ਸੰਗਰੂਰ, 7 ਨਵੰਬਰ (ਜਗਸੀਰ ਲੌਂਗੋਵਾਲ) – ਵੇਦ ਪ੍ਰਚਾਰ ਮੰਡਲ ਪੰਜਾਬ ਵਲੋਂ ਵਸੰਤ ਵੈਲੀ ਪਬਲਿਕ ਸਕੂਲ ਲੱਡਾ ਵਿਖੇ ਅੰਤਰ ਸਕੂਲ ਵੈਦਿਕ ਭਾਸ਼ਣ ਮੁਕਾਬਲੇ ਸੰਜੇ ਗੁਪਤਾ ਡਾਇਰੈਕਟਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਮਹਾਸ਼ਾ ਵਰਿੰਦਰ ਅਤੇ ਪ੍ਰਿੰਸੀਪਲ ਅਨੀਤਾ ਦੀ ਦੇਖ-ਰੇਖ ਹੇਠ ਕਰਵਾਏ ਗਏ।ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਸੰਗਰੂਰ ਸੰਦੀਪ ਰਿਸ਼ੀ ਨੇ ਸ਼ਮੂਲੀਅਤ ਕੀਤੀ।ਸਮਾਗਮ ਦੀ ਪ੍ਰਧਾਨਗੀ ਅਨਿਲ ਗੁਪਤਾ ਚੇਅਰਮੈਨ ਹੈਰੀਟੇਜ਼ ਪਬਲਿਕ ਸਕੂਲ ਭਵਾਨੀਗੜ੍ਹ ਨੇ ਕੀਤੀ।ਸ਼ਿਵ ਆਰੀਆ ਚੇਅਰਮੈਨ ਕੈਂਬਰਿਜ਼ ਇੰਟਰਨੈਸ਼ਨਲ ਸਕੂਲ, ਜਗਨਨਾਥ ਗੋਇਲ ਚੇਅਰਮੈਨ ਦਇਆਨੰਦ ਆਰੀਆ ਕੰਨਿਆ ਵਿਦਿਆਲਿਆ ਸੰਗਰੂਰ, ਸਤਪਾਲ ਬਾਂਸਲ ਸਟੇਟ ਕਨਵੀਨਰ ਸਰਵਹਿਤਕਾਰੀ ਐਜੂਕੇਸ਼ਨਲ ਸੁਸਾਇਟੀ ਅਤੇ ਜਨਰਲ ਸਕੱਤਰ ਆਰੀਆ ਸਮਾਜ ਸੰਗਰੂਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਮਹਿਮਾਨਾਂ ਵੱਲੋਂ ਦੀਪ ਜਲਾ ਕੇ ਸਮਾਰੋਹ ਦਾ ਉਦਘਾਟਨ ਕੀਤਾ ਗਿਆ ਅਤੇ ਡਰਾਅ ਕੱਢ ਕੇ ਪ੍ਰਤੀਯੋਗੀਆਂ ਨੂੰ ਬੈਜ਼ ਲਗਾਏ ਗਏ।ਡਿਪਟੀ ਕਮਿਸ਼ਨਰ ਅਤੇ ਮਹਿਮਾਨਾਂ ਦਾ ਸਵਾਗਤ ਬਾਬੀ ਮਲਹੋਤਰਾ, ਵੇਦ ਪ੍ਰਕਾਸ਼ ਮਹਾਜਨ, ਮਾਨਵ ਵੈਦ, ਗੁਰਸ਼ਰਨ ਸਿੰਘ ਅਤੇ ਹੋਰ ਮੈਂਬਰਾਂ ਨੇ ਚੁੱਕੇ ਭੇਟ ਕਰਕੇ ਕੀਤਾ।ਡਾ. ਮੀਨਾ ਕੁਮਾਰੀ, ਜਤਿੰਦਰ ਮਲਹੋਤਰਾ ਸੀਨੀਅਰ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਸੰਗਰੂਰ, ਹਿਮਾਂਸ਼ੂ ਮਦਾਨ, ਸੁਰਿੰਦਰ ਪਾਲ ਸਿੰਘ ਸਿਦਕੀ ਐਡੀਸ਼ਨਨਲ ਚੀਫ਼ ਸਕੱਤਰ ਗੁਰੂ ਗੋਬਿੰਦ ਸਿੰਘ ਸਟੱਡੀ ਅਤੇ ਸਿੱਖਿਆ ਸ਼ਾਸਤਰੀ ਕੁਲਵੰਤ ਸਿੰਘ ਅਕੋਈ ਸਨਮਾਨਿਤ ਮਹਿਮਾਨਾਂ ਵਜੋਂ ਸ਼ਾਮਲ ਹੋਏ। ਇਸ ਪ੍ਰਤੀਯੋਗਤਾ ਵਿੱਚ 19 ਵਿਦਿਆਲਿਆ ਦੇ ਵਿਦਿਆਰਥੀਆਂ ਨੇ ਭਾਗ ਲਿਆ।ਪ੍ਰਤੀਯੋਗੀਆਂ ਨੇ ਵੈਦਿਕ ਸੰਸਕ੍ਰਿਤੀ, ਨਾਰੀ ਸ਼ਕਤੀ, ਨੈਤਿਕ ਸਿੱਖਿਆ ਅਤੇ ਵੱਖ-ਵੱਖ ਸਮੱਸਿਆਵਾਂ ਨਾਲ ਸਬੰਧਤ ਵਿਸ਼ਿਆਂ ਤੇ ਭਾਸ਼ਣ ਦੇ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।ਪ੍ਰੋ: ਸਰੋਜਨੀ ਸੈਦਾ, ਪ੍ਰੋ. ਅਨੂ ਗੋੜ ਅਤੇ ਪ੍ਰੋ. ਪ੍ਰਭਜੋਤ ਕੌਰ ਨੇ ਨਿਰਣਾਇਕਾਂ ਦੀ ਭੂਮਿਕਾ ਨਿਭਾਈ।
ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਕਿਹਾ ਕਿ ਅੱਜ ਅਸੀਂ ਜਦੋਂ ਪ੍ਰੰਪਰਾਵਾਦੀ ਸੰਸਕ੍ਰਿਤੀ ਨੂੰ ਅਪਣਾ ਰਹੇ ਹਾਂ।ਅਜਿਹੇ ਸਮੇਂ ਵੇਦ ਪ੍ਰਚਾਰ ਮੰਡਲ ਵਲੋਂ ਯੁਵਾ ਵਰਗ ਨੂੰ ਨੈਤਿਕ ਕਦਰਾਂ ਕੀਮਤਾਂ ਅਤੇ ਭਾਰਤੀ ਸੰਸਕ੍ਰਿਤੀ ਪ੍ਰਤੀ ਜਾਗਰੂਕ ਕਰਨ ਦੇ ਉਪਰਾਲੇ ਸ਼ਲਾਘਾਯੋਗ ਹਨ।ਅਜਿਹੇ ਪ੍ਰੋਗਰਾਮ ਕਰਨਾ ਸਮੇਂ ਦੀ ਲੋੜ ਹੈ।ਮਹਿਮਾਨਾਂ ਨੂੰ ਰੋਸ਼ਨ ਲਾਲ ਅਤੇ ਪ੍ਰਿੰਸੀਪਲ ਅਨੀਤਾ ਨੇ ਸਤਿਆਰਥ ਪ੍ਰਕਾਸ਼ ਭੇਟ ਕਰਕੇ ਸਨਮਾਨਿਤ ਕੀਤਾ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਵੈਦਿਕ ਸੰਸਕ੍ਰਿਤੀ ਦੇ ਪ੍ਰਚਾਰ ਲਈ ਆਪਣੇ ਵਲੋਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।ਜੇਤੂਆਂ ਨੂੰ ਇਨਾਮ ਅਤੇ ਜੱਜ ਸਾਹਿਬਾਨ ਦਾ ਸਨਮਾਨ ਕੀਤਾ ਗਿਆ।
ਸਮੁੱਚੇ ਤੌਰ ਤੇ ਨਤੀਜੇ ਅਨੁਸਾਰ ਰਸ਼ਨਦੀਪ ਕੌਰ (ਸ੍ਰੀ ਸੂਰਜਕੁੰਡ ਸਰਵਹਿੱਤਕਾਰੀ ਵਿੱਦਿਆ ਮੰਦਿਰ), ਹਰਸ਼ ਕੁਮਾਰ (ਹੈਰੀਟੇਜ਼ ਪਬਲਿਕ ਸਕੂਲ ਭਵਾਨੀਗੜ੍ਹ) ਅਤੇ ਗਰਿਮਾ ਗਰਗ (ਸਟੀਫੇਨ ਇੰਟਰਨੈਸ਼ਨਲ ਸਕੂਲ ਮਹਿਲਾਂ ਚੌਕ) ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਪ੍ਰਾਪਤ ਕੀਤੇ, ਜਦੋਂ ਕਿ ਦਮਨਪ੍ਰੀਤ ਕੌਰ (ਸੰਤ ਈਸ਼ਰ ਸਿੰਘ ਪਬਲਿਕ ਸਕੂਲ ਛਾਹੜ) ਅਤੇ ਪ੍ਰੀਤ ਕੌਰ (ਸਪਰਿੰਗਡੇਲਜ਼ ਪਬਲਿਕ ਸਕੂਲ ਸੰਗਰੂਰ) ਨੇ ਉਤਸ਼ਾਹ ਵਧਾਊ ਇਨਾਮ ਹਾਸਲ ਕੀਤੇ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …