ਅੰਮ੍ਰਿਤਸਰ, 20 ਨਵੰਬਰ (ਪੰਜਾਬ ਪੋਸਟ ਬਿਊਰੋ) – ਅਜੋਕਾ ਥੀਏਟਰ ਲਾਹੌਰ (ਪਾਕਿਸਤਾਨ) ਵਲੋਂ ਕਰਵਾਏ ਗਏ 9 ਰੋਜ਼ਾ ਦੋਸਤੀ ਇੰਟਰਨੈਸ਼ਲ ਥੀਏਟਰ ਫੈਸਟੀਵਲ ਵਿੱਚ 11 ਮੁਲਕਾਂ ਦੀਆਂ ਟੀਮਾਂ ਨੇ ਹਿੱਸਾ ਲਿਆ।ਭਾਰਤ ਤੋਂ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ’ਚ ਮੰਚ-ਰੰਗਮੰਚ ਅੰਮ੍ਰਿਤਸਰ ਦੀ ਟੀਮ ਵਲੋਂ 12 ਅਤੇ 16 ਨਵੰਬਰ ਨੂੰ ਦੋ ਨਾਟਕ ‘ਮਿੱਟੀ ਨਾ ਹੋਵੇ ਮਤਰੇਈ’ ਅਤੇ ਮੰਚ-ਰੰਗਮੰਚ ਅੰਮ੍ਰਿਤਸਰ (ਭਾਰਤ) ਅਤੇ ਰੰਗਮੰਚਕਾਰੀ ਮਲਟੀਕਲਚਰਲ ਥੀਏਟਰ ਗਰੁੱਪ ਮੈਲਬੋਰਨ (ਆਸਟਰੇਲੀਆ) ਦੇ ਸਾਂਝੇ ਕਲਾਕਾਰਾਂ ਵਲੋਂ ‘ਮਹਾਰਾਣੀ ਜ਼ਿੰਦਾ’ ਖੇਡੇ ਗਏ।ਚੜ੍ਹਦੇ ਪੰਜਾਬ ਵਲੋਂ ਗਈ ਰੰਗਮੰਚ ਦੀ ਪ੍ਰਸਿੱਧ ਟੀਮ ਨੂੰ ਲਹਿੰਦੇ ਪੰਜਾਬ ਦੇ ਦਰਸ਼ਕਾਂ ਅਤੇ ਕਲਾਕਾਰਾਂ ਵਲੋਂ ਬਹਤੁ ਭਰਵਾਂ ਹੁੰਗਾਰਾ ਦਿੱਤਾ ਗਿਆ ਅਤੇ ਉਥੋਂ ਦੇ ਕਲਾਕਾਰਾਂ ਨੇ ਇਸ ਟੀਮ ਨੂੰ ਦੁਬਾਰਾ ਆਉਣ ਦਾ ਸੱਦਾ ਦਿੱਤਾ।
ਇਨ੍ਹਾਂ ਨਾਟਕਾਂ ਵਿੱਚ ਰਮਾ ਸੇਖੋਂ, ਗੁਰਜੀਤ ਕੌਰ, ਗੁਰਤੇਜ ਮਾਨ, ਵਿਸ਼ੂ ਸ਼ਰਮਾ, ਸਾਜਨ ਕੋਹਿਨੂਰ, ਹਰਸ਼ਿਤਾ ਬਟਨੋਤਰਾ, ਯੁਵਨੀਸ਼ ਨਾਇਕ, ਹਰਪ੍ਰੀਤ ਸਿੰਘ, ਦੀਪਿਕਾ, ਵੀਰਪਾਲ ਕੌਰ, ਇਮੈਨੁਅਲ ਸਿੰਘ, ਕੁਸ਼ਾਗਰ ਕਾਲੀਆ, ਗੁਰਦਿੱਤਪਾਲ ਸਿੰਘ, ਹਰਮੀਤ ਸਿੰਘ, ਰਾਹੁਲ ਕੁਮਾਰ ਅਤੇ ਅਭਿਸ਼ੇਕ ਐਰੀ ਆਦਿ ਕਲਾਕਾਰਾਂ ਵਲੋਂ ਆਪਣੀ ਕਲਾ ਨਾਲ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿੱਤਾ।ਨਾਟਕਾਂ ਦੇ ਨਿਰਦੇਸ਼ਕ ਕੇਵਲ ਧਾਲੀਵਾਲ ਨੇ ਦੱਸਿਆ ਕਿ ਲਾਹੌਰ ਦੇ ਕਲਾਕਾਰਾਂ, ਦਰਸ਼ਕਾਂ ਅਤੇ ਪ੍ਰਬੰਧਕਾਂ ਨੇ ਜਿੰਨਾ ਮਾਣ ਸਤਿਕਾਰ ਉਨ੍ਹਾਂ ਨੂੰ ਲਾਹੌਰ ਪਹੁੰਚਣ ’ਤੇ ਦਿੱਤਾ, ਉਨਾਂ ਸ਼ਾਇਦ ਕਿਸੇ ਹੋਰ ਮੁਲਕ ਵਿੱਚ ਨਾ ਮਿਲਦਾ।ਉਨ੍ਹਾਂ ਕਿਹਾ ਕਿ ਇਹ ਵੱਡੀ ਪ੍ਰਾਪਤੀ ਹੈ ਕਿ ਉਹ ਸਭ ਇੰਟਰਨੈਸ਼ਨਲ ਥੀਏਟਰ ਫੈਸਟੀਵਲ ’ਚ ਕਾਮਯਾਬੀ ਨਾਲ ਹਿੱਸਾ ਲੈ ਕੇ ਵਾਪਸ ਵਤਨ ਪਰਤੇ ਹਨ।
Check Also
ਯੂਨੀਵਰਸਿਟੀ ‘ਚ 54ਵੀਂ ਸਾਲਾਨਾ ਅੰਤਰ-ਕਾਲਜ ਅਥਲੈਟਿਕਸ 14 ਦਸੰਬਰ ਤੋਂ
ਅੰਮ੍ਰਿਤਸਰ, 12 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਿਖੇ ਯੂਨੀਵਰਸਿਟੀ ਦੀ …