Saturday, May 18, 2024

7ਵਾਂ ਪੰਜਾਬ ਨਾਟਕ ਮੇਲਾ ਜਾਰੀ -ਪੰਜਾਬੀ ਫਿਲਮ ‘ਨਾਬਰ ਦਾ ਸ਼ੋਅ’ ਵਿਖਾਇਆ

PPN230313

ਅੰਮ੍ਰਿਤਸਰ, 22 ਮਾਰਚ (ਪੰਜਾਬ ਪੋਸਟ ਬਿਊਰੋ)- ਸਥਾਨਕ ਵਿਰਸਾ ਵਿਹਾਰ ਵਿਖੇ ‘ਦਾ ਥੀਏਟਰ ਪਰਸਨਜ਼’ ਅੰਮ੍ਰਿਤਸਰ ਵੱਲੋਂ ਹਰਦੀਪ ਗਿੱਲ ਅਤੇ ਅਨੀਤਾ ਦੇਵਗਨ ਦੀ ਨਿਰਦੇਸ਼ਨਾਂ ‘ਚ ਚੱਲ ਰਿਹਾ ਅੱਠ ਰੋਜ਼ਾ 7ਵਾਂ ਪੰਜਾਬ ਨਾਟਕ ਮੇਲਾ ਦਰਸ਼ਕਾਂ ਦੀ ਭਰਪੂਰ ਸ਼ਮੂਲੀਅਤ ਨਾਲ ਜਾਰੀ ਹੈ। ਅੱਜ ਨਾਟਕ ਮੇਲੇ ਦੇ ਤੀਸਰੇ ਦਿਨ ਹੈਂਡ ਔਨ ਪ੍ਰੋਡਕਸ਼ਨ ਦੇ ਬੈਨਰ ਹੇਠ ਰਜੀਵ ਸ਼ਰਮਾ ਦੀ ਨਿਰਦੇਸ਼ਨਾਂ ‘ਚ ਬਣੀ ਨੈਸ਼ਨਲ ਐਵਾਰਡ ਜੇਤੂ ਚਰਚਿਤ ਪੰਜਾਬੀ ਫਿਲਮ ‘ਨਾਬਰ ਦਾ ਸ਼ੋਅ’ ਦਰਸ਼ਕਾਂ ਨੂੰ ਵਿਖਾਇਆ ਗਿਆ। ਨਾਬਰ ਪੰਜਾਬ ਦੀ ਛੋਟੀ ਕਿਰਸਾਨੀ ਕਰਦੇ ਪਰਿਵਾਰ ਦੀ ਕਹਾਣੀ ਹੈ, ਜਿਹੜੀ ਕਮਜ਼ੋਰ ਆਰਥਿਕਤਾ ਕਰਕੇ ਕਰਜੇ ਦੇ ਬੋਝ ਹੇਠ ਲੱਪੀ ਭਲੇ ਦਿਨਾਂ ਦੀ ਤਾਂਘ ‘ਚ ਜਮੀਨ ਨੂੰ ਵੇਚ-ਵੱਟ ਕੇ ਗੱਭਰੂ ਪੁੱਤ ਨੂੰ ਵਿਦੇਸ਼ ‘ਚ ਭੇਜਣ ਦੀ ਸੋਚਦੇ ਹਨ। ਧੋਖੇਬਾਜ ਟਰੈਵਲ ਏਜੰਟਾਂ ਦੇ ਹੱਥੋਂ ਰਾਜਨੀਤਕ ਧਿਰਾਂ ਦੀ ਸ਼ਮੂਲੀਅਤ ਨਾਲ ਉਨ੍ਹਾਂ ਦਾ ਨੌਜਵਾਨ ਲੜਕਾ ਮੁੰਬਈ ਵਿਖੇ ਕਤਲ ਹੋ ਜਾਂਦਾ ਹੈ ਤੇ ਬਜ਼ੁਰਗ ਮਾਂ-ਬਾਪ ਨੂੰ ਅਨੇਕਾਂ ਦੁਸ਼ਵਾਰੀਆਂ ਦਾ ਸਾਹਮਣਾ ਕਰਕੇ ਵੀ ਮੋਏ ਪੁੱਤਰ ਦਾ ਮੂੰਹ ਵੇਖਣਾ ਨਸੀਬ ਨਹੀਂ ਹੁੰਦਾ। ਪੰਜਾਬੀ ਰੰਗ ਮੰਚ ਦੇ ਪ੍ਰੋਢ ਕਲਾਕਾਰਾਂ ‘ਚ ਹਰਦੀਪ ਗਿੱਲ, ਅਨੀਤਾ ਦੇਵਗਨ, ਜਸਵੰਤ ਜੱਸ, ਰਣਦੀਪ ਰਾਣਾ, ਗੀਤਾਂਜਲੀ ਅਤੇ ਨਿਸ਼ਾਨ ਭੁੱਲਰ ਆਦਿ ਕਲਾਕਾਰਾਂ ਵੱਲੋਂ ਨਿਭਾਏ ਕਿਰਦਾਰਾਂ ਨਾਲ ਮਨੁੱਖੀ ਜਿੰਦਗੀ ਦੀਆਂ ਤੰਗੀਆਂ ਤੁਰਸ਼ੀਆਂ ਅਤੇ ਦੁਸ਼ਵਾਰੀਆਂ ਨੂੰ ਨੇੜਿਓ ਪੇਸ਼ ਕੀਤਾ ਗਿਆ ਹੈ। ਹਾਲ ‘ਚ ਬੈਠੇ ਦਰਸ਼ਕਾਂ ‘ਚ ਸ੍ਰੀ ਕੇਵਲ ਧਾਲੀਵਾਲ, ਡਾ. ਜੋਗਿੰਦਰ ਕੈਰੋਂ, ਡਾ. ਊਧਮ ਸਿੰਘ ਸ਼ਾਹੀ, ਪ੍ਰੋ: ਐਸ.ਐਸ. ਬੋਪਾਰਾਏ, ਪ੍ਰੋ: ਅਵਤਾਰ ਸਿੰਘ ਉਪਲ, ਸੁਰਿੰਦਰ ਸਿੰਘ ਢਿੱਲੋਂ, ਡਾ. ਇਕਬਾਲ ਕੌਰ ਸੌਧ, ਪ੍ਰਿੰ: ਸੁਨੀਤਾ ਬਾਬੂ, ਰਛਪਾਲ ਰੰਧਾਵਾ, ਵਿਨੋਦ ਮਹਿਰਾ, ਨਾਟਕਕਾਰ ਜਗਦੀਸ਼ ਸੱਚਦੇਵਾ, ਸ੍ਰੀ ਵਿਜੇ ਸ਼ਰਮਾ, ਦੀਪ ਦਵਿੰਦਰ, ਪਰਮਿੰਦਰਜੀਤ, ਦੇਵ ਦਰਦ, ਪ੍ਰੋ: ਅਵਤਾਰ ਸਿੰਘ ਉੱਪਲ, ਅਰਵਿੰਦਰ ਭੱਟੀ, ਸੁਮੀਤ ਸਿੰਘ, ਗੁਰਦੇਵ ਸਿੰਘ ਮਹਿਲਾਂਵਾਲਾ, ਜਤਿੰਦਰ ਕੌਰ, ਗੁਰਮੀਤ ਬਾਵਾ, ਭੁਪਿੰਦਰ ਸਿੰਘ ਸੰਧੂ, ਇੰਦਰਜੀਤ ਸਹਾਰਨ, ਨਰਿੰਦਰ ਸਾਂਘੀ, ਕੁਲਵੰਤ ਸਿੰਘ ਅਣਖੀ, ਧਰਮਿੰਦਰ ਔਲਖ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਕਲਾ ਪ੍ਰੇਮੀ ਹਾਜ਼ਰ ਸਨ। ਸ੍ਰੀ ਜਗਦੀਸ਼ ਸੱਚਦੇਵਾ ਅਤੇ ਦੀਪ ਦਵਿੰਦਰ ਸਿੰਘ ਤੋਂ ਮਿਲੀ ਜਾਣਕਾਰੀ ਮੁਤਾਬਿਕ ਅੱਜ 23 ਮਾਰਚ ਸ਼ਾਮ 6.30 ਵਜੇ ਸੁਦੇਸ਼ ਸ਼ਰਮਾ ਦੀ ਨਿਰਦੇਸ਼ਨਾਂ ‘ਚ ਨਾਟਕ ‘ਬਲਦੇ ਟਿੱਬੇ’ ਪੇਸ਼ ਕੀਤਾ ਜਾਵੇਗਾ।

Check Also

ਹੋਟਲ ਅਤੇ ਐਗਰੋ ਬੇਸ ਉਦਯੋਗ ਸਥਾਪਿਤ ਹੋਣ ਨਾਲ, ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ – ਸੰਧੂ ਸਮੁੰਦਰੀ

ਅੰਮ੍ਰਿਤਸਰ, 18 ਮਈ (ਸੁਖਬੀਰ ਸਿੰਘ) – ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ …

Leave a Reply