ਸੰਗਰੂਰ, 7 ਨਵੰਬਰ (ਜਗਸੀਰ ਲੌਂਗੋਵਾਲ) – ਕਲਗੀਧਰ ਟਰੱਸਟ ਬੜੂ ਸਾਹਿਬ ਅਧੀਨ ਚੱਲ ਰਹੀ ਸੰਸਥਾ ਅਕਾਲ ਅਕੈਡਮੀ ਮਨਾਵਾਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ।ਨਗਰ ਕੀਰਤਨ ਦੀ ਰਵਾਨਗੀ ਅਕਾਲ ਅਕੈਡਮੀ ਮਨਾਵਾਂ ਤੋਂ ਹੋਈ।ਪਿੰਡ ਝਤਰਾ, ਤਮਵੰਡੀ ਮੰਗੇ ਖਾਂ, ਪਡੋਰੀ ਜੱਟਾਂ, ਵਾੜਾ ਪੋਹਿਵੰਡ, ਸ਼ਾਹ ਵਾਲਾ ਅਤੇ ਪਿੰਡ ਬੰਬ ਤੋਂ ਹੁੰਦਾ ਹੋਇਆ, ਨਗਰ ਕੀਰਤਨ ਜ਼ੀਰਾ ਸ਼ਹਿਰ ਤੋਂ ਵਾਇਆ ਮਨਸੂਰ ਦੇਵਾ ਵਾਪਸ ਅਕਾਲ ਅਕਾਦਮੀ ਮਨਾਵਾਂ ਵਿੱਚ ਸੰਪਨ ਹੋਇਆ।ਅਕੈਡਮੀ ਦੇ ਬੱਚੇ, ਸਮੂਹ ਸਟਾਫ ਅਤੇ ਇਲਾਕੇ ਦੀਆਂ ਸੰਗਤਾਂ ਨਗਰ ਕੀਰਤਨ `ਚ ਸ਼ਾਮਲ ਸਨ। ਬੱਚਿਆਂ ਨੇ ਸ਼ਬਦ ਕੀਰਤਨ ਅਤੇ ਕਵਿਤਾਵਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਅਤੇ ਗੱਤਕੇ ਦੇ ਜੌਹਰ ਦਿਖਾਏ।ਪਿੰਡਾਂ ਦੀ ਸੰਗਤ ਵਲੋਂ ਵੱਖ-ਵੱਖ ਪੜਾਵਾਂ ‘ਤੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਅਤੇ ਸੰਗਤ ਲਈ ਲੰਗਰ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ।
ਕਲਗੀਧਰ ਟਰੱਸਟ ਦੇ ਸੇਵਾਦਾਰ ਭਾਈ ਅਮਰਜੀਤ ਸਿੰਘ ਅਤੇ ਅਕਾਲ ਅਕੈਡਮੀ ਮਨਾਵਾਂ ਦੇ ਪ੍ਰਿੰਸੀਪਲ ਪਰਮਜੀਤ ਕੌਰ ਵਲੋਂ ਨਗਰ ਕੀਰਤਨ ਦੀ ਸੰਗਤ ਲਈ ਕੀਤੇ ਲੰਗਰ ਦੇ ਪ੍ਰਬੰਧ ਲਈ ਸਮੂਹ ਗੁਰਦੁਆਰਾ ਕਮੇਟੀਆਂ ਅਤੇ ਵੱਖ-ਵੱਖ ਪਿੰਡਾਂ ਦੇ ਪ੍ਰਬੰਧਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
Check Also
ਛੇਵੇਂ ਪਾਤਸ਼ਾਹ ਵੱਲੋਂ ਪਹਿਲੀ ਜੰਗ ਫ਼ਤਹਿ ਕਰਨ ਦੀ ਯਾਦ ’ਚ ਸਜਾਇਆ ਨਗਰ ਕੀਰਤਨ
ਅੰਮ੍ਰਿਤਸਰ, 13 ਜੂਨ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਮੁਗਲ …