ਸੰਗਰੂਰ, 3 ਫਰਵਰੀ (ਜਗਸੀਰ ਸਿੰਘ) – ਹੌਲਦਾਰ ਮਨਜੀਤ ਸਿੰਘ ਦੀ ਰਿਟਾਇਰਮੈਂਟ ਤੇ ਬਾਬਾ ਸਾਹਿਬ ਦਾਸ ਬਿਰਧ ਆਸ਼ਰਮ ਘਰਾਂਚੋਂ ਵਿਖੇ ਰਿਟਾਇਰਮੈਂਟ ਪਾਰਟੀ ਅਤੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ।ਬਾਬਾ ਸਾਹਿਬ ਦਾਸ ਬਿਰਧ ਆਸ਼ਰਮ ਦੇ ਮੁਖੀ ਅਵਿਨਾਸ਼ ਰਾਣਾ ਨੇ ਦੱਸਿਆ ਕਿ ਮਨਜੀਤ ਸਿੰਘ ਲੰਮੇ ਸਮੇਂ ਤੋਂ ਬਾਬਾ ਸਾਹਿਬ ਦਾਸ ਬਿਰਧ ਘਰ ਵਿੱਚ ਬਤੌਰ ਗਨਮੈਨ ਡਿਊਟੀ ਕਰ ਰਹੇ ਸਨ, ਪੰਜ ਸਾਲਾਂ ਤੋਂ ਵੱਧ ਡਿਊਟੀ ਬਹੁਤ ਹੀ ਸ਼ਿਦਤ ਅਤੇ ਇਮਾਨਦਾਰੀ ਨਾਲ ਕੀਤੀ।ਉਹਨਾਂ ਕਿਹਾ ਕਿ ਉਹ ਇੱਕ ਪੁਲਿਸ ਮੁਲਾਜ਼ਮ ਦੇ ਨਾਲ ਨਾਲ ਇੱਕ ਵਧੀਆ ਅਤੇ ਨੇਕ ਦਿਲ ਇਨਸਾਨ ਹਨ।ਉਹਨਾਂ ਦਾ ਇਥੇ ਰਹਿੰਦੇ ਹਰ ਬਜੁਰਗ ਨਾਲ ਦਿਲੀ ਲਗਾਅ ਹੈ, ਉਹ ਹਮੇਸ਼ਾਂ ਆਪਣੇ ਡਿਊਟੀ ਤੋਂ ਬਿਨਾਂ ਵੀ ਲੋਕਾਂ ਦੀ ਸੇਵਾ ਸੰਭਾਲ ਵਿੱਚ ਹਮੇਸ਼ਾਂ ਮੋਹਰੀ ਰਹਿੰਦੇ ਹਨ।ਐਸ.ਐਚ.ਓ ਭਵਾਨੀਗੜ੍ਹ ਗੁਰਨਾਮ ਸਿੰਘ ਨੇ ਕਿਹਾ ਕਿ ਮਨਜੀਤ ਸਿੰਘ ਵਧੀਆ ਸੇਵਾਵਾਂ ਨਿਭਾਅ ਕੇ ਗਿਆ ਹੈ।ਕਰਨੈਲ ਸਿੰਘ ਸਬ ਇੰਸਪੈਕਟਰ ਜਰਨੈਲ ਸਿੰਘ ਜਰਨੈਲ ਸਿੰਘ ਚੌਹਾਨ ਏ.ਐਸ.ਆਈ ਮੇਜਰ ਸਿੰਘ ਨੇ ਵੀ ਮਨਜੀਤ ਸਿੰਘ ਦੇ ਵਧੀਆ ਕਾਰਜ਼ਾਂ ਦੀ ਤਾਰੀਫ਼ ਕੀਤੀ।ਰੇਨੂ ਰਾਣਾ ਕੋ-ਕਨਵੀਨਰ ਹਿਊਮਨ ਰਾਈਟਸੈਲ ਪੰਜਾਬ ਨੇ ਕਿਹਾ ਕਿ ਮਨਜੀਤ ਸਿੰਘ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸੇਵਾ ਕਾਰਜ਼ਾਂ ਵਿੱਚ ਆਪਣਾ ਫਰਜ਼ ਨਿਭਾਇਆ ਹੈ।
ਇਸ ਸਮੇਂ ਗਗਨਦੀਪ ਕੌਰ ਨਾਗਰੀ, ਕਮਲ ਸਿੰਘ, ਪਰਮਜੀਤ ਕੌਰ ਚੌਹਾਨ ,ਦਿਲ ਖੁਸ਼ ਸਿੰਘ ਨਾਗਰੀ, ਪ੍ਰਦੀਪ ਸਿੰਘ, ਗੁਰਦੀਪ ਸਿੰਘ, ਗੁਰਪ੍ਰੀਤ ਸਿੰਘ, ਅਮਨ ਕੌਰ, ਰਾਣੀ ਕੌਰ, ਕਮਲਜੀਤ ਸਿੰਘ, ਗੁਰਸੇਵਕ ਸਿੰਘ ਕਮਾਲਪੁਰ, ਬਾਬਾ ਪਰਮਜੀਤ ਸਿੰਘ ਹਰੇੜੀ ਵਾਲੇ, ਰਾਮਪਾਲ, ਕੁਲਵਿੰਦਰ ਸਿੰਘ ਭੱਟੀਵਾਲ ਤੋਂ ਇਲਾਵਾ ਪੁਲਿਸ ਚੌਂਕੀ ਘਰਾਚੋਂ ਦਾ ਸਟਾਫ ਬਿਰਧ ਆਸ਼ਰਮ ਘਰਾਚੋ ਦਾ ਸਟਾਫ ਅਤੇ ਸਾਰੇ ਬਜ਼਼ੁਰਗ ਸ਼ਾਮਲ ਸਨ।
Check Also
ਬਾਬਾ ਬਕਾਲਾ ਸਾਹਿਬ ਨੂੰ ਕੀਤਾ ਜਾਵੇਗਾ ਪੰਜਾਬ ‘ਚ ਸਭ ਤੋਂ ਪਹਿਲਾਂ ਨਸ਼ਾ ਮੁਕਤ – ਪ੍ਰਧਾਨ ਸੁਰਜੀਤ ਕੰਗ
ਬਾਬਾ ਬਕਾਲਾ, 7 ਮਈ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੇ ਨਗਰ ਪੰਚਾਇਤ ਬਾਬਾ …