Sunday, November 9, 2025

ਨਵ-ਜ਼ੰਮੀਆਂ ਧੀਆਂ ਦੀ ਲੋਹੜੀ ਮਨਾਈ ਗਈ

ਭੀਖੀ, 10 ਜਨਵਰੀ (ਕਮਲ ਜ਼ਿੰਦਲ) – ਮਾਨਸਾ ਹਲਕੇ ਦੇ ਪਿੰਡਾਂ ਵਿੱਚ ਨਵ-ਜ਼ੰਮੀਆਂ ਧੀਆਂ ਦੀ ਲੋਹੜੀ ਮਨਾਉਣ ਦਾ ਪ੍ਰੋਗਰਾਮ ਲਗਾਤਾਰ ਜਾਰੀ ਹੈ।ਇਸੇ ਲੜੀ ਤਹਿਤ ਅੱਜ ਪਿੰਡ ਮੋਹਰ ਸਿੰਘ ਵਾਲਾ ਦੀ ਧਰਮਸ਼ਾਲਾ ਵਿਖੇ ਧਲੇਵਾਂ, ਜੱਸੜ ਵਾਲਾ ਅਤੇ ਮੋਹਰ ਸਿੰਘ ਵਾਲਾ ਵਿਖੇ ਨਵ-ਜ਼ੰਮਿਆਂ ਧੀਆਂ ਦੀ ਸਾਂਝੀ ਲੋਹੜੀ ਮਨਾਈ ਗਈ।ਧੀਆਂ ਦੀ ਲੋਹੜੀ ਦੇ ਪ੍ਰੋਗਰਾਮ ਦੀ ਸ਼ੁਰੂਆਤ ਸਰਪੰਚ ਬਲਜਿੰਦਰ ਸਿੰਘ, ਸਰਪੰਚ ਹਰਬੰਸ ਸਿੰਘ ਅਤੇ ਪੰਚ ਰਾਣੀ ਕੋਰ, ਬਿਮਲਾ ਕੋਰ, ਪ੍ਰਿਤਪਾਲ ਸਿੰਘ, ਸੁੱਖਵਿੰਦਰ ਸਿੰਘ, ਰਾਜਵਿੰਦਰ ਸਿੰਘ ਮਿਸਤਰੀ ਬਿੰਦਰ ਸਿੰਘ, ਜਗਸੀਰ ਸਿੰਘ ਅਤੇ ਗੋਬਿੰਦ ਸਿੰਘ, ਸੇਵਕ ਸਿੰਘ, ਕਰਮ ਸਿੰਘ ਆਦਿ ਨੇ ਰਿਬਨ ਕੱਟ ਕੇ ਕੀਤੀ।ਚਹਿਲ ਫਾਊਂਡੇਸ਼ਨ ਸੰਸਥਾ ਸਮਾਉ ਦੇ ਚੇਅਰਮੈਨ ਡਾ. ਗੁਰਤੇਜ ਸਿੰਘ ਚਹਿਲ ਭਾਜਪਾ ਢੈਪਈ ਮੰਡਲ ਦੇ ਪ੍ਰਧਾਨ ਨੇ ਸਮੂਹ ਨਵ ਜ਼ੰਮੀਆ ਧੀਆਂ ਨੂੰ ਖੇਡਾਂ ਝੂਲੇ ਦਾ ਗਿਫ਼ਟ ਅਤੇ ਮੁੰਗਫਲੀਆਂ ਤੇ ਰਿਉੜੀਆਂ ਵੰਡਣ ਦੇ ਨਾਲ ਵਧਾਈਆਂ ਦਿੱਤੀਆਂ।ਦੋਵਾਂ ਸਰਪੰਚਾਂ ਵਲੋਂ ਵੀ ਨਵ-ਜ਼ੰਮੀਆਂ ਬੱਚੀਆਂ ਨੂੰ ਸ਼ਗਨ ਦਿੱਤਾ ਗਿਆ।ਸਕੂਲ ਅਤੇ ਕਾਲਜ ਦੇ ਵਿਦਿਆਰਥੀਆ ਵਲੋ ਲੋਹੜੀ ਨਾਲ ਸਬੰਧਿਤ ਗੀਤ ਪ੍ਰੋਗਰਾਮ ਵਿੱਚ ਪੇਸ਼ ਕੀਤਾ ਗਿਆ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …