ਸਮਰਾਲਾ, 20 ਦਸੰਬਰ (ਇੰਦਰਜੀਤ ਸਿੰਘ ਕੰਗ) – ਪੰਜਾਬ ਪੈਨਸ਼ਨਰਜ਼ ਕਲਿਆਣ ਸੰਗਠਨ ਸਮਰਾਲਾ ਵੱਲੋਂ ਪ੍ਰਧਾਨ ਮੇਘ ਸਿੰਘ ਜਵੰਦਾ ਦੀ ਅਗਵਾਈ ਹੇਠ ਪੈਨਸ਼ਨਰ ਭਵਨ, ਸਿਵਲ ਕੋਰਟਸ ਸਮਰਾਲਾ ਵਿਖੇ 43ਵਾਂ ਪੈਨਸ਼ਨਰਜ਼ ਦਿਵਸ ਮਨਾਇਆ ਗਿਆ। ਇਸ ਮੌਕੇ 86 ਸਾਲਾ ਸੁਪਰ ਸੀਨੀਅਰ ਨਾਗਰਿਕ ਪਵਨ ਕੁਮਾਰ (ਰਿਟਾਇਰਡ ਸੈਂਟਰ ਹੈਡ ਟੀਚਰ) ਸਰਕਾਰੀ ਐਲੀਮੈਂਟਰੀ ਸਕੂਲ ਬਰਵਾਲੀ ਖੁਰਦ (ਫ. ਗ.ਸ) ਵਾਸੀ ਕਮਲ ਕਲੋਨੀ ਸਮਰਾਲਾ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ।ਸਮਾਗਮ ਦੇ ਮੁੱਖ ਮਹਿਮਾਨ ਸੰਜੇ ਕੁਮਾਰ (ਚੀਫ਼ ਮੈਨੇਜਰ ਸਟੇਟ ਬੈਂਕ ਆਫ਼ ਇੰਡੀਆ), ਵਿਸ਼ੇਸ਼ ਮਹਿਮਾਨ ਸਿਕੰਦਰ ਸਿੰਘ (ਮੰਡਲ ਪ੍ਰਧਾਨ ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਸਮਰਾਲਾ), ਸੰਗਠਨ ਦੇ ਪ੍ਰਧਾਨ ਮੇਘ ਸਿੰਘ ਜਵੰਦਾ, ਵਾਈਸ ਪ੍ਰਧਾਨ ਦਲੀਪ ਸਿੰਘ, ਸੀਨੀਅਰ ਮੀਤ ਪ੍ਰਧਾਨ ਚਰਨਜੀਤ ਸਿੰਘ, ਕੈਸ਼ੀਅਰ ਕੁਲਵੰਤ ਰਾਏ, ਜਨਰਲ ਸਕੱਤਰ ਵਿਜੈ ਕੁਮਾਰ ਸ਼ਰਮਾ, ਰਿਟਾ: ਹੈਡ ਮਾਸਟਰ ਰਾਮ ਰਤਨ ਆਦਿ ਵਲੋਂ 80 ਸਾਲ ਦੀ ਉਮਰ ਪਾਰ ਕਰਨ ਉਪਰੰਤ ਪਵਨ ਕੁਮਾਰ ਨੂੰ ਟਰਾਫ਼ੀ, ਲੋਈ ਅਤੇ ਗੁਲਾਬ ਦਾ ਗੁਲਦਸਤਾ ਭੇਂਟ ਕਰਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।ਸੰਗਠਨ ਦੇ ਸਮੂਹ ਅਹੁੱਦੇਦਾਰਾਂ ਤੇ ਮੈਂਬਰਾਂ ਵਲੋਂ ਪਵਨ ਕੁਮਾਰ ਦੀ ਭਵਿੱਖ ਵਿੱਚ ਲੰਮੀ ਉਮਰ, ਚੰਗੀ ਸਿਹਤ ਅਤੇ ਤੰਦਰੁਸਤੀ ਲਈ ਕਾਮਨਾ ਵੀ ਕੀਤੀ ਗਈ।
ਇਸ ਮੌਕੇ ਸਮਰਾਲਾ ਤਹਿਸੀਲ ਦੇ ਵੱਖ-ਵੱਖ ਵਿਭਾਗਾਂ ਦੇ ਸਮੂਹ ਪੈਨਸ਼ਨਰਜ਼ ਹਾਜ਼ਰ ਹੋਏ।ਇਲਾਕੇ ਦੇ ਸਮੂਹ ਪੈਨਸ਼ਨਰਾਂ ਵਲੋਂ ਪਵਨ ਕੁਮਾਰ ਨੂੰ ਵਧਾਈਆਂ ਵੀ ਦਿੱਤੀਆਂ ਗਈਆਂ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ
ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …