ਭੀਖੀ, 9 ਜਨਵਰੀ (ਕਮਲ ਜ਼ਿੰਦਲ) – ਪਿੰਡ ਮੱਤੀ ਵਿਖੇ ਚਹਿਲ ਫਾਊਂਡੇਸਨ ਸਮਾਉ ਨੇ ਪਿੰਡ ਖੀਵਾ ਦਿਆਲੂ, ਗੁੜਥੜੀ ਅਤੇ ਮੱਤੀ ਵਿਖੇ 14 ਜਨਵਰੀ 2024 ਤੋ ਲੈ ਕੇ 7 ਜਨਵਰੀ 2025 ਤੱਕ ਨਵ-ਜ਼ੰਮੀਆਂ 45 ਧੀਆਂ ਦੀ ਸਾਂਝੀ ਲੋਹੜੀ ਸ੍ਰੀ ਗੁਰੂ ਰਵਿਦਾਸ ਵੈਲਫੇਅਰ ਕਮੇਟੀ ਮੱਤੀ ਦੇ ਸਹਿਯੋਗ ਨਾਲ ਮਨਾਈ ਗਈ।ਲੋਹੜੀ ਦੀ ਸ਼ੁਰੂਆਤ ਪਿੰਡ ਮੱਤੀ ਦੇ ਸਰਪੰਚ ਡਾ. ਹਰਕਮਲ ਸਿੰਘ ਕਾਕਾ, ਪੰਚ ਬੂਟਾ ਸਿੰਘ, ਗੁਲਾਬ ਸਿੰਘ, ਗੁਰਧਿਆਨ ਸਿੰਘ, ਗੁਰਦੀਪ ਸਿੰਘ, ਰਾਜ ਕੌਰ ਮੱਤੀ ਨੇ ਰਿਬਨ ਕੱਟ ਕੇ ਕੀਤੀ।ਸੰਸਥਾ ਦੇ ਚੇਅਰਮੈਨ ਡਾ. ਗੁਰਤੇਜ ਸਿੰਘ ਚਹਿਲ ਸਾਬਕਾ ਸਰਪੰਚ ਸਮਾਉ, ਮੰਡਲ ਢੈਪਈ ਪ੍ਰਧਾਨ ਨਵ ਜ਼ੰਮੀਆਂ ਧੀਆਂ ਦੀ ਲੋਹੜੀ ਬਾਲੀ ਅਤੇ ਬੱਚੀਆਂ ਦੇ ਮਾਤਾ ਪਿਤਾ ਨੂੰ ਵਧਾਈਆਂ ਦਿੱਤੀਆਂ।ਉਨ੍ਹਾਂ ਕਿਹਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ‘ਬੇਟੀ ਬਚਾਉ ਬੇਟੀ ਪੜਾੳ, ਮੁਹਿਮ ਤਹਿਤ ਨਵ-ਜ਼ੰਮੀਆਂ ਸਾਰੀਆਂ ਧੀਆਂ ਦੀ ਲੋਹੜੀ ਮੁੰਡਾ ਜੰਮਣ ਦੀ ਤਰਾਂ ਮਨਾਉਣੀ ਚਾਹੀਦੀ ਹੈ।ਸੰਸਥਾ ਵਲੋਂ ਨਵ-ਜ਼ੰਮੀਆਂ ਧੀਆਂ ਨੂੰ ਗਿਫਟ ਦੇ ਨਾਲ ਮੁੰਗਫਲੀ ਰਿਉੜੀਆਂ ਵੀ ਦਿੱਤੀਆਂ ਗਈਆਂ।ਬਾਬਾ ਜੋਗੀ ਪੀਰ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਨੇਹਾ ਗਰਗ ਅਤੇ ਸਕੂਲੀ ਬੱਚਿਆਂ ਅਤੇ ਬਾਬਾ ਸੁੱਚਾ ਸਿੰਘ ਇੰਸਟੀਚਿਊਟ ਆਫ ਨਰਸਿੰਗ ਦੇ ਵਿਦਿਆਰਥੀਆਂ ਨੇ ਲੋਹੜੀ ਨਾਲ ਸਬੰਧਿਤ ਗੀਤ ਅਤੇ ਸਕਿੱਟਾਂ ਪੇਸ਼ ਕੀਤੀਆਂ।
ਇਸ ਮੌਕੇ ਮੌਕੇ ਸ੍ਰੀ ਗੁਰੂ ਰਵਿਦਾਸ ਵੈਲਫੇਅਰ ਕਮੇਟੀ ਦੇ ਅਹੁੱਦੇਕਾਰ ਕੁਲਦੀਪ ਸਿੰਘ, ਪ੍ਰਿਤਪਾਲ ਸਿੰਘ, ਪ੍ਰੇਮ ਸਿੰਘ, ਜਗਸੀਰ ਸਿੰਘ, ਜਸਵੀਰ ਸਿੰਘ ਅਤੇ ਸੁਖਵਿੰਦਰ ਸਿੰਘ ਮੱਤੀ ਆਦਿ ਹਾਜ਼ਰ ਸਨ।
Check Also
ਯੂਨੀਵਰਸਿਟੀ ਐਨ.ਐਸ.ਐਸ ਯੂਨਿਟਾਂ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਐਨ.ਐਸ.ਐਸ ਯੂਨਿਟ 1 ਅਤੇ …