ਅੰਮ੍ਰਿਤਸਰ, 13 ਨਵੰਬਰ (ਜਗਦੀਪ ਸਿੰਘ) – ਜ਼ਿਲ੍ਹੇ ਦੇ ਸਕੂਲ ਆਫ ਐਮੀਨੈਂਸ ਫਾਰ ਗਰਲਜ਼ ਮਾਲ ਰੋਡ ਵਿਖੇ ਡਾ: ਸਵਾਏਮਾਨ ਸਿੰਘ (ਯੂ.ਐਸ.ਏ) ਦੁਆਰਾ ਚਲਾਈ “ਫਾਈਵ ਰਿਵਰਜ਼ ਹਾਰਟ ਐਸੋਸੀਏਸ਼ਨ” ਦੇ ਸਹਿਯੋਗ ਨਾਲ ਸਿਹਤ ਜਾਗਰੁਕਤਾ ਕੈਂਪ ਲਗਾਇਆ ਗਿਆ।ਡਾ: ਅਮੋਲਪ੍ਰੀਤ ਕੌਰ ਦੀ ਯੋਗ ਅਗਵਾਈ ਅਤੇ ਵੱਖ-ਵੱਖ ਡਾਕਟਰਾਂ ਦੀ ਟੀਮ ਦੁਆਰਾ ਸਕੂਲ ਦੀਆਂ 2000 ਵਿਦਿਆਰਥਣਾਂ ਅਤੇ ਸਕੂਲ ਦੇ ਸਟਾਫ ਨੂੰ ਮਾਨਸਿਕ ਸਿਹਤ, ਸੋਸ਼ਲ ਮੀਡੀਆ ਦੇ ਪ੍ਰਭਾਵ, ਮੈਂਸਟਰੂਅਲ ਹਾਈਜ਼ੀਨ ਅਤੇ ਸਿਹਤ ਪੱਖੀ ਹੋਰ ਮੁੱਦਿਆਂ ਤੇ ਸੈਮੀਨਾਰ ਰਾਹੀਂ ਜਾਣਕਾਰੀ ਪ੍ਰਦਾਨ ਕੀਤੀ ਗਈ। ਕੈਂਪ ਵਿੱਚ ਫਸਟ-ਏਡ ਅਤੇ ਸੀ.ਪੀ.ਆਰ ਦੀ ਟ੍ਰੇਨਿੰਗ ਵੀ ਦਿੱਤੀ ਗਈ।ਟੀਮ ਵਿੱਚ ਡਾ: ਅਮੋਲਪ੍ਰੀਤ ਕੌਰ (ਕੈਂਪ ਪ੍ਰਬੰਧਕ), ਡਾ: ਮਨਪਾਲ ਕੌਰ ਸੰਧੂ, ਡਾ: ਹਰਮਿਹਰ ਕੌਰ ਸੰਧੂ, ਡਾ: ਹਰਰਹਿਮਤ ਕੌਰ ਸੰਧੂ, ਡਾ: ਧਨਰਾਜ ਸਿੰਘ, ਡਾ: ਸਾਇਰਸ, ਡਾ: ਜਪਨੀਤ ਕੌਰ, ਡਾ: ਸ਼ੁਭਮ ਮਿੱਤਲ, ਡਾ: ਤੇਜਿੰਦਰ ਸਿੰਘ, ਡਾ: ਆਰੂਸ਼ੀ, ਡਾ: ਜਸਕਰਨਜੋਤ ਕੌਰ, ਡਾ: ਸੁਪ੍ਰੀਤ ਕੌਰ, ਡਾ: ਨਵਦੀਪ ਸਿੰਘ, ਡਾ: ਕੀਰਤਜੋਤ ਸਿੰਘ ਰੰਧਾਵਾ ਸ਼ਾਮਿਲ ਸੀ।ਸੈਮੀਨਾਰ ਆਯੋਜਕ ਡਾ. ਅਮੋਲਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਸਿਹਤਮੰਦ ਰਹਿਣ ਲਈ ਨੁਕਤੇ ਦੱਸੇ।ਉਨ੍ਹਾਂ ਕਿਹਾ ਕਿ ਸਿਹਤਮੰਦ ਰਹਿਣ ਲਈ ਕਸਰਤ ਅਤੇ ਪੌਸ਼ਟਿਕ ਭੋਜਨ ਬਹੁਤ ਜਰੂਰੀ ਹੈ।
ਸਕੂਲ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਦੱਸਿਆ ਕਿ ਮਾਹਰ ਡਾਕਟਰਾਂ ਵਲੋਂ ਅਜਕਲ ਦੇ ਵੱਧ ਰਹੇ ਤਨਾਅ, ਪ੍ਰਤੀਯੋਗੀ ਪ੍ਰੀਖਿਆਵਾਂ ਕਾਰਨ ਵਿਦਿਆਰਥੀਆਂ ’ਤੇ ਦਬਾਅ, ਉਨ੍ਹਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਅਤੇ ਉਨ੍ਹਾਂ ਦੇ ਹੱਲ ਲਈ ਵਿਦਿਆਰਥੀਆਂ ਦੀ ਕਾਊਂਸਲਿੰਗ ਜਰੂਰੀ ਹੈ।ਉਨ੍ਹਾਂ ਦੱਸਿਆ ਕਿ ਅੱਜ 2000 ਵਿਦਿਆਰਥੀਆਂ ਦੀ ਕਾਊਂਸਲਿੰਗ, 400 ਵਿਦਿਆਰਥੀਆਂ ਅਤੇ 100 ਅਧਿਆਪਕਾਂ ਦਾ ਹੈਲਥ ਚੈਕਅਪ ਕਰਵਾਇਆ ਗਿਆ ਅਤੇ ਲੋੜ ਅਨੁਸਾਰ ਦਵਾਈਆਂ ਵੰਡੀਆਂ।
ਇਸ ਸਮਾਗਮ ਦੀ ਸਫਲਤਾ ਲਈ ਸ੍ਰੀਮਤੀ ਮਨਦੀਪ ਕੌਰ ਬੱਲ, ਮਿਸ ਆਦਰਸ਼ ਸ਼ਰਮਾ, ਸ੍ਰੀਮਤੀ ਰੁਪਿੰਦਰ ਕੌਰ, ਸ੍ਰੀਮਤੀ ਪੁਨੀਤ ਕੌਰ, ਪਰਮ ਆਫਤਾਬ ਸਿੰਘ, ਸ੍ਰੀਮਤੀ ਸ਼ਾਲੂ, ਸ੍ਰੀਮਤੀ ਅਲਕਾ ਰਾਣੀ, ਸ੍ਰੀਮਤੀ ਮੀਨਾਕਸ਼ੀ ਸ਼ਰਮਾ, ਸ੍ਰੀਮਤੀ ਅੰਕੁਸ਼ ਮਹਾਜਨ, ਮਿਸ ਸੁਖਬੀਰ ਕੌਰ ਅਤੇ ਸੰਜੈ ਕੁਮਾਰ ਨੇ ਅਹਿਮ ਭੁਮਿਕਾ ਨਿਭਾਈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …