Tuesday, October 15, 2024

ਘਰ ਬੈਠੇ ਸਰਕਾਰੀ ਸੇਵਾਵਾਂ ਦਾ ਲਾਭ ਦੇਣ ‘ਚ ਅੰਮ੍ਰਿਤਸਰ ਜਿਲ੍ਹਾ ਮੋਹਰੀ -ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 8 ਅਕਤੂਬਰ (ਸੁਖਬੀਰ ਸਿੰਘ) – ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਸੂਬਾ ਵਾਸੀਆਂ ਨੂੰ ਘਰ ਬੈਠੇ ਸਰਕਾਰੀ ਸੇਵਾਵਾਂ ਦੇਣ ਦਾ ਜੋ ਸੁਪਨਾ ਲਿਆ ਸੀ, ਉਸ ਨੂੰ ਹਕੀਕੀ ਰੂਪ ਦੇਣ ਲਈ ਅੰਮ੍ਰਿਤਸਰ ਜਿਲ੍ਹਾ ਅਹਿਮ ਭੂਮਿਕਾ ਨਿਭਾਅ ਰਿਹਾ ਹੈ ਅਤੇ ਹੁਣ ਤੱਕ ਦਿੱਤੀਆਂ ਗਈਆਂ ਸੇਵਾਵਾਂ ਵਿਚੋਂ ਅੰਮ੍ਰਿਤਸਰ ਜਿਲ੍ਹਾ ਰਾਜ ਭਰ ਵਿਚੋਂ ਮੋਹਰੀ ਹੈ। ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਇਹ ਪ੍ਰਗਟਾਵਾ ਕਰਦਿਆਂ ਇਸ ਸੇਵਾ ਵਿੱਚ ਲੱਗੇ ਕਰਮਚਾਰੀਆਂ ਨੂੰ ਬਿਹਤਰੀਨ ਕਾਰਗੁਜ਼ਾਰੀ ਲਈ ਵਧਾਈ ਦਿੱਤੀ ਹੈ।
ਜਿਲ੍ਹਾ ਤਕਨੀਕੀ ਕੋਆਰਡੀਨੇਟਰ ਪ੍ਰਿੰਸ ਸਿੰਘ ਨੇ ਦੱਸਿਆ ਕਿ ਘਰ-ਘਰ ਲਈ 43 ਸੇਵਾਵਾਂ ਸਰਕਾਰ ਵਲੋਂ ਐਲਾਨੀਆ ਗਈਆਂ ਹਨ, ਕੋਈ ਵੀ ਨਾਗਰਿਕ ਇਹ ਸਹੂਲਤ ਆਪਣੇ ਘਰ ਤੋਂ ਫੋਨ ਕਰਕੇ ਪ੍ਰਾਪਤ ਕਰ ਸਕਦਾ ਹੈ।ਵਿਅਕਤੀ ਵਲੋਂ ਕੀਤੇ ਗਏ ਫੋਨ ਉਪਰੰਤ ਉਨ੍ਹਾਂ ਦੀ ਟੀਮ ਦੇ ਮੈਂਬਰ ਉਸ ਦੇ ਘਰ ਜਾ ਕੇ ਉਹਨਾਂ ਕੋਲੋਂ ਜਰੂਰੀ ਦਸਤਾਵੇਜ਼ ਲੈ ਕੇ ਫਾਰਮ ਭਰਵਾਉਂਦੇ ਹਨ ਅਤੇ ਫਿਰ ਉਸ ਵੱਲੋਂ ਮੰਗੀ ਗਈ ਸੇਵਾ ਉਸ ਦੇ ਘਰ ਪੁੱਜਦੀ ਕੀਤੀ ਜਾਂਦੀ ਹੈ।
ਉਹਨਾਂ ਦੱਸਿਆ ਕਿ ਹੁਣ ਤੱਕ ਅੰਮ੍ਰਿਤਸਰ ਜਿਲ੍ਹੇ ਵਿੱਚ 6511 ਲੋਕਾਂ ਨੇ ਵੱਖ-ਵੱਖ ਸੇਵਾਵਾਂ ਲੈਣ ਲਈ 8001 ਸੇਵਾਵਾਂ ਲਈ ਅਪਲਾਈ ਕੀਤਾ ਗਿਆ, ਇਸ ਵਿਚੋਂ ਕੇਵਲ 15 ਵਿਅਕਤੀ ਦੱਸੇ ਗਏ ਸਮੇਂ ਅਨੁਸਾਰ ਘਰ ਨਹੀਂ ਮਿਲੇ, ਜਦੋਂਕਿ ਬਾਕੀ 6496 ਕੇਸਾਂ ਵਿੱਚ 7587 ਸੇਵਾਵਾਂ ਸਮੇਂ ਸਿਰ ਮੁਹਈਆ ਕਰਵਾਈਆਂ ਗਈਆਂ ਹਨ।ਇਸ ਵੇਲੇ ਕੋਈ ਵੀ ਕੇਸ ਲੰਬਿਤ ਨਹੀਂ ਹੈ।ਇਸ ਸੇਵਾ ਲਈ ਫੋਨ ਨੰਬਰ 1076 ਡਾਇਲ ਕੀਤਾ ਜਾ ਸਕਦਾ ਹੈ ਜਾਂ ਆਨਲਾਈਨ ਸੇਵਾ ਪੋਰਟਲ ਵਿੱਚ ਜਾ ਕੇ ਅਪਲਾਈ ਕੀਤਾ ਜਾ ਸਕਦਾ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਜੋਤੀ ਬਾਲਾ, ਵਧੀਕ ਡਿਪਟੀ ਕਮਿਸ਼ਨਰ ਅਮਿਤ ਸਰੀਨ, ਸਹਾਇਕ ਕਮਿਸ਼ਨਰ ਗੁਰਸਿਮਰਨਜੀਤ ਕੌਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Check Also

ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਮੋਕੇ ਦੀਵਾਨ ਅਦਾਰਿਆਂ ਨੂੰ ਰੰਗ ਬਿਰੰਗੀ ਲਾਈਟਾਂ ਨਾਲ ਰੁਸ਼ਨਾਇਆ ਜਾਵੇਗਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਅਹੁਦੇਦਾਰਾਂ ਨੂੰ ਸ਼੍ਰ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ …