Sunday, December 22, 2024

ਸ੍ਰੀ ਗੁਰੂ ਰਾਮ ਦਾਸ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਵਿਖੇ ਐਮਰਜੈਂਸੀ ਕਾਰਡੀਓਲੋਜੀ ਦਾ ਆਯੋਜਨ

ਅੰਮ੍ਰਿਤਸਰ, 16 ਨਵੰਬਰ (ਜਗਦੀਪ ਸਿੰਘ) – ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਡੀਨ ਅਤੇ ਐਮਰਜੈਂਸੀ ਮੈਡੀਸਨ ਵਿਭਾਗ ਦੇ ਮੁਖੀ ਡਾ. ਏ.ਪੀ ਸਿੰਘ ਦੀ ਅਗਵਾਈ ਹੇਠ ਸ੍ਰੀ ਗੁਰੂ ਰਾਮ ਦਾਸ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਐਂਡ ਰੀਸਰਚ ਦੇ ਐਮਰਜੈਂਸੀ ਮੈਡੀਸਨ ਵਿਭਾਗ ਵਲੋਂ ‘ਐਮਰਜੈਂਸੀ ਕਾਰਡੀਓਲੋਜੀ’ ਵਿਸ਼ੇ ‘ਤੇ 2 ਦਿਨਾਂ ਹੈਂਡਜ਼-ਆਨ-ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਸਮਾਗਮ ਵਿੱਚ ਐਨ.ਆਈ.ਜੈਡ.ਏ.ਐਮ ਇੰਸਟੀਚਿਊਟ ਹੈਦਰਾਬਾਦ ਵਿਖੇ ਐਮਰਜੈਂਸੀ ਮੈਡੀਸਨ ਵਿਭਾਗ ਦੇ ਮੁਖੀ ਅਤੇ ਏ.ਈ.ਐਮ.ਈ ਦੇ ਡਾਇਰੈਕਟਰ ਡਾ. ਆਸ਼ਿਮਾ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਦਿਲ ਦੀ ਬਿਮਾਰੀ ਸਬੰਧੀ ਐਮਰਜੈਂਸੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।ਡਾ. ਆਸ਼ਿਮਾ ਸ਼ਰਮਾ ਦੇ ਨਾਲ ਏਮਜ਼ ਨਵੀਂ ਦਿੱਲੀ, ਪੀ.ਜੀ.ਆਈ ਚੰਡੀਗੜ੍ਹ ਅਤੇ ਭਾਰਤ ਭਰ ਦੀਆਂ ਹੋਰ ਨਾਮਵਰ ਸੰਸਥਾਵਾਂ ਤੋਂ ਆਏ ਡਾਕਟਰ ਸਾਹਿਬਾਨ ਨੇ ਇਸ ਵਰਕਸ਼ਾਪ ਵਿੱਚ ਸ਼ਾਮਲ ਡਾਕਟਰਾਂ ਤੇ ਵਿਦਿਆਰਥੀਆਂ ਨੂੰ ਦਿਲ ਦੀਆਂ ਬਿਮਾਰੀਆਂ ਤੋਂ ਪੀੜ੍ਹਤ ਮਰੀਜ਼ਾਂ ਨੂੰ ਜਾਨਲੇਵਾ ਸਥਿਤੀ ਸੰਭਾਲਣ ਅਤੇ ਉਨ੍ਹਾਂ ਦੀ ਜਾਨ ਬਚਾਉਣ ਲਈ ਲੋੜੀਂਦੇ ਪ੍ਰਬੰਧ ਅਤੇ ਇਲਾਜ਼ ਸਬੰਧੀ ਜਾਂਣਕਾਰੀ ਦਿੱਤੀ।
ਵਰਕਸ਼ਾਪ ਦੌਰਾਨ ਅਡਵਾਂਸਡ ਕਾਰਡੀਓਵੈਸਕੁਲਰ ਲਾਈਫ ਸਪੋਰਟ (ਏ.ਸੀ.ਐਲ.ਐਸ) ‘ਤੇ ਕੇਂਦ੍ਰਿਤ ਜ਼ਰੂਰੀ ਸਿਖਲਾਈ ਪ੍ਰਦਾਨ ਕੀਤੀ ਗਈ, ਜੋ ਖਾਸ ਤੌਰ ‘ਤੇ ਪ੍ਰਸੂਤੀ ਅਤੇ ਬਾਲ ਰੋਗਾਂ ਲਈ ਤਿਆਰ ਕੀਤੀ ਗਈ।ਨਾਲ ਹੀ ਕਾਰਡੀਅਕ ਪੇਸਿੰਗ, ਕਾਰਡੀਓਵਰਜ਼ਨ ਅਤੇ ਡੀਫਿਬ੍ਰਿਲੇਸ਼ਨ ਵਰਗੀਆਂ ਮਹੱਤਵਪੂਰਨ ਤਕਨੀਕਾਂ ਦੇ ਨਾਲ-ਨਾਲ ਇਹ ਸਭ ਅਡਵਾਂਸਡ ਮਾਧਿਅਮ ਅਤੇ ਉਚ-ਸਮਰੱਥਾ ਵਾਲੇ ਸਿਮੂਲੇਟਰਾਂ ‘ਤੇ ਕਰਵਾਏ ਗਏ।
ਭਾਰਤ ਭਰ ਦੇ ਵੱਖ-ਵੱਖ ਮੈਡੀਕਲ ਕਾਲਜਾਂ ਤੋਂ ਜੂਨੀਅਰ ਰੈਜੀਡੈਂਟ ਡਾਕਟਰਾਂ ਦੁਆਰਾ ਇਸ ਹੈਂਡਜ-ਆਨ-ਟ੍ਰੈਨਿੰਗ ਵਰਕਸ਼ਾਪ ਦੌਰਾਨ ਕਾਰਡੀਅਕ ਐਮਰਜੈਂਸੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ ਲਈ ਜ਼ਰੂਰੀ ਹੁਨਰਾਂ ਵਿੱਚ ਮੁਹਾਰਤ ਹਾਸਲ ਕਰਕੇ ਆਪਣੇ ਗਿਆਨ ਵਿੱਚ ਵਾਧਾ ਕੀਤਾ ਗਿਆ।
ਡਾ. ਰਿਚਾ ਘਈ ਥੰਮਨ ਪ੍ਰੋਫੈਸਰ ਫਿਜੀਓਲੋਜੀ ਵਿਭਾਗ, ਡਾ. ਪੂਜਾ ਅਬੀ ਐਸੋਸੀਏਟ ਪ੍ਰੋਫੈਸਰ, ਐਮਰਜੈਂਸੀ ਮੈਡੀਸਨ ਵਿਭਾਗ ਅਤੇ ਡਾ. ਪਰਮਜੋਤ ਬਿੰਦਰਾ, ਆਪ੍ਰੇਸ਼ਨ ਮੈਨੇਜਰ ਦੇ ਪ੍ਰਭਾਵਸ਼ਾਲੀ ਆਯੋਜਨ ਸਦਕਾ ਵਰਕਸ਼ਾਪ ਵਿੱਚ ਹਿੱਸਾ ਲੈਣ ਵਾਲੇ ਭਾਗੀਦਾਰਾਂ ਨੇ ਜਾਨਲੇਵਾ ਸਥਿਤੀਆਂ ਨਾਲ ਨਜਿੱਠਣ ਲਈ ਲੋੜੀਂਦੇ ਹੁਨਰਾਂ ਨੂੰ ਸਮਝਣ ਲਈ ਮਾਹਿਰਾਂ ਨੂੰ ਇੱਕ ਮੰਚ ‘ਤੇ ਇਕੱਠੇ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …