ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਲਾਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ ਵਿਖੇ ਨਵੇਂ ਬੈਚ ਦੇ ਵਿਦਿਆਰਥੀਆਂ ਦਾ ਸਵਾਗਤ ਕਰਨ ਲਈ ਫਰੈਸ਼ਰ ਪਾਰਟੀ ਕਰਵਾਈ ਗਈ। ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਆਯੋਜਿਤ ਉਕਤ ਸਮਾਗਮ ਦੀ ਸ਼ੁਰੂਆਤ ਸ਼ਮ੍ਹਾ ਰੌਸ਼ਨ ਕਰਕੇ ਕੀਤੀ ਗਈ।ਵਿਦਿਆਰਥੀਆਂ ਦੇ ਹੁਨਰ ਦੀ ਪਰਖ ਕਰਨ ਸਬੰਧੀ ਕਰਵਾਏ ਗਏ ਮੁਕਾਬਲੇ ਦੌਰਾਨ ਬੀ.ਐਸ.ਸੀ ਮੈਡੀਕਲ ਟੈਕਨਾਲੋਜੀ ਦੀ ਆਸਥਾ ਕੇਸਰ ਨੂੰ ‘ਮਿਸ ਫ਼ਰੈਸ਼ਰ’ ਦਾ ਤਾਜ ਪਹਿਨਾਇਆ ਗਿਆ।ਜਦਕਿ ਬੀ.ਬੀ.ਏ ਤੋਂ ਗੋਪਾਲ ਸ਼ਰਮਾ ਨੂੰ ‘ਮਿਸਟਰ ਫਰੈਸ਼ਰ’ ਦੇ ਖਿਤਾਬ ਨਾਲ ਨਿਵਾਜ਼ਿਆ ਗਿਆ।ਡਾ. ਮੰਜ਼ੂ ਬਾਲਾ ਨੇ ਨਵੇਂ ਵਿਦਿਆਰਥੀਆਂ ਨੂੰ ਜੀਵਨ ’ਚ ਇਸ ਨਵੇਂ ਪੜਾਅ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਸ਼ੁੱਭਕਾਮਨਾਵਾਂ ਦਿੱਤੀਆਂ।ਉਨ੍ਹਾਂ ਕਿਹਾ ਕਿ ਇਹ ਸਵੈ-ਖੋਜ ਅਤੇ ਸਥਾਈ ਰਿਸ਼ਤੇ ਬਣਾਉਣ ਦਾ ਸਮਾਂ ਹੈ।
ਸਮਾਗਮ ਮੌਕੇ ਬੀ.ਐਸ.ਸੀ ਮੈਡੀਕਲ ਟੈਕਨਾਲੋਜੀ ਤੋਂ ਪ੍ਰਾਚੀ ਜੰਡਿਆਲ ਨੂੰ ‘ਮਿਸ ਚਾਰਮਿੰਗ’ ਦੇ ਸਿਰਲੇਖ ਨਾਲ ਸਨਮਾਨਿਤ ਕੀਤਾ ਗਿਆ, ਜਦਕਿ ਬੀ.ਸੀ.ਏ ਦੇ ਜਸਕੀਰਤ ਸਿੰਘ ਨੇ ‘ਮਿਸਟਰ ਹੈਂਡਸਮ’ ’ਚ ਆਪਣਾ ਨਾਮ ਦਰਜ਼ ਕਰਵਾਇਆ।ਉਨ੍ਹਾਂ ਕਿਹਾ ਕਿ ਬੀ.ਐਸ.ਸੀ ਸੀ.ਸੀ.ਟੀ ਤੋਂ ਜਿਨੀਫੋਰ ਅਫਰੀਨ ਅਹਿਮਦ ਨੂੰ ‘ਮਿਸ ਵੈਲ ਡਰੈਸਡ’ ਅਤੇ ਬੀ.ਟੈਕ ਸੀ.ਐਸ.ਈ ਤੋਂ ਡੈਨ ਮੁਸੋਯਾ ਨੂੰ ‘ਮਿਸਟਰ ਵੈਲ ਡਰੈਸ’ ਨਾਲ ਸਨਮਾਨਿਤ ਕੀਤਾ ਗਿਆ।ਇਸੇ ਤਰ੍ਹਾਂ ਬੀ.ਟੈਕ ਸੀ.ਐਸ.ਈ ਤੋਂ ਜਸਿਕਾ ਨਾਗਪਾਲ ਨੇ ‘ਮਿਸ ਟੇਲੈਂਟਡ’ ਅਤੇ ਬੀ.ਟੈਕ ਸੀ.ਐਸ.ਈ ਦੇ ਹਰਪ੍ਰੀਤ ਸਿੰਘ ਨੇ ‘ਮਿਸਟਰ ਟੇਲੈਂਟਡ’ ਦਾ ਖਿਤਾਬ ਹਾਸਲ ਕੀਤਾ।
ਉਨ੍ਹਾਂ ਕਿਹਾ ਕਿ ਜਿੱਤ ਦੀ ਇਸੇ ਲੜੀ ’ਚ ਬੀ.ਐਸ.ਸੀ ਮੈਡੀਕਲ ਟੈਕਨਾਲੋਜੀ ਤੋਂ ਅਕਾਸ਼ਦੀਪ ਕੌਰ ਨੂੰ ‘ਮਿਸ ਕਾਂਨਫ਼ੀਡੈਂਟ’ ਅਤੇ ਬੀ.ਐਚ.ਐਮ ਸੀ.ਟੀ ਤੋਂ ਕਰਨਬੀਰ ਸਿੰਘ ਨੂੰ ‘ਮਿਸਟਰ ਕਾਂਨਫ਼ੀਡੈਂਟ’ ਨੇ ਵੀ ਆਪਣਾ ਨਾਮ ਸ਼ਾਮਿਲ ਕੀਤਾ।ਲੜਕੀਆਂ ’ਚ ਰੁਦਰਾਨੀ ਉਪਾਧਿਆਏ, ਮਹਿਕ ਜਸਰੋਟੀਆ ਅਤੇ ਲੜਕਿਆਂ ’ਚ ਕਰਨਪ੍ਰੀਤ ਸਿੰਘ ਤੇ ਕਾਰਤਿਕ ਅਦੀਵਾਲ ਨੂੰ ਹੌਂਸਲਾ ਅਫ਼ਜਾਈ ਇਨਾਮ ਦਿੱਤਾ ਗਿਆ। ਇਸ ਮੌਕੇ ਸਮੂਹ ਕਾਲਜ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।
Check Also
ਯੂਨੀਵਰਸਿਟੀ ਨੇ ਜਿੱਤੀ 38ਵੇਂ ਅੰਤਰ ਯੂਨੀਵਰਸਿਟੀ ਉਤਰੀ ਜ਼ੋਨ ਯੁਵਕ ਮੇਲੇ 2024-25 ਦੀ ਦੂਜੀ ਰਨਰ-ਅੱਪ ਟਰਾਫੀ
ਅੰਮ੍ਰਿਤਸਰ, 9 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ (ਏ.ਆਈ.ਯੂ) ਦੀ ਸਰਪ੍ਰਸਤੀ ਹੇਠ …