ਅੰਮ੍ਰਿਤਸਰ, 11 ਨਵੰਬਰ (ਜਗਦੀਪ ਸਿੰਘ) – ਪਿੰਗਲਵਾੜਾ ਪੰਡੋਰੀ ਬ੍ਰਾਂਚ ਵਿਖੇ 35 ਕਿਲੋਵਾਟ ਸੋਲਰ ਪੈਨਲ ਦਾ ਉਦਘਾਟਨ ਅਰਦਾਸ ਕਰਨ ਉਪਰੰਤ ਪਿੰਗਲਵਾੜਾ ਸੁਸਾਇਟੀ ਦੇ ਮੁੱਖ ਸੇਵਾਦਾਰ ਬੀਬੀ (ਡਾ.) ਇੰਦਰਜੀਤ ਕੌਰ ਵੱਲੋਂ ਕੀਤਾ ਗਿਆ।ਇਸ ਦੇ ਨਾਲ ਹੀ ਪੰਡੋਰੀ ਬ੍ਰਾਂਚ ਵਾਸਤੇ ਨਵਾਂ ਲੱਗਾ ਟਰਾਸਫ਼ਾਰਮਰ ਵੀ ਚਾਲੂ ਕੀਤਾ ਗਿਆ।ਡਾ. ਇੰਦਰਜੀਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਤੋਂ ਪਹਿਲਾਂ ਮਾਨਾਂਵਾਲਾ ਬ੍ਰਾਂਚ ਵਿਖੇ ਵੀ ਸੋਲਰ ਪਲਾਂਟ ਲਗਾਇਆ ਗਿਆ ਹੈ, ਜੋ ਆਪਣੀ ਸਮਰੱਥਾ ਮੁਤਾਬਿਕ ਬਹੁਤ ਵਧੀਆ ਕੰਮ ਕਰ ਰਿਹਾ ਹੈ।ਇਸ ਨਾਲ ਪਿੰਗਲਵਾੜਾ ਨੂੰ ਸਸਤੀ ਅਤੇ ਮੁਫ਼ਤ ਬਿਜਲੀ ਮੁਹੱਈਆ ਹੋ ਰਹੀ ਹੈ।ਇਸੇ ਤਰ੍ਹਾਂ ਹੀ ਪੰਡੋਰੀ ਬ੍ਰਾਂਚ ਵਿੱਚ ਲੱਗੇ 35 ਕਿਲੋਵਾਟ ਸੋਲਰ ਪਲਾਂਟ ਵੱਲੋਂ ਜੋ ਬਿਜਲੀ ਤਿਆਰ ਕੀਤੀ ਜਾਵੇਗੀ, ਉਹ ਬਿਜਲੀ ਮਹਿਕਮੇ ਨੂੰ ਦਿੱਤੀ ਜਾਵੇਗੀ ਅਤੇ ਇਕ ਸਾਲ ਬਾਅਦ ਜੋ ਬਿਜਲੀ ਪਾਵਰਕਾਮ ਮਹਿਕਮੇ ਕੋਲੋਂ ਪੰਡੋਰੀ ਬ੍ਰਾਂਚ ਵਿੱਚ ਖਰਚ ਕੀਤੀ ਜਾਵੇਗੀ, ਉਸ ਦਾ ਹਿਸਾਬ ਕਰਕੇ ਲਗਭਗ ਜ਼ੀਰੋ ਬਿੱਲ ਆਵੇਗਾ।ਡਾ. ਇੰਦਰਜੀਤ ਕੌਰ ਅਤੇ ਕਮੇਟੀ ਮੈਂਬਰ ਮੁਖਤਾਰ ਸਿੰਘ, ਡਾ. ਜਗਦੀਪਕ ਸਿੰਘ, ਮਾਸਟਰ ਰਾਜਬੀਰ ਸਿੰਘ, ਹਰਜੀਤ ਸਿੰਘ ਅਰੋੜਾ, ਸੈਕਟਰੀ ਰੈਡ ਕਰਾਸ ਸੈਮ ਸੰਨ ਮਸੀਹ ਨੇ ਮਰੀਜ਼ਾਂ ਦੇ ਨਾਲ ਗੱਲਬਾਤ ਕਰਕੇ ਸਮਾਂ ਬਿਤਾਇਆ।
ਇਸ ਮੌਕੇ ਸੈਕਟਰੀ ਰੈਡ ਕਰਾਸ ਅਤੇ ਬਿਜਲੀ ਮਹਿਕਮੇ ਦੇ ਅਫ਼ਸਰਾਂ ਅਤੇ ਪੰਡੋਰੀ ਵੜੈਚ ਦੀ ਨਵੀਂ ਬਣੀ ਪੰਚਾਇਤ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …