ਸੰਗਰੂਰ, 18 ਨਵੰਬਰ (ਜਗਸੀਰ ਲੌਂਗੋਵਾਲ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨੇੜਲੇ ਪਿੰਡ ਬਹਾਦਰਪੁਰ ਵਿਖੇ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ (ਸੰਗਰੂਰ) ਵਾਲਿਆਂ ਦੀ ਕਿਰਪਾ ਸਦਕਾ ਇਸ ਵਾਰ ਗੁਰਦੁਆਰਾ ਸ੍ਰੀ ਮਸਤੂਆਣਾ ਸਾਹਿਬ ਤੋਂ ਸ਼ੁਰੂ ਕਰਕੇ ਪ੍ਰਕਾਸ਼ ਪੁਰਬ ਤੱਕ ਪ੍ਰਭਾਤ ਫੇਰੀਆਂ ਲਗਾਈਆਂ ਗਈਆਂ।ਅਖੀਰਲੇ ਦਿਨ ਦੀ ਪ੍ਰਭਾਤ ਫੇਰੀ ਦੌਰਾਨ ਪਿੰਡ ਦੇ ਡਾ. ਗੁਰਮੇਲ ਸਿੰਘ ਵਲੋਂ ਲਗਾਏ ਲੰਗਰ ਸਮੇਂ ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ ਮਸਤੂਆਣਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ ਖਾਲਸਾ, ਬਾਬਾ ਰਾਮ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਸਾਹਿਬ ਪਿੰਡ ਬਹਾਦਰਪੁਰ ਅਤੇ ਪ੍ਰਭਾਤ ਫੇਰੀ ਲਗਾਉਣ ਵਾਲੇ ਸਾਰੇ ਜਥੇ ਨੂੰ ਸਨਮਾਨਿਤ ਕੀਤਾ ਗਿਆ।ਇਸ ਸਮੇਂ ਡਾਕਟਰ ਗੁਰਮੇਲ ਸਿੰਘ ਨੇ ਗੁਰਦੁਆਰਾ ਸ੍ਰੀ ਮਸਤੂਆਣਾ ਸਾਹਿਬ ਵਿਖੇ ਸੰਗਤ ਦੀ ਸਹੂਲਤ ਲਈ ਬਣਾਈ ਜਾ ਰਹੀ ਵੱਡੀ ਸਰਾਂ ਲਈ ਇੱਕ ਲੱਖ ਰੁਪਏ ਦੀ ਸਹਾਇਤਾ ਦਾ ਚੈਕ ਬਾਬਾ ਦਰਸ਼ਨ ਸਿੰਘ ਖਾਲਸਾ ਨੂੰ ਸੌਂਪਿਆ।
ਇਸ ਸਮੇਂ ਪ੍ਰਭਾਤ ਫੇਰੀ ਜਥੇ ਦੇ ਮੈਂਬਰ ਜਤਿੰਦਰ ਸਿੰਘ, ਕੇਵਲ ਸਿੰਘ (ਭੋਲਾ), ਬੱਗਾ ਸਿੰਘ ਮੈਂਬਰ, ਮਨਦੀਪ ਸਿੰਘ, ਭੋਲਾ ਸਿੰਘ, ਇੰਦਰਜੀਤ ਸਿੰਘ ਤੇ ਪਿੰਡ ਬਹਾਦਰਪੁਰ ਦੀ ਸਮੂਹ ਸਾਧ ਸੰਗਤ ਮੌਜ਼ੂਦ ਸੀ।
Check Also
ਗਵਰਨਮੈਂਟ ਆਈ.ਟੀ.ਆਈ ਰਣਜੀਤ ਐਵਨਿਊ ‘ਚ ਗਣਤੰਤਰ ਦਿਵਸ ਸਮਾਗਮ ਆਯੋਜਿਤ
ਅੰਮ੍ਰਿਤਸਰ, 24 ਜਨਵਰੀ (ਸੁਖਬੀਰ ਸਿੰਘ) – ਗਵਰਨਮੈਂਟ ਆਈ.ਟੀ.ਆਈ ਰਣਜੀਤ ਐਵੇਨਿਊਞ ‘ਚ ਅੱਜ ਗਣਤੰਤਰ ਦਿਵਸ ਦੇ …