ਸੰਗਰੂਰ, 16 ਨਵੰਬਰ (ਜਗਸੀਰ ਲੌਂਗੋਵਾਲ) – ਗ਼ਦਰੀ ਲਹਿਰ ਦੇ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ 108ਵਾਂ ਸ਼ਹੀਦੀ ਦਿਵਸ ਸੀਟੂ ਪੰਜਾਬ ਦੇ ਸਕੱਤਰ ਦਲਜੀਤ ਕੁਮਾਰ ਗੋਰਾ ਮਨਰੇਗਾ ਮਜ਼ਦੂਰ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਪ੍ਰਕਾਸ਼ ਸਿੰਘ ਬਰਮੀ ਤੇ ਸੀਟੂ ਦੇ ਸੁਬਾ ਕਮੇਟੀ ਮੈਂਬਰ ਰਾਜ ਜਸਵੰਤ ਸਿੰਘ ਜੋਗਾ ਦੀ ਅਗਵਾਈ ‘ਚ ਮਨਾਇਆ ਗਿਆ।ਸਾਥੀ ਗੋਰਾ ਨੇ ਕਿਹਾ ਕਿ ਅਜ਼ਾਦੀ ਤੋਂ ਬਾਅਦ ਵੀ ਸ਼ਹੀਦਾਂ ਦੇ ਸੁਪਨੇ ਸਕਾਰ ਨਹੀਂ ਹੋਏ, ਸਗੋਂ ਕੁਰਬਾਨੀਆਂ ਨਾਲ਼ ਪ੍ਰਾਪਤ ਕੀਤੀ ਅਜ਼ਾਦੀ ਨੂੰ ਫਿਰਕਾਪ੍ਰਸਤ ਸ਼ਕਤੀਆਂ ਵਲੋਂ ਖਤਰਾ ਪੈਦਾ ਹੋ ਗਿਆ ਹੈ।ਸਾਡੇ ਮੌਲਿਕ ਅਧਿਕਾਰ ਖ਼ਤਮ ਕੀਤੇ ਜਾ ਰਹੇ ਹਨ।ਲੋਕਾਂ ਦੇ ਮੁੱਦੇ ਨਹੀਂ ਚੁੱਕੇ ਜਾ ਰਹੇ।ਨੌਜਵਾਨੀ ਨੂੰ ਧਰਮਾਂ ਦੇ ਨਾਂ ‘ਤੇ ਵੰਡਿਆ ਜਾ ਰਿਹਾ ਹੈ।ਇਸ ਕਰਕੇ ਸ਼ਹੀਦਾਂ ਨੂੰ ਯਾਦ ਕਰਨਾ ਮੌਕੇ ਦੀ ਜਰੂਰਤ ਹੈ।ਇਸ ਉਪਰੰਤ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਕਾਫਲੇ ਦੇ ਰੂਪ ਵਿੱਚ ਯੂਨੀਅਨ ਆਗੂਆਂ ਤੇ ਮੈਂਬਰਾਂ ਨੇ ਕਰਤਾਰ ਸਿੰਘ ਸਰਾਭਾ ਦੇ ਪਿੰਡ ਪਹੁੰਚ ਕੇ ਉਨ੍ਹਾਂ ਦੇ ਬੁੱਤ ‘ਤੇ ਹਾਰ ਪਾ ਕੇ ਸ਼ਰਧਾਂਜਲੀ ਭੇਟ ਕੀਤੀ।
ਇਸ ਮੌਕੇ ਰੁਲਦਾ ਸਿੰਘ, ਮਿੱਠੂ ਸਿੰਘ ਗੋਬਿੰਦਗੜ, ਗੋਲੂ ਸਿਬੀਆ, ਪ੍ਰਿਤਪਾਲ ਸਿੰਘ ਬਿੱਟਾ, ਚਮਕੌਰ ਸਿੰਘ ਨੂਰਪੁਰਾ, ਗੁਰਪ੍ਰੀਤ ਸਿੰਘ ਟੂਸੇ, ਸੰਤੋਖ ਸਿੰਘ ਹਲਵਾਰਾ, ਗੁਰਦੀਪ ਸਿੰਘ, ਕਰਮਚੰਦ ਬੁਰਜ਼ ਹਕੀਮਾਂ, ਬਹਾਦੁਰ ਸਿੰਘ ਨੂਰਪੁਰਾ, ਰਾਜੂ ਨੂਰਪੁਰਾ, ਮੁਖਤਿਆਰ ਸਿੰਘ ਕਲਸੀਆਂ ਹਾਜ਼ਰ ਸਨ।