ਸੰਗਰੂਰ, 7 ਨਵੰਬਰ (ਜਗਸੀਰ ਲੌਂਗੋਵਾਲ) – ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਸੰਗਰੂਰ ਨੇ ਉਘੇ ਸਿੱਖਿਆ ਸ਼ਾਸਤਰੀ ਅਤੇ ਸਾਬਕਾ ਜਲ ਸੈਨਾ ਅਧਿਕਾਰੀ ਕੈਪਟਨ ਰੋਹਿਤ ਦਿਵੇਦੀ ਨੂੰ ਆਪਣਾ ਨਵਾਂ ਪ੍ਰਿੰਸੀਪਲ ਨਿਯੁੱਕਤ ਕੀਤਾ ਹੈ।ਕੈਪਟਨ ਰੋਹਿਤ ਦਿਵੇਦੀ ਨੇ 25 ਸਾਲਾਂ ਤੱਕ ਐਜੂਕੇਸ਼ਨ ਬ੍ਰਾਂਚ ਵਿੱਚ ਨੇਵੀ ਅਫਸਰ ਵਜੋਂ ਸੇਵਾ ਨਿਭਾਈਆਂ ਹਨ, ਉਥੇ ਉਨ੍ਹਾਂ ਨੇ ਵੱਕਾਰੀ ਨੇਵੀ ਅਕੈਡਮੀ ਵਿੱਚ ਪੜ੍ਹਾਇਆ ਅਤੇ ਕਈ ਨੇਵੀ ਚਿਲਡਰਨ ਸਕੂਲਾਂ ਦਾ ਪ੍ਰਬੰਧਨ ਵੀ ਕੀਤਾ ਹੈ।ਨੈਨੀਤਾਲ ਦੇ ਨਾਮਵਰ ਸੈਨਿਕ ਸਕੂਲ ਦੇ ਪ੍ਰਿੰਸੀਪਲ ਵਜੋਂ ਉਹ ਸ਼ਾਨਦਾਰ ਸੇਵਾਵਾਂ ਨਿਭਾਉਂਦਿਆਂ ਸਕੂਲ ਨੂੰ ਨਵੀਆਂ ਬੁਲੰਦੀਆਂ ‘ਤੇ ਲੈ ਕੇ ਗਏ।ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਵਿੱਚ ਆਉਣ ਤੋਂ ਪਹਿਲਾਂ, ਕੈਪਟਨ ਰੋਹਿਤ ਦਿਵੇਦੀ ਨੇ ਧੂਰੀ ਵਿਖੇ ਇੱਕ ਸੀ.ਬੀ.ਐਸ.ਈ ਸਕੂਲ ਨੂੰ ਇੱਕ ਸੰਪਨ ਵਿਦਿਅਕ ਹੱਬ ਵਿੱਚ ਤਬਦੀਲ ਕਰਨ ‘ਚ ਅਗਵਾਈ ਕੀਤੀ ਅਤੇ ਇਸ ਸਕੂਲ ‘ਚ ਵਿਦਿਆਰਥੀਆਂ ਗਿਣਤੀ 4000 ਤੋਂ 8000 ਤੱਕ ਪਹੁੰਚ ਗਈ।ਸਕੂਲ ਦੇ ਚੇਅਰਮੈਨ ਇੰਜੀਨੀਅਰ ਸ਼ਿਵ ਆਰੀਆ ਨੇ ਕਿਹਾ ਕਿ ਕੈਪਟਨ ਰੋਹਿਤ ਦਿਵੇਦੀ ਸਕੂਲ ਨੂੰ ਵੱਡੀ ਸਫਲਤਾ ਵੱਲ ਲੈ ਕੇ ਜਾਣਗੇ।
ਕੈਪਟਨ ਰੋਹਿਤ ਦਿਵੇਦੀ ਨੇ ਕਿਹਾ ਕਿ ਉਹ ਕੈਂਬ੍ਰਿਜ਼ ਇੰਟਰਨੈਸ਼ਨਲ ਸਕੂਲ ਵਰਗੇ ਅਦਾਰੇ ਨਾਲ ਜੁੜ ਕੇ ਮਾਣ ਮਹਿਸੂਸ ਕਰ ਰਹੇ ਹਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …