ਸੰਗਰੂਰ, 5 ਨਵੰਬਰ (ਜਗਸੀਰ ਲੌਂਗੋਵਾਲ) – ਸ੍ਰੀ ਸਹਿਜ਼ ਪਾਠ ਸੇਵਾ ਸੰਸਥਾ ਵਲੋਂ ਅਕਾਲ ਅਕੈਡਮੀ ਭੂੰਦੜ ਭੈਣੀ ਮੂਨਕ ਵਿਖੇ ਗੁਰਮਤਿ ਲੈਕਚਰ ਕਰਵਾਇਆ ਗਿਆ।ਸੰਸਥਾ ਵਲੋਂ ਪ੍ਰਚਾਰਕ ਸਤਨਾਮ ਸਿੰਘ ਸਲ੍ਹੋਪੁਰੀ ਨੂੰ ਭੇਜਿਆ ਗਿਆ, ਜਿੰਨਾ ਨੇ ਬੱਚਿਆਂ ਨੂੰ ਗੁਰਬਾਣੀ ਪੜ੍ਹਨ-ਸੁਣਨ ਅਤੇ ਮੰਨਣ ਦੀ ਪ੍ਰੇਰਨਾ ਦਿੱਤੀ।ਉਨਾਂ ਸਮਾਜ `ਚ ਆ ਰਹੀਆਂ ਗਿਰਾਵਟਾਂ `ਤੇ ਵੀ ਚਾਨਣਾ ਪਾਇਆ।ਇਸ ਤੋਂ ਇਲਾਵਾ ਸਲ੍ਹੋਪੁਰੀ ਨੇ ਬੱਚਿਆਂ ਨੂੰ ਬਜ਼਼ੁਰਗਾਂ ਦਾ ਸਤਿਕਾਰ, ਪੜ੍ਹਾਈ ਦੀ ਮਹੱਤਤਾ, ਵਿਦੇਸ਼ ਜਾਣ ਦੀ ਰੁਚੀ, ਗੁਰਬਾਣੀ ਦੀ ਮਹਾਨਤਾ ਅਤੇ ਸਕਾਲਰਸ਼ਿਪ, ਫੈਲੋਸ਼ਿਪ ਆਦਿ ਮਹੱਤਵਪੂਰਨ ਵਿਸ਼ਿਆਂ ‘ਤੇ ਚਾਨਣਾ ਪਾਇਆ।ਬੱਚਿਆਂ ਅਤੇ ਅਧਿਆਪਕਾਂ ਨੂੰ ਲਿਟਰੇਚਰ ਵੀ ਵੰਡਿਆ ਗਿਆ।ਉਨ੍ਹਾਂ ਦੀ ਪ੍ਰੇਰਨਾ ਸਦਕਾ 50 ਬੱਚਿਆਂ ਵਲੋਂ ਸਹਿਜ਼ ਪਾਠ ਸ਼ੁਰੂ ਕਰਨ ਦਾ ਵੀ ਪ੍ਰਣ ਕੀਤਾ ਗਿਆ।ਇਸ ਮੌਕੇ ਲੈਕਚਰ ਸਮਾਪਤੀ ਤੋਂ ਬਾਅਦ ਪ੍ਰਿੰਸੀਪਲ ਮੈਡਮ ਸ਼਼੍ਰੀਮਤੀ ਮਨਜੀਤ ਕੌਰ ਅਤੇ ਗੁਰਲਾਲ ਸਿੰਘ ਨੇ ਸਤਨਾਮ ਸਿੰਘ ਸਲ੍ਹੋਪੁਰੀ ਦਾ ਧੰਨਵਾਦ ਕੀਤਾ ਅਤੇ ਉਨਾਂ ਨੂੰ ਸਨਮਾਨ ਚਿੰਨ ਭੇਟ ਗਿਆ।
Check Also
ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਦੋ ਰੋਜ਼ਾ ਗੁਰਮਤਿ ਸਮਾਗਮ ਕਰਵਾਇਆ
ਸੰਗਰੂਰ, 5 ਨਵੰਬਰ (ਜਗਸੀਰ ਲੌਂਗੋਵਾਲ) – ਗੁਰਮਤਿ ਪ੍ਰਚਾਰਕ ਗ੍ਰੰਥੀ ਰਾਗੀ ਸਭਾ ਸੰਗਰੂਰ ਵਲੋਂ ਪ੍ਰਬੰਧਕ ਕਮੇਟੀ …