ਅੰਮ੍ਰਿਤਸਰ, 23 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਲਾਅ ਵਿਖੇ ਮੂਟ ਕੋਰਟ ਮੁਕਾਬਲਾ ਕਰਵਾਇਆ ਗਿਆ।ਡਾਇਰੈਕਟਰ-ਕਮ-ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੇ ਸਹਿਯੋਗ ਨਾਲ ਕਾਲਜ ਮੂਟ ਕੋਰਟ ਸੋਸਾਇਟੀ ਵਲੋਂ ਕਰਵਾਈ ਗਈ ਪ੍ਰਤੀਯੋਗਤਾ ’ਚ ਜ਼ਿਲ੍ਹਾ ਅਦਾਲਤਾਂ ਅੰਮ੍ਰਿਤਸਰ ਦੇ ਸੀਨੀਅਰ ਐਡਵੋਕੇਟ ਮਨਦੀਪ ਸਿੰਘ ਅਰੋੜਾ, ਰਾਜਨ ਕਟਾਰੀਆ ਅਤੇ ਗੁਰਪ੍ਰੀਤ ਸਿੰਘ ਪਾਹਵਾ ਨੇ ਮੂਟ ਕੋਰਟ ਮੁਕਾਬਲੇ-2024 ਦੇ ਪ੍ਰੀਜ਼ਾਈਡਿੰਗ ਜੱਜ ਸਾਹਿਬਾਨ ਵਜੋਂ ਭੂਮਿਕਾ ਨਿਭਾਈ।
ਡਾ. ਜਸਪਾਲ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਵਕਾਲਤ ਸਬੰਧੀ ਤਜ਼ਰਬੇ ’ਚ ਵਾਧਾ ਕਰਨ ਅਤੇ ਭਵਿੱਖ ’ਚ ਪੇਸ਼ੇ ਬਾਰੇ ਪ੍ਰਪੱਕ ਬਣਾਉਣ ਦੇ ਤਹਿਤ ਮੂਟ ਕੋਰਟ ਮੁਕਾਬਲਾ ਕਰਵਾਇਆ ਗਿਆ।ਉਨ੍ਹਾਂ ਕਿਹਾ ਕਿ ਇਸ ਮੁਕਾਬਲੇ ਦੇ ਮੁੱਢਲੇ ਦੌਰ ’ਚ ਵਿਦਿਆਰਥੀਆਂ ਦੀਆਂ ਕੁੱਲ 18 ਟੀਮਾਂ ਨੇ ਭਾਗ ਲਿਆ।5 ਅਦਾਲਤੀ ਕਮਰਿਆਂ ’ਚ ਕੁਲ 18 ਟੀਮਾਂ ਨੇ ਇਕੋ ਸਮੇਂ ਹੀ ਆਪਣੇ ਕੇਸਾਂ ’ਤੇ ਬਹਿਸ ਕੀਤੀ।ਜਿਸ ’ਚੋਂ 8 ਟੀਮਾਂ ਨੂੰ ਸਕੋਰ ਦੇ ਆਧਾਰ ’ਤੇ ਸ਼ੁਰੂਆਤੀ ਦੌਰ ’ਚੋਂ ਸੈਮੀਫਾਈਨਲ ਗੇੜ ਲਈ ਚੁਣਿਆ ਗਿਆ ।
ਡਾ. ਜਸਪਾਲ ਸਿੰਘ ਨੇ ਕਿਹਾ ਕਿ ਇਹ ਨਾਕ ਆਊਟ ਦੌਰ ਸੀ ਅਤੇ 8 ’ਚੋਂ ਸਿਰਫ਼ 2 ਟੀਮਾਂ ਹੀ ਫਾਈਨਲ ਲਈ ਕੁਆਲੀਫਾਈ ਕਰ ਸਕੀਆਂ।ਮੂਟ ਕੋਰਟ ਮੁਕਾਬਲੇ ਦੇ ਫਾਈਨਲ ਰਾਊਂਡ ਦੇ ਐਡਵੋਕੇਟ ਐਡਵੋਕੇਟ ਅਰੋੜਾ ਵਲੋਂ ਨਤੀਜਿਆਂ ਦਾ ਐਲਾਨ ਕੀਤਾ ਗਿਆ।ਜਿਸ ਵਿੱਚ ਬੀ.ਏ ਐਲ.ਐਲ.ਬੀ ਸਮੈਸਟਰ 7ਵੇਂ ਦੀ ਕਵੀਸ਼ ਮਹਿਰਾ, ਖੁਸ਼ੀ ਅਤੇ ਨਾਜ਼ੀਆ ਗਰੋਵਰ ਨੇ ਸਰਵੋਤਮ ਟੀਮ ਦਾ ਸਥਾਨ ਹਾਸਲ ਕੀਤਾ।ਜਦੋਂਕਿ ਬੀ.ਏ ਐਲ.ਐਲ.ਬੀ (ਐਫ਼.ਵਾਈ.ਆੲਂੀ.ਸੀ) ਸਮੈਸਟਰ 5ਵਾਂ ਦੀ ਮਿਥਿਲਾ, ਸ਼ਿਵਾਂਗੀ ਅਤੇ ਪਲਕ ਨੇ ਰਨਰਅੱਪ ਸਥਾਨ ਪ੍ਰਾਪਤ ਕੀਤਾ।
ਉਨ੍ਹਾਂ ਕਿਹਾ ਕਿ ਹੋਰਨਾਂ ’ਚ ਮਥਿਲਾ ਨੇ ਸਰਵੋਤਮ ਸਪੀਕਰ ਅਤੇ ਬੀ.ਏ ਐਲ.ਐਲ.ਬੀ (ਐਫ਼.ਵਾਈ.ਆੲਂੀ.ਸੀ) ਸਮੈਸਟਰ 7ਵਾਂ ਦੀ ਟਵਿੰਕਲ ਮਹਾਜਨ ਨੇ ਰਨਰਅੱਪ ਸਪੀਕਰ ਦਾ ਖਿਤਾਬ ਆਪਣੇ ਨਾਮ ਕੀਤਾ।ਜਦਕਿ ਬੀ.ਏ ਐਲ.ਐਲ.ਬੀ (ਐਫ਼.ਵਾਈ.ਆੲਂੀ.ਸੀ) ਸਮੈਸਟਰ 7ਵਾਂ ਦੀ ਨਾਜ਼ੀਆ ਨੇ ਸਰਵੋਤਮ ਖੋਜ਼ਕਰਤਾ ਦਾ ਖਿਤਾਬ ਜਿੱਤਿਆ।ਉਨ੍ਹਾਂ ਕਿਹਾ ਕਿ ਪ੍ਰਤੀਯੋਗਤਾ ਮੌਕੇ ਟੀਮ ਨੰਬਰ 18 ਅਤੇ ਟੀਮ ਨੰਬਰ 8 ਨੇ ਕ੍ਰਮਵਾਰ ਸਰਵੋਤਮ ਯਾਦਗਾਰੀ ਖਿਤਾਬ ਪ੍ਰਾਪਤ ਕੀਤਾ।
Check Also
ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਵਲੋਂ ਵਿਚਾਰ ਗੋਸ਼ਟੀ ਦਾ ਆਯੋਜਨ
ਸੰਗਰੂਰ, 3 ਦਸੰਬਰ (ਜਗਸੀਰ ਲੌਂਗੋਵਾਲ) – ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵਲੋਂ ਬੀ.ਐਸ.ਐਨ.ਐਲ ਪਾਰਕ ਸੰਗਰੂਰ ਵਿਖੇ …