ਸੰਗਰੂਰ, 5 ਨਵੰਬਰ (ਜਗਸੀਰ ਲੌਂਗੋਵਾਲ) – ਪ੍ਰੇਮ ਸਭਾ ਹਾਈ ਸਕੂਲ ਸੰਗਰੂਰ ਦੀ ਮੈਨੇਜਮੈਂਟ ਕਮੇਟੀ ਵਲੋਂ ਆਪਣੇ ਸਕੂਲ ਦੇ ਸਟੇਟ ਗੇਮਾਂ ਵਿੱਚੋਂ ਜੇਤੂ ਵਿਦਿਆਰਥੀਆਂ ਆਸ਼ੀਸ਼ ਕੁਮਾਰ, ਚਿੰਟੂ ਮੁਖੀਆ, ਸੁਮੀਤ ਜਿਹਨਾਂ ਨੇ ਨੈਸ਼ਨਲ ਅਤੇ ਸਟੇਟ ਪੱਧਰ ਤੇ ਗੋਲਡ ਅਤੇ ਸਿਲਵਰ ਮੈਡਲ ਜਿੱਤੇ ਖਿਡਾਰਅਿਾਂ ਦਾ ਸਕੂਲ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ।ਸਨਮਾਨ ਸਮਾਰੋਹ ਵਿੱਚ ਮੁੱਖ ਤੌਰ ‘ਤੇ ਕਮੇਟੀ ਦੇ ਪ੍ਰਧਾਨ ਗਰੀਸ਼ ਗਰਗ, ਐਜੂਕੇਸ਼ਨਿਸਟ ਰਾਮ ਪਾਲ ਭੱਲਾ ਤੇ ਸੁਸ਼ੀਲ ਕੁਮਾਰ ਸ਼ਰਮਾ ਪ੍ਰਬੰਧਕ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ।ਸਾਰੇ ਬੁਲਾਰਿਆਂ ਨੇ ਕਿਹਾ ਕਿ ਇਹਨਾਂ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਨੇ ਜਿਥੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ, ਉਥੇ ਹੀ ਸਾਡੇ ਸਕੂਲ ਅਤੇ ਆਪਣੇ ਅਧਿਆਪਕਾਂ ਦਾ ਮਾਣ ਵਧਾਇਆ ਹੈ।
ਇਸ ਮੌਕੇ ਮੈਨੇਜਰ ਭਗਵਤ ਕ੍ਰਿਸ਼ਨ ਜ਼ਿੰਦਲ, ਓਮ ਪ੍ਰਕਾਸ਼ ਗੋਇਲ, ਦਲਜੀਤ ਸਿੰਘ ਡੰਡਾਸ, ਚਤੁਰਭੁਜ ਗੋਇਲ, ਰਾਜ ਕਮਲ ਗਰਗ, ਸਕੂਲ ਹੈਡ ਮਿਸਟਰੈਸ ਗੀਤਾ ਰਾਣੀ, ਅਵਤਾਰ ਸਿੰਘ ਡੀ.ਪੀ.ਈ, ਕਮਲੇਸ਼ ਕੁਮਾਰੀ, ਜੋਤਸਨਾ ਪੁਰੀ, ਹਰਿੰਦਰ ਕੌਰ, ਵਿਸ਼ਾਲੀ, ਨਵਜੀਤ ਕੌਰ, ਸੀਮਾ ਰਾਣੀ, ਸੁਨੀਤਾ ਰਾਣੀ, ਮੋਨਿਕਾ, ਮਨਪ੍ਰੀਤ ਕੌਰ ਤੇ ਸਮੂਹ ਸਟਾਫ ਹਾਜ਼ਰ ਸੀ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …