Sunday, December 22, 2024

ਲੋੜਵੰਦਾਂ ਲਈ ਰੈਡ ਕਰਾਸ ਨੇ ਹਮੇਸ਼ਾਂ ਮੋਹਰੀ ਭੂਮਿਕਾ ਨਿਭਾਈ – ਵਿਧਾਇਕਾ ਜੀਵਨਜੋਤ ਕੌਰ

ਰੈਡ ਕਰਾਸ ਵਲੋਂ ਲੋੜਵੰਦ ਔਰਤ ਨੂੰ 25000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਵਿਧਾਇਕਾ ਸ੍ਰੀਮਤੀ ਜੀਵਨਜੋਤ ਕੌਰ ਨੇ ਰੈਡ ਕਰਾਸ ਵਲੋਂ ਇੱਕ ਲੋੜਵੰਦ ਔਰਤ ਨੂੰ ਘਰ ਬਣਾਉਣ ਲਈ 25 ਹਜਾਰ ਰੁਪਏ ਦੀ ਵਿੱਤੀ ਸਹਾਇਤਾ ਦਾ ਚੈੱਕ ਦਿੰਦੇ ਹੋਏ ਕਿਹਾ ਕਿ ਰੈਡ ਕਰਾਸ ਨੇ ਹਰ ਲੋੜ ਵੇਲੇ ਲੋੜਵੰਦਾਂ ਦੀ ਮਦਦ ਕੀਤੀ ਹੈ।ਉਨ੍ਹਾਂ ਕਿਹਾ ਕਿ ਕਰੋਨਾ ਕਾਲ ਵੇਲੇ ਵੀ ਰੈਡ ਕਰਾਸ ਵਲੋਂ ਸਿਹਤ ਵਿਭਾਗ ਦੇ ਨਾਲ ਮਿਲ ਕੇ ਜਿਥੇ ਦਵਾਈਆਂ ਦੀ ਵੰਡ ਕੀਤੀ ਜਾਂਦੀ ਰਹੀ, ਉਥੇ ਲੋੜਵੰਦਾਂ ਤੱਕ ਰਾਸ਼ਨ ਪਹੁੰਚਾਉਣ ਦਾ ਕੰਮ ਵੀ ਚੱਲਦਾ ਰਿਹਾ।ਹੁਣ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਰੈਡ ਕਰਾਸ ਵਲੋਂ ਸੇਵਾ ਦਾ ਇਹ ਕਾਰਜ਼ ਜਾਰੀ ਹੈ।
ਉਹਨਾਂ ਅੰਮ੍ਰਿਤਸਰ ਸ਼ਹਿਰ ਦੀਆਂ ਉਹਨਾਂ ਹਸਤੀਆਂ ਨੂੰ ਵੀ ਸ਼ਾਬਾਸ਼ ਦਿੱਤੀ ਜੋ ਕਿ ਹਰ ਵੇਲੇ ਰੈਡ ਕਰਾਸ ਨੂੰ ਦਿਲ ਖੋਲ੍ਹ ਕੇ ਦਾਨ ਦਿੰਦੇ ਹਨ।ਇਸ ਵੇਲੇ ਰੈਡ ਕਰਾਸ ਦੇ ਕਾਰਜ਼ਕਾਰੀ ਸੈਕਟਰੀ ਸੈਮਸਨ ਮਸੀਹ, ਵਿਨੋਦ ਕੁਮਾਰ, ਸ਼ਸ਼ੀਪਾਲ ਸਿੰਘ ਵੀ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …