ਅੰਮ੍ਰਿਤਸਰ, 18 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪਹਿਲਾਂ ਆਨਲਾਈਨ ਅਪਲੋਡ ਕੀਤੀਆਂ ਡੇਟ-ਸ਼ੀਟਾਂ ਵਿਚੋਂ ਮਿਤੀ 20 ਨਵੰਬਰ 2024 ਬੁੱਧਵਾਰ ਨੂੰ ਹੋਣ ਵਾਲੀਆਂ ਸਾਰੇ ਜ਼ਿਲ੍ਹਿਆਂ ਦੀਆਂ ਸਾਰੀਆਂ ਸਾਲਾਨਾ ਅਤੇ ਸਿਮੈਸਟਰ (ਥਿਊਰੀ) ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ।
ਪ੍ਰੋ. ਸ਼ਾਲਿਨੀ ਬਹਿਲ ਪ੍ਰੋਫੈਸਰ ਇੰਚਾਰਜ਼ ਪ੍ਰੀਖਿਆਵਾਂ ਨੇ ਦੱਸਿਆ ਕਿ ਮਿਤੀ 20 ਨਵੰਬਰ ਨੂੰ ਮੁਲਤਵੀ ਕੀਤੀਆਂ ਸਾਰੇ ਜ਼ਿਲ੍ਹਿਆਂ ਦੀਆਂ ਸਾਰੀਆਂ ਸਾਲਾਨਾ ਅਤੇ ਸਿਮੈਸਟਰ (ਥਿਊਰੀ) ਪ੍ਰੀਖਿਆ ਹੁਣ ਮਿਤੀ 01 ਦਸੰਬਰ 2024 (ਐਤਵਾਰ) ਨੂੰ ਪਹਿਲਾਂ ਨਿਰਧਾਰਤ ਸਮੇਂ ਅਤੇ ਪ੍ਰੀਖਿਆ ਕੇਂਦਰਾਂ ਅਨੁਸਾਰ ਹੋਣਗੀਆਂ।ਇਹ ਜਾਣਕਾਰੀ ਯੂਨੀਵਰਸਿਟੀ ਦੀ ਵੈਬਸਾਈਟ gndu.ac.in -Examination-datesheet-Notification `ਤੇ ਵੀ ਉਪਲੱਬਧ ਹੋਵੇਗੀ।
Check Also
ਖਾਲਸਾ ਕਾਲਜ ਵੂਮੈਨ ਵਿਖੇ ਕੌਮਾਂਤਰੀ ਮਹਿਲਾ ਦਿਵਸ ’ਤੇ ਪੁੱਜੇ ਮੁੱਖ ਮੰਤਰੀ ਮਾਨ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – 133 ਸਾਲਾਂ ਤੋਂ ਪੂਰਵਜ੍ਹਾਂ ਦੇ ਸੁਪਨਿਆਂ ਨੂੰ ਸਕਾਰ …