ਸੰਗਰੂਰ, 4 ਨਵੰਬਰ (ਜਗਸੀਰ ਲੌਂਗੋਵਾਲ) – ਸੰਗਰੂਰ ਵਿਖੇ ਸੇਰੋਂ ਪਰਿਵਾਰ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਬਾਬਾ ਵਿਸ਼ਵਕਰਮਾ ਜੀ ਦੇ ਪਵਿੱਤਰ ਦਿਹਾੜੇ ‘ਤੇ ਸੱਭਿਆਚਾਰਕ ਮੇਲਾ ਕਰਵਾਇਆ ਗਿਆ।ਮੇਲੇ ਦੇ ਮੁੱਖ ਪ੍ਰਬੰਧਕ ਗਾਇਕ ਗੁਰਜੀਤ ਕਾਕਾ ਸੰਗਰੂਰ ਵਾਲੇ ਅਤੇ ਮੰਚ ਸੰਚਾਲਕ ਜ਼ਿੰਮੀ ਗਿੱਲ ਦੀ ਰਹਿਨੁਮਾਈ ਹੇਠ ਕਰਵਾਏ ਗਏ ਸੱਭਿਆਚਾਰਕ ਮੇਲੇ ਵਿੱਚ ਪੰਜਾਬੀ ਗਾਇਕੀ ਦੇ ਥੰਮ੍ਹ ਸ਼੍ਰੋਮਣੀ ਗਾਇਕ ਬਾਪੂ ਗੁਰਦਿਆਲ ਨਿਰਮਾਣ ਧੂਰੀ ਅਤੇ ਪੰਜਾਬ ਪੁਲਿਸ ਦੇ ਟ੍ਰੈਫਿਕ ਇੰਚਾਰਜ਼ ਇੰਸਪੈਕਟਰ ਜੋਗਿੰਦਰ ਸਿੰਘ ਦੀਆਂ ਬਿਹਤਰੀਨ ਸੇਵਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਪ੍ਰਸਿੱਧ ਮੰਚ ਸੰਚਾਲਕ ਅਤੇ ਗਾਇਕ ਕੁਲਵੰਤ ਉੱਪਲੀ ਸੰਗਰੂਰ, ਪਵਿੱਤਰ ਗਰੇਵਾਲ ਅਤੇ ਜਿੰਮੀ ਗਿੱਲ ਨੇ ਸਟੇਜ਼ ਸੰਚਾਲਨ ਕੀਤਾ ਗਾਇਕ ਕਰਮਾਂ ਟੋਪਰ, ਭਗਵਾਨ ਹਾਸ, ਹਰਜੀਤ ਜੋਗਾ, ਬਲਵੀਰ ਮਾਨ, ਜੱਸ ਡਸਕਾ, ਗਾਇਕਾ ਰਜ਼ਨੀ ਸਾਗਰ, ਹਰਦੀਪ ਕੌਰ ਬੱਬੂ, ਸਿੱਧੂ ਹਸਨਪੁਰੀ ਸੰਗਰੂਰ, ਜੱਗੀ ਧੂਰੀ, ਜਸਵੰਤ ਪੱਪੂ, ਬਲਵਿੰਦਰ ਬੱਬੀ, ਗੁਰਦਰਸ਼ਨ ਧੂਰੀ, ਗਾਇਕਾ ਕਮਲ ਸੰਗਰੂਰ, ਸੰਜੀਵ ਸੁਲਤਾਨ, ਟੋਨੀ ਅਜ਼ਾਦ, ਗੁੱਡੂ ਗਿੱਲ, ਐਰੀ ਝਿੱਜਰ, ਹਰਮਨ ਬਾਠ ਅਤੇ ਗਾਇਕਾ ਕਾਜ਼ਲ ਧੂਰੀ ਅਤੇ ਹੋਰ ਵੀ ਬਹੁਤ ਸਾਰੇ ਕਲਾਕਾਰਾਂ ਨੇ ਵੱਖ-ਵੱਖ ਗੀਤ ਗਾ ਕੇ ਸਰੋਤਿਆਂ ਦਾ ਮਨੋਰੰਜ਼ਨ ਕੀਤਾ।
ਮੇਲਾ ਪ੍ਰਬੰਧਕ ਗਾਇਕ ਗੁਰਜੀਤ ਕਾਕਾ ਸੰਗਰੂਰ ਵਾਲੇ ਅਤੇ ਮੰਚ ਸੰਚਾਲਕ ਜ਼ਿੰਮੀ ਗਿੱਲ ਨੇ ਮੇਲੇ ਵਿੱੱਚ ਆਏ ਕਲਾਕਾਰਾਂ ਨੂੰ ਵਿਸ਼ੇਸ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਸ਼੍ਰੋਮਣੀ ਗਾਇਕ ਬਾਪੂ ਗੁਰਦਿਆਲ ਨਿਰਮਾਣ ਧੂਰੀ ਅਤੇ ਇੰਸਪੈਕਟਰ ਜੋਗਿੰਦਰ ਸਿੰਘ ਨੇ ਮੇਲਾ ਪ੍ਰਬੰਧਕਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।
ਇਸ ਮੇਲੇ ਵਿੱਚ ਮਨਜੀਤ ਸ਼ਰਮਾ ਜੇ.ਈ ਸਾਹਿਬ, ਗੁਰਦੀਪ ਬੰਟੀ ਅਤੇ ਪੱਤਰਕਾਰ ਅਸ਼ੋਕ ਮਸਤੀ ਪ੍ਰਧਾਨ ਲੋਕ ਕਲਾ ਮੰਚ ਵੈਲਫੇਅਰ ਕਮੇਟੀ ਪੰਜਾਬ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਲਗਵਾਈ ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …