ਅੰਮ੍ਰਿਤਸਰ, 13 ਨਵੰਬਰ (ਸੁਖਬੀਰ ਸਿੰਘ)- ਕਮਿਸ਼ਨਰ ਨਗਰ ਨਿਗਮ ਗੁਲਪ੍ਰੀਤ ਸਿੰਘ ਔਲਖ ਦੇ ਆਦੇਸ਼ਾਂ ਤਹਿਤ ਸ਼ਹਿਰ ਨੂੰ ਸਾਫ ਅਤੇ ਗੰਦਗੀ ਰਹਿਤ ਰੱਖਣ ਦੇ ਉਦੇਸ਼ ਨਾਲ ਜਾਰੀ ਮੁਹਿੰਮ ਤਹਿਤ ਹਲਕਾ ਉਤਰੀ ਦੇ ਇਲਾਕਿਆਂ ਵਿੱਚ ਦਰਜ਼ਨਾਂ ਕਰਮਚਾਰੀਆਂ ਨੇ ਝਾੜੂ ਲਗਾ ਕੇ ਸਫਾਈ ਕੀਤੀ ਅਤੇ ਕੂੜਾ ਚੁੱਕਿਆ।ਸਿਹਤ ਅਧਿਕਾਰੀ ਡਾਕਟਰ ਯੋਗੇਸ਼ ਅਰੋੜਾ ਦੇ ਨਿਰਦੇਸ਼ਾਂ ਅਤੇ ਹਲਕਾ ਨਾਰਥ ਜੋਨ ਤੋਂ ਚੀਫ ਸੈਕਟਰੀ ਇੰਸਪੈਕਟਰ ਮਲਕੀਤ ਸਿੰਘ ਦੀ ਦੇਖ-ਰੇਖ ‘ਚ ਸੜਕਾਂ ਦੇ ਕਿਨਾਰਿਆਂ ‘ਤੇ ਝਾੜੂ ਲਗਾ ਕੇ ਕੂੜਾ ਇਕੱਠਾ ਕਰਕੇ ਨਿਗਮ ਵਾਹਨਾਂ ਵਿੱਚ ਲੱਦਿਆ ਗਿਆ।ਚੀਫ ਸੈਕਟਰੀ ਇੰਸਪੈਕਟਰ ਨੇ ਦੱਸਿਆ ਕਿ ਹਲਕਾ ਉਤਰੀ ਦੇ ਵੱਖ-ਵੱਖ ਇਲਾਕਿਆਂ ਨੂੰ ਸਾਫ ਸੁਥਰਾ ਬਣਾਉਣ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਹਲਕੇ ਵਿੱਚ ਜਿਥੇ ਵੀ ਪੁਆਇੰਟ ਹਨ, ਉਥੇ ਹੀ ਕੂੜਾ ਸੁਟਿਆ ਜਾਵੇ।ਇਸ ਮੌਕੇ ਸੀ.ਐਫ ਪ੍ਰਿਅੰਕਾ ਸ਼ਰਮਾ ਮੌਜ਼ੂਦ ਸਨ।
Check Also
ਗਵਰਨਮੈਂਟ ਆਈ.ਟੀ.ਆਈ ਰਣਜੀਤ ਐਵਨਿਊ ‘ਚ ਗਣਤੰਤਰ ਦਿਵਸ ਸਮਾਗਮ ਆਯੋਜਿਤ
ਅੰਮ੍ਰਿਤਸਰ, 24 ਜਨਵਰੀ (ਸੁਖਬੀਰ ਸਿੰਘ) – ਗਵਰਨਮੈਂਟ ਆਈ.ਟੀ.ਆਈ ਰਣਜੀਤ ਐਵੇਨਿਊਞ ‘ਚ ਅੱਜ ਗਣਤੰਤਰ ਦਿਵਸ ਦੇ …