Thursday, November 21, 2024

ਪਿੰਗਲਵਾੜਾ ਸੰਗਰੂਰ ਦੇ ਮੁੱਖ ਪ੍ਰਬੰਧਕ ਤਰਲੋਚਨ ਸਿੰਘ ਚੀਮਾ ਦਾ 102 ਸਾਲਾ ਜਨਮ ਦਿਨ ਮਨਾਇਆ

ਸੰਗਰੂਰ, 4 ਨਵੰਬਰ (ਜਗਸੀਰ ਲੌਂਗੋਵਾਲ) – ਪਿੰਗਲਵਾੜਾ ਸ਼ਾਖਾ ਸੰਗਰੂਰ ਦੇ ਮੁੱਖ ਪ੍ਰਬੰਧਕ ਤਰਲੋਚਨ ਸਿੰਘ ਚੀਮਾ ਦਾ ਜਨਮ ਦਿਨ ਪਿੰਗਲਵਾੜਾ ਪਰਿਵਾਰ ਅਤੇ ਹਿਤੈਸ਼ੀਆਂ ਵਲੋਂ ਖੁਸ਼ੀਆਂ ਭਰੇ ਮਾਹੌਲ ਵਿੱਚ ਹਰਜੀਤ ਸਿੰਘ ਅਰੋੜਾ ਵਧੀਕ ਪ੍ਬੰਧਕ, ਹੈਡ ਮਾਸਟਰ ਮੁਖਤਿਆਰ ਸਿੰਘ, ਮਾਸਟਰ ਸਤਪਾਲ ਸ਼ਰਮਾ, ਰਵਨੀਤ ਕੌਰ ਪਿੰਕੀ, ਹਰਮਨਜੀਤ ਸਿੰਘ ਚੀਮਾ ਦੀ ਦੇਖ-ਰੇਖ ਹੇਠ ਮਨਾਇਆ ਗਿਆ।ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਭਾਈ ਸੁਰਿੰਦਰ ਪਾਲ ਸਿੰਘ ਸਿਦਕੀ ਅਤੇ ਮਨਜਿੰਦਰ ਸਿੰਘ ਦੇ ਜਥੇ ਨੇ ਰਸਭਿੰਨਾ ਕੀਰਤਨ ਕੀਤਾ।ਪਰਮਜੀਤ ਸਿੰਘ ਖਾਲਸਾ ਅਗਜੈਕਟਿਵ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਨੇ ਚੀਮਾ ਸਾਹਿਬ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਵਲੋਂ ਪਿੰਗਲਵਾੜਾ ਸ਼ਖਾ ਦੀ ਅਗਵਾਈ ਕਰਦਿਆਂ ਮਾਨਵ ਭਲਾਈ ਦੀਆਂ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ।
ਡਾ. ਇਕਬਾਲ ਸਿੰਘ ਸਕਰੌਦੀ ਨੇ ਕਿਹਾ ਕਿ ਡਾਕਟਰ ਇੰਦਰਜੀਤ ਕੌਰ ਦੀ ਰਹਿਨੁਮਾਈ ਹੇਠ ਸਥਾਪਿਤ ਇਸ ਬ੍ਰਾਂਚ ਦੇ ਮੁੱਖ ਪ੍ਰਬੰਧਕ ਵਜੋਂ ਚੀਮਾ ਸਾਹਿਬ ਦੀ ਸਮਾਜ ਸੇਵਾ, ਵਧੀਆ ਜੀਵਨ ਸ਼ੈਲੀ, ਸਾਕਾਰਾਤਮਕ ਸੋਚ, ਉਨਾਂ ਦੀ ਲੰਮੀ ਉਮਰ ਦਾ ਰਾਜ਼ ਹੈ।ਆਪ ਨੇ ਉਨਾਂ ਦੀ ਸਿਹਤ ਤੰਦਰੁਸਤੀ ਦੀ ਕਾਮਨਾ ਕੀਤੀ।ਚੀਮਾ ਸਾਹਿਬ ਦੇ ਭਰਾਤਾ ਅਮਰਜੀਤ ਸਿੰਘ ਬਰਨਾਲਾ ਨੇ ਪਰਿਵਾਰ ਵਿੱਚ ਉਨ੍ਹਾਂ ਵਲੋਂ ਮਿਲ ਰਹੀ ਅਗਵਾਈ, ਸਤਿਕਾਰ ਅਤੇ ਜੀਵਨ ਸਾਂਝਾਂ ਦਾ ਜ਼ਿਕਰ ਕੀਤਾ।ਚੀਮਾ ਸਾਹਿਬ ਨੂੰ ਪਿੰਗਲਵਾੜਾ ਪਰਿਵਾਰ ਹਰਜੀਤ ਸਿੰਘ ਅਰੋੜਾ, ਮਾਸਟਰ ਸਤਪਾਲ ਸ਼ਰਮਾ ਵਲੋਂ ਜਸਵਿੰਦਰ ਸਿੰਘ ਅਤੇ ਜੈ ਪ੍ਰਕਾਸ਼ ਸ੍ਰੀ ਗੁਰੂ ਅੰਗਦ ਦੇਵ ਜੀ ਲੰਗਰ ਸੇਵਾ ਸੁਸਾਇਟੀ ਕੈਂਸਰ ਹਸਪਤਾਲ ਸੰਗਰੂਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਨੁਮਾਇੰਦੇ ਵਜੋਂ ਪਰਮਜੀਤ ਸਿੰਘ ਖਾਲਸਾ ਬਰਨਾਲਾ ਦੇ ਨਾਲ ਜਰਨੈਲ ਸਿੰਘ ਰਾਗੀ, ਸਤਿਗੁਰ ਸਿੰਘ, ਕੁਲਦੀਪ ਸਿੰਘ, ਸੁਰਿੰਦਰ ਪਾਲ ਸਿੰਘ ਸਿਦਕੀ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਅਤੇ ਡਾ. ਇਕਬਾਲ ਸਿੰਘ, ਸੁਖਵੀਰ ਕੌਰ ਤੋਂ ਇਲਾਵਾ ਪਰਿਵਾਰਿਕ ਮੈਂਬਰਾਂ ਨੇ ਲੋਈਆਂ, ਦੁਸ਼ਾਲੇ ਅਤੇ ਤੋਹਫ਼ੇ ਦੇ ਕੇ ਸਨਮਾਨ ਕੀਤਾ।
ਇਸ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਕੈਪਟਨ ਨਰਿੰਦਰ ਸਿੰਘ ਭੱਠਲ, ਪ੍ਰਿੰਸੀਪਲ ਗੁਰਮੀਤ ਕੌਰ, ਜਸਵਿੰਦਰ ਸਿੰਘ ਜੈਤੋਂ, ਇੰਸਪੈਕਟਰ ਜੁਗਰਾਜ ਸਿੰਘ, ਪ੍ਰੀਤਮ ਸਿੰਘ ਬਡਬਰ, ਗਿਆਨੀ ਗੁਰਬਚਨ ਸਿੰਘ ਬੱਡਰੁਖਾਂ, ਗੁਰਜੰਟ ਸਿੰਘ ਬਹਾਦਰਪੁਰ, ਕੁਲਵੰਤ ਸਿੰਘ ਅਕੋਈ, ਡਾ. ਗੁਰਮੇਲ ਸਿੰਘ ਸਿੱਧੂ, ਜ਼ਰਨੈਲ ਸਿੰਘ ਸਮੇਤ ਨਰਸਿੰਗ ਸਟਾਫ਼ ਦੀ ਰਾਣੀ ਬਾਲਾ, ਬਲਜੀਤ ਕੌਰ, ਪੇ੍ਰਮ ਲਤਾ ਅਤੇ ਪਰਿਵਾਰਕ ਮੈਂਬਰਾਂ ਨੇ ਸੁੱ਼ਭ ਇੱਛਾਵਾਂ ਦਿੱਤੀਆਂ।
ਸਮਾਗਮ ਲਈ ਕਰਮਜੀਤ ਕੌਰ, ਵੀਰਪਾਲ ਕੌਰ, ਗੁਰਮੇਲ ਸਿੰਘ, ਵਰਿੰਦਰ ਸਿੰਘ, ਸਰਬਜੀਤ ਸਿੰਘ, ਹਰਮੰਦਰ ਸ਼ਰਮਾ, ਗੁਰਸੇਵਕ ਸਿੰਘ, ਹਰਦੀਪ ਸਿੰਘ, ਜਸਪ੍ਰੀਤ ਸਿੰਘ ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ।

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …