ਅੰਮ੍ਰਿਤਸਰ, 11 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟ੍ਰੇਸ਼ਨ ਵੱਲੋਂ ਸਹਾਇਕ ਕਮਿਸ਼ਨਰ ਸਟੇਟ ਟੈਕਸ, ਅੰਮ੍ਰਿਤਸਰ-1 ਦੀ ਇੰਸਟੀਚਿਊਟਸ ਇਨੋਵੇਸ਼ਨ ਕੌਂਸਲ (ਆਈ.ਆਈ.ਸੀ) ਦੇ ਸਹਿਯੋਗ ਨਾਲ ‘ਜੀ.ਐਸ.ਟੀ ਸ਼ਾਸਨ ਅਧੀਨ ਉੱਦਮੀਆਂ, ਸਟਾਰਟ-ਅੱਪਸ ਲਈ ਪ੍ਰਭਾਵਸ਼ਾਲੀ ਵਿਕਰੀ ਅਤੇ ਮਾਰਕੀਟਿੰਗ ਰਣਨੀਤੀਆਂ’ ’ਤੇ ਵਰਕਸ਼ਾਪ-ਕਮ-ਵਿਸ਼ੇਸ਼-ਸਰਵੇਖਣ ਡਰਾਈਵ ਦਾ ਆਯੋਜਨ ਕੀਤਾ।ਵਰਕਸ਼ਾਪ ਦੀ ਯੋਜਨਾਬੰਦੀ ਅਤੇ ਸੰਚਾਲਨ ਕਾਰਜ਼ਕਾਰੀ ਪ੍ਰਿੰਸੀਪਲ ਡਾ. ਏ.ਕੇ ਕਾਹਲੋਂ, ਡਾ. ਗੁਰਸ਼ਰਨ ਕੌਰ, ਡਾ. ਪੂਨਮ ਸ਼ਰਮਾ, ਪ੍ਰੋ. ਮੀਨੂ ਚੋਪੜਾ ਅਤੇ ਪ੍ਰੋ. ਅਨਿੰਦਿਤਾ ਕੌਰ ਕਾਹਲੋਂ ਦੀ ਨਿਗਰਾਨੀ ਹੇਠ ਕੀਤਾ ਗਿਆ ਸੀ।ਕਾਮਰਸ ਵਿਦਿਆਰਥੀਆਂ ਨੇ ਜੀ.ਐਸ.ਟੀ ਇੰਸਪੈਕਟਰਾਂ ਅਧੀਨ ਫ਼ੀਲਡ ਸਿਖਲਾਈ ਲਈ ਜਿਥੇ ਉਨ੍ਹਾਂ ਨੇ ਜੀ.ਐਸ.ਟੀ ਦੇ ਵਿਹਾਰਕ ਪਹਿਲੂਆਂ ਜਿਵੇਂ ਕਿ ਜੀ.ਐਸ.ਟੀ ਗਣਨਾ, ਕਈ ਤਰ੍ਹਾਂ ਦੇ ਜੀ.ਐਸ.ਟੀ ਲੈਣ-ਦੇਣ ਪਾਸ ਕਰਨਾ, ਰਿਪੋਰਟਾਂ ਬਣਾਉਣਾ, ਇਨਪੁੱਟ ਟੈਕਸ ਕ੍ਰੈਡਿਟ ਨੂੰ ਐਡਜਸਟ ਕਰਨਾ ਅਤੇ ਜੀ.ਐਸ.ਟੀ ਭੁਗਤਾਨ ਕਰਨਾ ਸਿੱਖਿਆ।
ਪ੍ਰਿੰ: ਡਾ. ਕਾਹਲੋਂ ਨੇ ਕਿਹਾ ਕਿ ਜੀ.ਐਸ.ਟੀ ਇੰਸਪੈਕਟਰ, ਸੁਨੀਲ ਕੁਮਾਰ, ਸਟੇਟ ਟੈਕਸੇਸ਼ਨ ਇੰਸਪੈਕਟਰ ਸੋਨਿਕਾ ਦੀ ਅਗਵਾਈ ਹੇਠ ਜੀ.ਐਸ.ਟੀ ਪਹਿਲੂਆਂ ਦਾ ਵਿਹਾਰਕ ਗਿਆਨ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਨੂੰ ਕਾਮਰਸ ਫੈਕਲਟੀ ਅਤੇ ਆਈ.ਆਈ.ਸੀ ਪ੍ਰਧਾਨਾਂ ਨਾਲ ਗੱਲਬਾਤ ਲਈ ਵਿਭਾਗ ਦਾ ਦੌਰਾ ਕਰਨ ਲਈ ਸੱਦਾ ਦਿੱਤਾ ਗਿਆ ਸੀ।ਇਸ ਸਿਖਲਾਈ ਪ੍ਰੋਗਰਾਮ ’ਚ ਵਣਜ ਵਿਭਾਗ ਦੇ ਲਗਭਗ 9 ਵਿਦਿਆਰਥੀਆਂ ਨੇ ਹਿੱਸਾ ਲਿਆ।
ਇਸ ਤੋਂ ਪਹਿਲਾਂ ਡਾ. ਕਾਹਲੋਂ ਨੇ ਮਹਿਮਾਨਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਨੂੰ ਜੀ.ਐਸ.ਟੀ ਲਾਗੂ ਕਰਨ ’ਤੇ ਹੱਥੀਂ ਸਰਵੇਖਣ ’ਚ ਸ਼ਾਮਿਲ ਹੋਣ ਲਈ ਪ੍ਰੇਰਿਤ ਕਰਦਿਆਂ ਅਜਿਹੇ ਸਮਾਗਮਾਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ।ਉਨ੍ਹਾਂ ਇਸ ਸਿਖਲਾਈ ਪ੍ਰੋਗਰਾਮ ’ਚ ਸਹਿਯੋਗ ਲਈ ਸਹਾਇਕ ਕਮਿਸ਼ਨਰ ਸਟੇਟ ਟੈਕਸ ਅੰਮ੍ਰਿਤਸਰ-1 ਪ੍ਰਗਤੀ ਸੇਠੀ ਦਾ ਵੀ ਧੰਨਵਾਦ ਕੀਤਾ।ਡਾ. ਸਵਰਾਜ ਕੌਰ ਨੇ ਵਿਦਿਆਰਥੀਆਂ ਨੂੰ ਅਜਿਹੇ ਸਮਾਗਮਾਂ ’ਚ ਹਿੱਸਾ ਲੈਂਦੇ ਰਹਿਣ ਲਈ ਉਤਸ਼ਾਹਿਤ ਕੀਤਾ ਜੋ ਉਨ੍ਹਾਂ ਦੇ ਅਕਾਦਮਿਕ ਵਿਕਾਸ ’ਚ ਯੋਗਦਾਨ ਪਾਉਂਦੇ ਹਨ।ਡਾ. ਗੁਰਸ਼ਰਨ ਕੌਰ ਨੇ ਵਿਦਿਆਰਥੀਆਂ ਨੂੰ ਵਿਹਾਰਕ ਉਦਾਹਰਣਾਂ ਦੇ ਨਾਲ ਜੀ.ਐਸ.ਟੀ ਦੇ ਮੁੱਖ ਪਹਿਲੂਆਂ ਬਾਰੇ ਜ਼ਿਕਰ ਕਰਦਿਆਂ ਕਿਹਾ ਕਿ ਸਮਾਗਮ ਬਹੁਤ ਜਾਣਕਾਰੀ ਭਰਪੂਰ ਰਿਹਾ ਹੈ ਅਤੇ ਇਸਦੀ ਮਹੱਤਤਾ ਬਾਰੇ ਵਧੇਰੇ ਜਾਣਕਾਰੀ ਨੂੰ ਸਾਂਝਾ ਕਰਦਾ ਹੈ।
ਡਾ. ਪੂਨਮ ਸ਼ਰਮਾ ਨੇ ਵਿਸ਼ੇਸ਼ ਮਹਿਮਾਨ ਦੀ ਜਾਣ-ਪਛਾਣ ਕਰਵਾਈ ਅਤੇ ਵਰਕਸ਼ਾਪ ਦੇ ਮੁੱਖ ਉਦੇਸ਼ਾਂ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਜੀ.ਐਸ.ਟੀ ਦੀ ਵਰਤੋਂ ਬਾਰੇ ਆਪਣੇ ਵਿਹਾਰਕ ਗਿਆਨ ਨੂੰ ਇਕਸਾਰ ਕਰਨ ’ਚ ਸਹਾਇਤਾ ਕਰਨਾ ਹੈ।ਇਸ ਸਮਾਗਮ ’ਚ ਡਾ. ਸਵਰਾਜ ਕੌਰ, ਡਾ. ਦੀਪਕ ਦੇਵਗਨ, ਡਾ. ਸਾਮੀਆ, ਡਾ. ਏ.ਐਸ ਭੱਲਾ ਵੀ ਮੌਜ਼ੂਦ ਸਨ।ਇਸ ਮੌਕੇ ਪ੍ਰੋ. ਮੀਨੂੰ ਚੋਪੜਾ, ਡਾ. ਹਰਪ੍ਰੀਤ ਕੌਰ ਮਹਿਰੋਕ ਅਤੇ ਡਾ. ਨਵਪ੍ਰੀਤ ਕੁਲਾਰ ਨੇ ਵੀ ਸਮਾਗਮ ਸਬੰਧੀ ਭੂਮਿਕਾ ਨਿਭਾਈ।
Check Also
ਐਡਵੋਕੇਟ ਧਾਮੀ ਨੇ ਪਹਿਲਗਾਮ ’ਚ ਹੋਏ ਹਮਲੇ ਦੇ ਪੀੜ੍ਹਤਾਂ ਨਾਲ ਸੰਵੇਦਨਾ ਪ੍ਰਗਟਾਈ
ਅੰਮ੍ਰਿਤਸਰ, 26 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …