Sunday, April 27, 2025

ਖਾਲਸਾ ਕਾਲਜ ਨੇ ਗਣਤੰਤਰ ਦਿਵਸ ਪਰੇਡ ’ਚ ਹਿੱਸਾ ਲੈਣ ਵਾਲੇ ਐਨ.ਸੀ.ਸੀ ਕੈਡਿਟਾਂ ਨੂੰ ਕੀਤਾ ਸਨਮਾਨਿਤ

ਅੰਮ੍ਰਿਤਸਰ, 28 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਦੋ ਐਨ.ਸੀ.ਸੀ ਕੈਡਿਟਾਂ ਨੂੰ ਨਵੀਂ ਦਿਲੀ ਵਿਖੇ ਗਣਤੰਤਰ ਦਿਵਸ ਪਰੇਡ ’ਚ ਹਿੱਸਾਲੈਣ ਦੇ ਬਾਅਦ ਕੈਂਪਸ ਵਿਖੇ ਪੁੱਜਣ ’ਤੇ ਕਾਰਜ਼ਕਾਰੀ ਪ੍ਰਿੰਸੀਪਲ ਡਾ. ਅਰਵਿੰਦਰ ਕੌਰ ਕਾਹਲੋਂ ਵਲੋਂ ਸਨਮਾਨਿਤ ਕੀਤਾ।
ਡਾ. ਕਾਹਲੋਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਕਤ ਪਰੇਡ ’ਚ ਹਿੱਸਾ ਲੈਣਾ ਭਾਗੀਦਾਰਾਂ ਲਈ ਬਹੁਤ ਖੁਸ਼ਨਸੀਬੀ ਵਾਲੀ ਗੱਲ ਹੈ, ਜੋ ਅਨੁਸ਼ਾਸਨ, ਸਮਰਪਣ, ਦੇਸ਼ ਭਗਤੀ ਅਤੇ ਰਾਸ਼ਟਰੀ ਏਕਤਾ ਦਾ ਪ੍ਰਤੀਕ ਹੈ।ਉਨ੍ਹਾਂ ਕਿਹਾ ਕਿ ਫੌਜ ਅਤੇ ਨੇਵਲ ਵਿੰਗ ’ਚੋਂ ਕੈਡਿਟਾਂ ਦੀ ਚੋਣ ਨਾ ਸਿਰਫ਼ ਸਨਮਾਨ ਦਿਵਾਉਂਦੀ ਹੈ, ਬਲਕਿ ਕਾਲਜ ਲਈ ਇੱਕ ਮਾਣ ਵਾਲਾ ਪਲ ਵੀ ਸਿਰਜ਼ਦੀ ਹੈ।
ਉਨ੍ਹਾਂ ਕਿਹਾ ਕਿ ਐਨ.ਸੀ.ਸੀ ਨੇਵਲ ਵਿੰਗ ਦੇ ਕੈਡਿਟ ਹਰਸ਼ਪ੍ਰੀਤ ਸਿੰਘ ਅਤੇ ਆਰਮੀ ਵਿੰਗ ਦੇ ਕੈਡਿਟ ਜਗਰੂਪ ਸਿੰਘ ਨੇ ਇੱਕ ਚੁਣੌਤੀਪੂਰਨ ਚੋਣ ਪ੍ਰਕਿਰਿਆ ’ਚੋਂ ਗੁਜ਼ਰਦਿਆਂ ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਟੁਕੜੀ ’ਚ ਆਪਣਾ ਸਥਾਨ ਪ੍ਰਾਪਤ ਕਰਨ ਤੋਂ ਪਹਿਲਾਂ ਕਈ ਕੈਂਪਾਂ ਦਾ ਹਿੱਸਾ ਬਣੇ।ਉਨ੍ਹਾਂ ਨੂੰ ਅਕਤੂਬਰ ਤੋਂ ਦਸੰਬਰ ਦੌਰਾਨ ਆਯੋਜਿਤ ਚੋਣ ਕੈਂਪਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਚੁਣਿਆ ਗਿਆ ਸੀ।ਪਰੇਡ ਦੌਰਾਨ ਪ੍ਰਧਾਨ ਮੰਤਰੀ ਦੀ ਰੈਲੀ ਅਤੇ ਹੋਰ ਮਹੱਤਵਪੂਰਨ ਸਮਾਗਮਾਂ ਦਾ ਵੀ ਹਿੱਸਾ ਸਨ।
ਡਾ. ਕਾਹਲੋਂ ਨੇ ਆਰਮੀ ਵਿੰਗ ਇੰਚਾਰਜ਼ ਡਾ. ਹਰਬਿਲਾਸ ਸਿੰਘ ਅਤੇ ਨੇਵਲ ਵਿੰਗ ਇੰਚਾਰਜ਼ ਡਾ. ਪਰਮਿੰਦਰ ਸਿੰਘ ਵਲੋਂ ਕੈਡਿਟਾਂ ਨੂੰ ਦਿੱਤੇ ਗਏ ਸਮਰਥਨ ਅਤੇ ਮਾਰਗਦਰਸ਼ਨ ਲਈ ਕੀਤੇ ਯਤਨਾਂ ਦੀ ਵੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਇਸ ਸਬੰਧੀ ਕਰਨਲ ਪਵਨਦੀਪ ਸਿੰਘ ਬੱਲ ਕਮਾਂਡਿੰਗ ਅਫ਼ਸਰ 1 ਪੀ.ਬੀ.ਬੀ.ਐਨ ਐਨ.ਸੀ.ਸੀ ਅਤੇ ਸੀ.ਓ ਅਜੇ ਸ਼ਰਮਾ 2 ਪੀ.ਬੀ ਨੇਵਲ ਐਨ.ਸੀ.ਸੀ. ਨੇ ਵਿਚਾਰ ਸਾਂਝੇ ਕੀਤੇ, ਕਿ ਉਪਰੋਕਤ ਕੈਡਿਟ ਐਨ.ਸੀ.ਸੀ ਕੈਡਿਟਾਂ ਲਈ ਮਿਸਾਲ ਹੋਣਗੇ।ਉਨ੍ਹਾਂ ਨੇ ਹਥਿਆਰਬੰਦ ਸੈਨਾਵਾਂ ’ਚ ਇਨ੍ਹਾਂ ਕੈਡਿਟਾਂ ਦੇ ਭਵਿੱਖ ਦੀਆਂ ਸੰਭਾਵਨਾਵਾਂ ’ਚ ਆਪਣਾ ਵਿਸ਼ਵਾਸ ਪ੍ਰਗਟ ਕੀਤਾ ਹੈ।

Check Also

ਐਡਵੋਕੇਟ ਧਾਮੀ ਨੇ ਪਹਿਲਗਾਮ ’ਚ ਹੋਏ ਹਮਲੇ ਦੇ ਪੀੜ੍ਹਤਾਂ ਨਾਲ ਸੰਵੇਦਨਾ ਪ੍ਰਗਟਾਈ

ਅੰਮ੍ਰਿਤਸਰ, 26 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …