ਪਠਾਨਕੋਟ, 8 ਨਵੰਬਰ (ਪੰਜਾਬ ਪੋਸਟ ਬਿਊਰੋ) – ਹਿੰਦ ਪਾਕਿ ਸਰਹੱਦ ਦੇ ਨਾਲ ਲੱਗਦੇ ਖੇਤਰ ਬਮਿਆਲ ਵਿਖੇ ਮਹਾਰਾਣਾ ਪ੍ਰਤਾਪ ਸੀਨੀਅਰ ਸੈਕੰਡਰੀ ਆਦਰਸ਼ ਵਿਦਿਆਲਿਆ ਮਨਵਾਲ ਮੰਗਵਾਲ ਵਿਖੇ ਵੀ.ਡੀ.ਸੀਜ਼ (ਵਿਲੇਜ ਡਿਫੈਂਸ ਕਮੇਟੀਆਂ) ਦਾ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ।ਮਾਨਯੋਗ ਗਵਰਨਰ ਪੰਜਾਬ ਸ੍ਰੀ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਸਿਵਾ ਪ੍ਰਸਾਦ ਵਧੀਕ ਮੁੱਖ ਸਕੱਤਰ ਪੰਜਾਬ, ਵੀ.ਕੇ ਮੀਨਾ ਪ੍ਰਿੰਸੀਪਲ ਸਕੱਤਰ ਪੰਜਾਬ, ਨੀਲ ਕੰਠ ਅਵਧ ਇੰਚਾਰਜ਼ ਸਕੱਤਰ ਪਠਾਨਕੋਟ, ਪ੍ਰਦੀਪ ਸੱਭਰਵਾਲ ਡਵੀਜ਼ਨਲ ਕਮਿਸ਼ਨਰ ਜਲੰਧਰ, ਅਨਿਲ ਚੋਹਾਣ ਸੈਕੰਡ ਇੰਨ ਕਮਾਂਡ ਸੀਮਾ ਸੁਰੱਖਿਆ ਬਲ, ਆਦਿੱਤਿਆ ਉੱਪਲ ਡਿਪਟੀ ਕਮਿਸਨਰ ਪਠਾਨਕੋਟ, ਦਲਜਿੰਦਰ ਸਿੰਘ ਢਿੱਲੋਂ ਐਸ.ਐਸ.ਪੀ ਪਠਾਨਕੋਟ ਅਤੇ ਹੋਰ ਵਿਸੇਸ ਮਹਿਮਾਨ ਵੀ ਇਸ ਸਮੇਂ ਹਾਜਰ ਸਨ।
ਜਿਕਰਯੋਗ ਹੈ ਕਿ ਅੱਜ ਮਾਨਯੋਗ ਗਵਰਨਰ ਪੰਜਾਬ ਗੁਲਾਬ ਚੰਦ ਕਟਾਰੀਆ ਜਿਲ੍ਹਾ ਪਠਾਨਕੋਟ ਵਿੱਚ ਹਿੰਦ ਪਾਕਿ ਸਰਹੱਦ ਦੇ ਨਾਲ ਲਗਦੇ ਪਿੰਡਾਂ ਵਿੱਚ ਵੀ.ਡੀ.ਸੀ ਨਾਲ ਵਿਸ਼ੇਸ਼ ਮੀਟਿੰਗ ਕਰਨ ਪਹੁੰੵਚੇ ਸਨ।ਉਨ੍ਹਾਂ ਵਲੋਂ ਹਿੰਦ ਪਾਕਿ ਸਰਹੱਦ ਦਾ ਦੋਰਾ ਵੀ ਕੀਤਾ ਗਿਆ।ਉਨ੍ਹਾਂ ਵੀ.ਡੀ.ਸੀ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਵੀ ਦਿੱਤਾ।ਗਵਰਨਰ ਨੇ ਪੰਜਾਬ ਪੁਲਿਸ ਵਲੋਂ ਐਸ.ਓ.ਜੀ ਅਤੇ ਕਿਊ.ਆਰ.ਟੀ ਵਲੋਂ ਲਗਾਈਆਂ ਪ੍ਰਦਰਸ਼ਨੀਆਂ, ਬਾਗਬਾਨੀ ਵਿਭਾਗ, 121 ਬਟਾਲੀਅਨ ਬੀ.ਐਸ.ਐਫ ਅਤੇ ਸੈਲਫ ਹੈਲਪ ਗਰੁੱਪ ਤੇ ਖੇਤੀਬਾੜੀ ਵਿਭਾਗ ਵਲੋਂ ਲਗਾਈਆਂ ਪ੍ਰਦਰਸ਼ਨੀਆਂ ਦਾ ਜਾਇਜ਼ਾ ਵੀ ਲਿਆ।
ਸਮਾਰੋਹ ਦਾ ਅਰੰਭ ਰਾਸਟਰੀ ਗਾਣ ਨਾਲ ਕੀਤਾ ਗਿਆ।ਜਿਲ੍ਹਾ ਪ੍ਰਸਾਸ਼ਨ ਅਤੇ ਡਿਪਟੀ ਕਮਿਸ਼ਨਰ ਨੇ ਮੁੱਖ ਮਹਿਮਾਨ ਦਾ ਪਠਾਨਕੋਟ ਪਹੁੰਚਣ ‘ਤੇ ਭਰਵਾਂ ਸਵਾਗਤ ਕੀਤਾ।ਦਲਜਿੰਦਰ ਸਿੰਘ ਢਿੱਲੋਂ ਐਸ.ਐਸ.ਪੀ ਪਠਾਨਕੋਟ ਵਲੋਂ ਜਿਲ੍ਹਾ ਪਠਾਨਕੋਟ ਅੰਦਰ ਬਣਾਈਆਂ ਗਈਆਂ ਗ੍ਰਾਮੀਣ ਸੁਰੱਖਿਆ ਸਮਿਤੀਆਂ ਵਲੋਂ ਕੀਤੇ ਜਾ ਰਹੇ ਕਾਰਜ਼ਾਂ ‘ਤੇ ਰੋਸ਼ਨੀ ਪਾਈ।
ਸ੍ਰੀ ਗੁਲਾਬ ਚੰਦ ਕਟਾਰੀਆਂ ਨੇ ਵੀ.ਡੀ.ਸੀ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਬਹੁਤ ਸਾਰੀਆਂ ਅਜਿਹੀਆਂ ਸਮੱਸਿਆਵਾਂ ਸਾਹਮਣੇ ਆਈਆਂ ਹਨ, ਉਨ੍ਹਾਂ ਨੂੰ ਜਲਦੀ ਹੱਲ ਕੀਤਾ ਜਾਵੇਗਾ।ਜੋ ਵੱਡੇ ਪੋ੍ਰਜੈਕਟ ਲਗਾਉਣ ਦੀ ਗੱਲ ਹੈ ਇਸ ਦੀ ਤਜਵੀਜ ਬਣਾ ਕੇ ਸਰਕਾਰ ਨੂੰ ਭੇਜੀ ਜਾਵੇਗੀ।
ਉਨ੍ਹਾਂ ਕਿਹਾ ਕਿ ਕਿਸੇ ਵੀ ਕਾਰਜ਼ ਨੂੰ ਉਸ ਸਮੇਂ ਤੱਕ ਪੂਰਾ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਜਨਤਾ ਅਪਣਾ ਪੂਰਨ ਸਹਿਯੋਗ ਨਹੀਂ ਦਿੰਦੀ।ਕੀਤੇ ਜਾ ਰਹੇ ਪ੍ਰੋਗਰਾਮਾਂ ਦਾ ਉਦੇਸ਼ ਹੈ ਕਿ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣ ਉਨ੍ਹਾਂ ਨੂੰ ਹੱਲ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਉਨ੍ਹਾਂ ਤੋਂ ਪਹਿਲਾਂ ਤਤਕਾਲੀਨ ਗਵਰਨਰ ਪੰਜਾਬ ਵਲੋਂ ਬਹੁਤ ਵਧੀਆ ਵਿਵਸਥਾ ਕੀਤੀ ਗਈ ਹੈ ਅਤੇ ਵੀ.ਡੀ.ਸੀ ਅਪਣੇ ਫਰਜ਼ਾਂ ਤੇ ਅਧਿਕਾਰਾਂ ਪ੍ਰਤੀ ਪੂਰੀ ਤਰ੍ਹਾਂ ਜਾਗਰੂਕ ਹਨ।
ਉਨ੍ਹਾਂ ਕਿਹਾ ਇਸ ਸਮੇਂ ਸਰਹੱਦੀ ਜਿਲ੍ਹਿਆਂ ਵਿੱਚ ਕਰੀਬ 5000 ਤੋਂ ਜਿਆਦਾ ਵੀ.ਡੀ.ਸੀ ਹਨ।ਉਨ੍ਹਾਂ ਕਿਹਾ ਕਿ ਬਾਰਡਰ ਰੋਡ ਦੀ ਵਿਵਸਥਾ ਵੀ ਜਲਦੀ ਠੀਕ ਕੀਤੀ ਜਾਵੇਗੀ।ਆਉਣ ਵਾਲੇ ਤਿੰਨ ਮਹੀਨਿਆਂ ਦੋਰਾਨ ਉਹ ਇੱਕ ਵਾਰ ਫਿਰ ਵੀ.ਡੀ.ਸੀਜ਼ ਨਾਲ ਮੀਟਿੰਗ ਕਰਨਗੇ।
ਸਮਾਰੋਹ ਦੇ ਅੰਤ ‘ਚ ਜਿਲ੍ਹਾ ਪ੍ਰਸਾਸ਼ਨ ਵਲੋਂ ਯਾਦਗਾਰ ਚਿਨ੍ਹ ਅਤੇ ਦੋਸ਼ਾਲਾ ਭੇਂਟ ਕਰਕੇ ਮਾਨਯੋਗ ਗਵਰਨਰ ਪੰਜਾਬ ਸ੍ਰੀ ਗੁਲਾਬ ਚੰਦ ਕਟਾਰੀਆਂ ਨੂੰ ਸਨਮਾਨਿਤ ਕੀਤਾ ਅਤੇ ਰਾਸ਼ਟਰ ਗਾਣ ਨਾਲ ਸਮਾਰੋਹ ਦਾ ਸਮਾਪਨ ਹੋਇਆ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …