 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …